ਮਲੇਰਕੋਟਲਾ: ਸ਼ਹਿਰ ਵਿੱਚ ਔਰਤ ਵੱਲੋਂ ਉਸ ਦੇ ਪ੍ਰੇਮੀ ਨਾਲ ਮਿਲ ਕੇ ਡੇਢ ਸਾਲ ਦੀ ਬੱਚੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਥਾਣਾ ਇੰਚਾਰਜ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਨਰਜੋਧ ਸਿੰਘ ਵਾਸੀ ਜੀਰਖ ਜ਼ਿਲ੍ਹਾ ਲੁਧਿਆਣਾ ਨੇ ਆਪਣੀ ਡੇਢ ਸਾਲਾ ਧੀ ਦੇ ਕਤਲ ਦਾ ਮਾਮਲਾ ਪੁਲਿਸ ਕੋਲ ਦਰਜ ਕਰਵਾਇਆ ਸੀ।
ਜਗਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਲੇਰਕੋਟਲਾ ਪੁਲਿਸ ਨੇ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਥਾਣਾ ਮਲੌਦ ਤੇ ਸੰਦੀਰ ਸਿੰਘ ਉਰਫ਼ ਨਵੀ ਪੁੱਤਰ ਹਰਦੀਪ ਸਿੰਘ ਵਾਸੀ ਮੁਹੱਲਾ ਬੇਗ਼ਮਪੁਰਾ ਮਲੋਰਕੋਟਲਾ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਪੁਲਿਸ ਨੇ ਦੱਸਿਆ ਕਿ ਮਨਦੀਪ ਕੌਰ ਨਾਂਅ ਦੀ ਔਰਤ ਨੇ ਪ੍ਰਮੀ ਨਵੀ ਨੇ ਮਿਲ ਕੇ ਡੇਢ ਸਾਲਾ ਮਾਸੂਮ ਦਾ ਕੁੱਟ-ਕੁੱਟ ਕਤਲ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਮਨਦੀਪ ਕੌਰ ਦਾ ਉਸ ਦੇ ਪਤੀ ਨਾਲ ਨਵੀ ਨਾਲ ਨਾਜਾਇਜ਼ ਸਬੰਧਾਂ ਕਰਕੇ ਦੋ ਮਹੀਨੇ ਪਹਿਲਾਂ ਪੰਚਾਇਤੀ ਤਲਾਕ ਹੋ ਚੁੱਕਿਆ ਸੀ ਤੇ ਮਨਦੀਪ ਕੌਰ ਨੇ ਸਾਹਿਬਜੋਤ ਕੌਰ ਆਪਣੇ ਕੋਲ ਰੱਖ ਲਈ ਸੀ। ਇਸ ਤੋਂ ਬਾਅਦ ਜਦੋਂ ਮਨਦੀਪ ਦਾ ਪਤੀ 10 ਅਕਤੂਬਰ ਨੂੰ ਆਪਣੀ ਬੱਚੀ ਦਾ ਹਾਲ ਜਾਣਨ ਉਸ ਕੋਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਕਰਵਾਇਆ ਜਿਸ ਤੋਂ ਬਾਅਦ ਰਿਪੋਰਟ ਸਾਹਮਣੇ ਆਇਆ ਹੈ ਕਿ ਬੱਚੀ ਦੇ ਸਰੀਰ 'ਤੇ ਗੁੱਝੀਆਂ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫ਼ੈਸਟੋ