ETV Bharat / state

ਦਾਜ ਦੀ ਬਲੀ ਚੜ੍ਹੀ ਇਕ ਹੋਰ ਮੁਟਿਆਰ, ਪਰਿਵਾਰ ਦਾ ਇਲਜ਼ਾਮ- "ਸਹੁਰਿਆਂ ਨੇ ਕੀਤਾ ਕਤਲ" - ਦਾਜ ਦੀ ਮੰਗ

ਸੰਗਰੂਰ ਦੇ ਸ਼ੇਰੋਂ ਪਿੰਡ ਵਿਖੇ ਇਕ ਲੜਕੀ ਨੂੰ ਦਾਜ ਖਾਤਰ ਉਸ ਦੇ ਸਹੁਰੇ ਪਰਿਵਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਕੱਲ੍ਹ ਉਸ ਦੀ ਲਾਸ਼ ਸਹੁਰੇ ਘਰੋਂ ਗੱਡੀ ਵਿਚੋਂ ਮਿਲੀ ਹੈ। ਲੜਕੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਲੜਕੀ ਦਾ ਕਤਲ ਕੀਤਾ ਹੈ।

Murder of a married girl for dowry in Sangrur
ਦਾਜ ਦੀ ਬਲੀ ਚੜ੍ਹੀ ਇਕ ਹੋਰ ਮੁਟਿਆਰ, ਪਰਿਵਾਰ ਦਾ ਇਲਜ਼ਾਮ- "ਸਹੁਰੇ ਪਰਿਵਾਰ ਨੇ ਕੀਤਾ ਕਤਲ"
author img

By

Published : May 25, 2023, 8:18 AM IST

ਸੰਗਰੂਰ ਦੇ ਪਿੰਡ ਸ਼ੇਰੋਂ ਵਿੱਚ ਲੜਕੀ ਦੀ ਭੇਤਭਰੇ ਹਾਲਾਤ ਵਿੱਚ ਮੌਤ

ਸੰਗਰੂਰ : ਸੰਗਰੂਰ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ 6 ਮਹੀਨੇ ਪਹਿਲਾਂ ਵਿਆਹ ਕੇ ਆਈ ਲੜਕੀ ਦਾ ਦਾਜ ਦੇ ਲੋਭੀਆ ਵੱਲੋਂ ਕਤਲ ਕਰ ਦਿੱਤਾ ਗਿਆ। ਸਹੁਰਾ ਪਰਿਵਾਰ ਵੱਲੋਂ ਲਗਾਤਾਰ ਹੀ ਦਾਜ ਦੀ ਮੰਗ ਕਾਰਨ ਉਕਤ ਲੜਕੀ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਬੀਤੇ ਦਿਨ ਸਹੁਰਾ ਪਰਿਵਾਰ ਨੇ ਵਹਿਸ਼ੀਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਕਤ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜਾਣਕਾਰੀ ਅਨੁਸਾਰ ਮਾਮਲਾ ਸੰਗਰੂਰ ਦੇ ਪਿੰਡ ਸ਼ੇਰੋਂ ਦਾ ਹੈ ਜਿਥੋਂ ਦੇ ਗੁਰਪ੍ਰੀਤ ਸਿੰਘ ਨਾਲ ਰੋਟਲਾਂ ਪਿੰਡ ਦੀ ਸੰਦੀਪ ਕੌਰ ਦਾ ਵਿਆਹ ਪਰਿਵਾਰ ਵੱਲੋਂ 6 ਮਹੀਨੇ ਪਹਿਲਾਂ ਕੀਤਾ ਗਿਆ ਸੀ। ਵਿਆਹ ਸਮੇਂ ਪਰਿਵਾਰ ਨੇ ਆਪਣੀ ਪਹੁੰਚ ਮੁਤਾਬਿਕ ਸਾਰਾ ਖਰਚਾ ਕੀਤਾ ਸੀ, ਪਰ ਦਾਜ ਦੇ ਲੋਭੀਆਂ ਵੱਲੋਂ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਲੜਕੀ ਨੂੰ ਦਾਜ ਖਾਤਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਇਕ ਸਬੰਧੀ ਸੰਦੀਪ ਨੇ ਆਪਣੇ ਪੇਕੇ ਘਰ ਕਈ ਵਾਰ ਇਸ ਸਬੰਧੀ ਸ਼ਿਕਾਇਤ ਕੀਤੀ ਕਿ ਉਸ ਨੂੰ ਸਹੁਰੇ ਘਰ ਦਾਜ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ, ਪਰ ਹਰ ਵਾਰ ਦੋਵਾਂ ਪਰਿਵਾਰਾਂ ਵਿੱਚ ਸਮਝੌਤਾ ਹੁੰਦਾ ਰਿਹਾ ਤੇ ਬੀਤੇ ਕੱਲ੍ਹ ਗੁਰਪ੍ਰੀਤ ਤੇ ਉਸ ਦੇ ਪਰਿਵਾਰ ਨੇ ਸੰਦੀਪ ਦਾ ਕਤਲ ਕਰ ਕੇ ਵਿਚੋਲੇ ਨੂੰ ਉਸ ਦੀ ਮੌਤ ਦੀ ਖਬਰ ਦੱਸ ਕੇ ਘਰੋਂ ਫਰਾਰ ਹੋ ਗਏ।

  1. ਟਰਾਂਸਪੋਰਟ ਮੰਤਰੀ ਈਵੀ ਨੀਤੀ ਦੀ ਸਫਲਤਾ ਨੂੰ ਉਜਾਗਰ ਕੀਤਾ, ਕਿਹਾ-ਨੀਤੀ ਤਹਿਤ ਲੱਖਾਂ ਦੀ ਗਿਣਤੀ 'ਚ ਹੋਈ ਵਾਹਨਾ ਦੀ ਵਿੱਕਰੀ
  2. ਜਿਸ ਹੇਟ ਸਪੀਚ ਮਾਮਲੇ ਕਾਰਨ ਆਜ਼ਮ ਖਾਨ ਦੀ ਵਿਧਾਇਕੀ ਗਈ ਉਸੇ ਕੇਸ 'ਚ ਹੋਏ ਬਰੀ
  3. 2 ਹਜ਼ਾਰ ਦੇ ਨੋਟ ਬੰਦ ਕਰਨ ਦੇ ਫੈਸਲਾ ਦਾ ਵਿਰੋਧ, ਦਿੱਲੀ ਹਾਈਕੋਰਟ ਵਿੱਚ ਫੈਸਲੇ ਨੂੰ ਦਿੱਤੀ ਗਈ ਚੁਣੌਤੀ

ਵਿਆਹ ਸਮੇਂ ਵੀ ਦਿੱਤਾ ਸੀ 35 ਲੱਖ ਰੁਪਏ : ਮ੍ਰਿਤਕ ਲੜਕੀ ਸੰਦੀਪ ਕੌਰ ਦੇ ਜੀਜਾ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਵਿਆਹ ਸਮੇਂ ਉਨ੍ਹਾਂ ਵੱਲੋਂ ਆਪਣੀ ਪਹੁੰਚ ਦੇ ਹਿਸਾਬ ਨਾਲ ਸਾਰਾ ਖਰਚਾ ਕੀਤਾ ਗਿਆ ਸੀ। ਉਸ ਸਮੇਂ ਮੁੰਡੇ ਨੂੰ 35 ਲੱਖ ਰੁਪਏ ਕੈਸ਼ ਤੇ 12 ਤੋਂ 15 ਲੱਖ ਰੁਪਏ ਦਾ ਖਰਚਾ ਵਿਆਹ ਉਤੇ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਸੰਦੀਪ ਦੇ ਸਹੁਰਿਆਂ ਵੱਲੋਂ ਉਸ ਨੂੰ ਤਾਅਨੇ ਮਾਰੇ ਜਾਂਦੇ ਸੀ ਕਿ ਗੁਆਂਢੀਆਂ ਦੀ ਨੂੰਹ ਕਾਫ਼ੀ ਸਾਮਾਨ ਆਪਣੇ ਪੇਕਿਆਂ ਤੋਂ ਲੈ ਕੇ ਆਈ ਹੈ ਤੂੰ ਕਿਉਂ ਨਹੀਂ ਲੈ ਕੇ ਆਈ। ਹਰ ਵਾਰ ਇਨ੍ਹਾਂ ਨਾਲ ਸਮਝੌਤਾ ਕੀਤਾ ਜਾਂਦਾ ਰਿਹਾ ਪਰ ਕੱਲ੍ਹ ਇਨ੍ਹਾਂ ਨੇ ਲੜਕੀ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਹਨ। ਅਸੀਂ ਜਦੋਂ ਇਥੇ ਆ ਕੇ ਦੇਖਿਆ ਤਾਂ ਸੰਦੀਪ ਦੀ ਲਾਸ਼ ਗੱਡੀ ਵਿੱਚ ਪਈ ਹੋਈ ਸੀ।

ਸਹੁਰੇ ਪਰਿਵਾਰ ਨੇ ਵਿਚੋਲੇ ਨੂੰ ਕੀਤਾ ਸੀ ਫੋਨ : ਇਸ ਸਬੰਧੀ ਜਦੋਂ ਵਿਚੋਲੇ ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਸੀ ਕਿ ਸੰਦੀਪ ਕੌਰ ਦੀ ਮੌਤ ਹੋ ਗਈ ਹੈ ਤੇ ਉਸ ਦੇ ਪੇਕੇ ਘਰ ਸੂਚਿਤ ਕਰ ਦੇਵੇ। ਇਸ ਮਗਰੋਂ ਕਮਲਜੀਤ ਨੇ ਸੰਦੀਪ ਦੇ ਪੇਕੇ ਫੋਨ ਕਰ ਕੇ ਇਸ ਸਬੰਧੀ ਸੂਚਨਾ ਦਿੱਤੀ। ਜਦੋਂ ਉਹ ਸੰਦੀਪ ਦੇ ਸਹੁਰੇ ਘਰ ਪਹੁੰਚੇ ਤਾਂ ਘਰ ਵਿੱਚ ਕੋਈ ਨਹੀਂ ਸੀ, ਸਹੁਰਾ ਪਰਿਵਾਰ ਫਰਾਰ ਸੀ। ਉਥੇ ਮੌਜੂਦ ਗੱਡੀ ਖੋਲ੍ਹ ਕੇ ਦੇਖੀ ਤਾਂ ਉਸ ਵਿੱਚ ਸੰਦੀਪ ਦੀ ਲਾਸ਼ ਪਈ ਸੀ। ਇਸ ਮੌਕੇ ਉਤੇ ਪਹੁੰਚੇ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਵਿਰਸਾ ਰਿਪੋਰਟ ਮਗਰੋਂ ਵਾਧਾ ਜੁਰਮ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.