ਸੰਗਰੂਰ: ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ 'ਤੇ ਵਾਰ ਕਰਦਿਆਂ ਕਿਹਾ ਕਿ ਅੱਜ ਅਕਾਲੀ ਦਲ ਨੇ ਸਿਧਾਤਾਂ ਹੋ ਪਿੱਛੇ ਹਟ ਕੇ ਨਿੱਜਵਾਦ ਨੂੰ ਅੱਗੇ ਰੱਖ ਲਿਆ ਹੈ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਾਰਟੀ ਦੇ ਸਿਧਾਂਤਾ 'ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਂਤਾਂ, ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਸਾਬਤ ਕਰਨ ਲਈ ਵਿੱਢੇ ਮਿਸ਼ਨ ਸਿਧਾਂਤ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਜ਼ੋਰ ਫੜਦੀ ਜਾ ਰਹੀ ਹੈ।
ਕੇਂਦਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਸਬੰਧੀ ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਲੰਘੇ ਦਿਨੀਂ ਉਨ੍ਹਾਂ ਦੇ ਪਿਤਾ ਯਾਨਿ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਲਿਆ ਜਾਵੇ। ਇਸ ਦੇ ਨਾਲ ਹੀ ਅਕਾਲੀ ਦਲ ਬਾਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਦੀ ਹਮਾਇਤ ਕਰਨ 'ਤੇ ਕਿਹਾ ਕਿ ਮਸਲਾ ਐਸਐਸਪੀ ਖ਼ਤਮ ਹੋਣ ਦਾ ਨਹੀਂ, ਮਸਲਾ ਮੰਡੀਕਰਨ ਦਾ ਹੈ, ਢੀਂਡਸਾ ਨੇ ਕਿਹਾ ਕਿ ਜੇ ਫਸਲ ਦੀ ਖਰੀਦ ਹੀ ਨਾਂ ਹੋਈ ਤਾਂ ਕਿਸਾਨੀ ਖ਼ਤਮ ਹੋ ਜਾਵੇਗੀ।
ਉੱਥੇ ਹੀ ਢੀਂਡਸਾ ਨੇ 2017 ਦੀਆਂ ਚੋਣਾਂ ਸਮੇਂ ਡੇਰਾ ਸਿਰਸਾ ਵਿਖੇ ਜਾਣ ਬਾਰੇ ਬੋਲਦਿਆ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਅਕਾਲ ਤਖ਼ਤ ਜਾ ਕੇ ਮਾਫੀ ਮੰਗ ਲਈ ਸੀ ਤੇ ਅਕਾਲ ਤਖਤ ਨੇ ਮਾਫ਼ੀ ਵੀ ਦਿੱਤੀ ਹੋਈ ਹੈ।
ਇਹ ਵੀ ਪੜੋ: ਬੈਂਸ ਦੇ ਹਲਕੇ ਦਾ ਤਾਂ ਰੱਬ ਹੀ ਰਾਖਾ, ਸੜਕਾਂ ਦੀ ਹਾਲਤ ਖਸਤਾ