ਮਲੇਰਕੋਟਲਾ: ਸਿੱਖ ਮੁਸਲਿਮ ਸਾਂਝਾ ਪੰਜਾਬ ਨਾਂਅ ਦੀ ਇੱਕ ਸੰਸਥਾ ਵੱਲੋਂ ਪਟਿਆਲਾ ਵਿੱਚ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ 5 ਕੁਇੰਟਲ ਦੇਗੀ ਮਿੱਠੇ ਚਾਵਲ ਤਿਆਰ ਕਰਕੇ ਲੰਗਰ ਦੇ ਰੂਪ ਵਿੱਚ ਪਟਿਆਲਾ ਰਵਾਨਾ ਕੀਤੇ ਗਏ ਹਨ।
ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਇਸ ਮੁਸਲਿਮ ਭਾਈਚਾਰੇ ਦੇ ਦਿੱਤੇ ਸਾਥ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਰਡੀਨੈਂਸ ਹਰ ਕੀਮਤ ਦੇ ਵਿੱਚ ਵਾਪਸ ਲੈਣਾ ਪਏਗਾ।
ਮੁਸਲਿਮ ਭਾਈਚਾਰੇ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ। ਇਸ ਪਵਿੱਤਰ ਧਰਤੀ ਤੋਂ ਹਾਅ ਦਾ ਨਾਅਰਾ ਕਿਸਾਨਾਂ ਦੇ ਹੱਕ ਦੇ ਵਿੱਚ ਮਾਰਿਆ ਹੈ ਤੇ ਇਸ ਧਰਨੇ 'ਚ ਕਿਸਾਨਾਂ ਦਾ ਹਮੇਸ਼ਾ ਸਾਥ ਦੇਣਗੇ।