ਸੰਗਰੂਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਮਰਹੂਮ ਦੀਪ ਸਿੱਧੂ ਦੇ ਅਕਾਲ ਚਲਾਣੇ ਨੂੰ 1 ਸਾਲ ਹੋ ਗਿਆ ਹੈ। ਉਹਨਾਂ ਦੀ ਬਰਸੀ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮਨਾਈ ਗਈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਅਤੇ ਉਨ੍ਹਾਂ ਵਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਮੌਤ ਸ਼ੱਕ ਦੇ ਘੇਰੇ 'ਚ ਹੈ।
ਯੂਐੱਨ ਤੋਂ ਕਰਾਵਾਂਗੇ ਦੀਪ ਸਿੱਧੂ ਦੀ ਮੌਤ ਦੀ ਜਾਂਚ: ਉਨ੍ਹਾਂ ਕਿਹਾ ਕਿ ਦੀਪ ਸਿੱਧੂ ਵੱਡਾ ਆਗੂ ਬਣਨ ਦੀ ਰਾਹ ਉੱਤੇ ਸੀ, ਪਰ ਹਰਿਆਣਾ ਵਿੱਚ ਉਸਦੀ ਮੌਤ ਹੋਈ ਹੈ। ਇਸਦਾ ਜਿਕਰ ਪਾਰਲੀਮੈਂਟ ਵਿੱਚ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿੰਨੀਆਂ ਵੀ ਸਾਡੀਆ ਜਾਂਚ ਇਕਾਈਆਂ ਹਨ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਯੂਐੱਨ ਦੇ ਧਿਆਨ ਵਿੱਚ ਇਸ ਮਾਮਲੇ ਨੂੰ ਲਿਆਂਦਾ ਜਾਵੇ। ਤਾਂ ਜੋ ਸਪਸ਼ਟ ਹੋ ਸਕੇ ਕਿ ਦੀਪ ਸਿੱਧੂ ਦੀ ਮੌਤ ਕਿਨ੍ਹਾਂ ਹਾਲਾਤਾਂ ਵਿੱਚ ਹੋਈ ਹੈ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਦਾ ਵੀ ਮਾਮਲਾ ਪਾਰਲੀਮੈਂਟ ਵਿੱਚ ਚੁੱਕਿਆ ਹੈ।
ਇਹ ਵੀ ਪੜ੍ਹੋ: Manisha Gulati resumed the post: ਮਨੀਸ਼ਾ ਗੁਲਾਟੀ ਦਾ ਝਲਕਿਆ ਦਰਦ, ਕਿਹਾ- "ਸਰਕਾਰ ਨੇ ਜੋ ਮੇਰੇ ਨਾਲ ਕੀਤਾ ਮੈਨੂੰ ਦੁੱਖ ਹੈ"
ਮੀਡੀਆ ਦੀ ਆਜਾਦੀ ਖਤਮ ਕਰ ਰਹੀ ਸਰਕਾਰ: ਇਸ ਮੌਕੇ ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਮੌਤ ਦੀ ਜਾਂਚ ਉੱਚ ਪੱਧਰੀ ਤਰੀਕੇ ਨਾਲ ਕਰਵਾਈ ਜਾਵੇਗੀ। ਇਸਦੀ ਜਾਂਚ ਯੂ.ਐੱਨ. ਨੂੰ ਸੌਂਪੀ ਜਾਵੇਗੀ ਤਾਂ ਜੋ ਸੱਚ ਬਾਹਰ ਆ ਸਕਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ, ਬੀਬੀਸੀ ਵਰਗੇ ਸੁਤੰਤਰ ਮੀਡੀਆ ਉੱਤੇ ਰੇਡ ਕਰਵਾ ਕੇ ਇਸਦੀ ਮੀਡੀਆ ਦੀ ਆਜ਼ਾਦੀ ਉੱਤੇ ਹਮਲਾ ਕਰ ਰਹੀ ਹੈ। ਇਸ ਨਾਲ ਆਵਾਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮਸਤੂਆਣਾ ਸਾਹਿਬ ਮੈਡੀਕਲ ਕਾਲਜ ਬਣਾਉਣ ਉੱਤੇ ਵੀ ਰਾਜਨੀਤੀ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਰਟੀਬਾਜੀ ਛੱਡ ਕੇ ਲੋਕਾਂ ਦੀ ਭਲਾਈ ਲਈ ਕਾਲਜ ਦਾ ਕੰਮ ਸ਼ੁਰੂ ਕਰਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪ ਵੀ ਸੀਐਮ ਨੂੰ ਅਪੀਲ ਕਰ ਰਹੇ ਹਨ ਕਿ ਪੰਜਾਬ ਵੱਲ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਬਿਜਲੀ ਦੀਆਂ ਨਵੀਆਂ ਤਾਰਾਂ ਪਾਉਣ ਦਾ ਵੀ ਉਦਘਾਟਨ ਕੀਤਾ ਗਿਆ ਹੈ ਤਾਂ ਜੋ 2025 ਤੱਕ ਲੋਕਾਂ ਨੂੰ ਸਹੂਲਤ ਮਿਲ ਸਕੇ।