ETV Bharat / state

ਮੰਡੀਆਂ 'ਚ ਵੱਧ ਝੋਨਾ ਤੋਲਣ 'ਚ ਹੋ ਰਹੀ ਕਿਸਾਨਾਂ ਦੀ ਲੁੱਟ ਦਾ ਹੋਇਆ ਪਰਦਾਫਾਸ਼ - ਮੰਡੀਆਂ ਵਿੱਚ ਝੋਨੇ ਦਾ ਵੱਧ ਤੋਲ

ਪਿੰਡ ਭੂਤਗੜ੍ਹ ਵਿਖੇ ਅਨਾਜ ਮੰਡੀ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਵੀਰਵਾਰ ਨੂੰ ਕਿਸਾਨਾਂ ਨੇ ਗੱਟਿਆਂ ਵਿੱਚ ਵੱਧ ਤੁਲਿਆ ਝੋਨਾ ਫੜਿਆ ਹੈ। ਕਿਸਾਨਾਂ ਜਥੇਬੰਦੀਆਂ ਨੇ ਝੋਨਾ 400-600 ਗ੍ਰਾਮ ਤੱਕ ਵੱਧ ਤੋਲੀ ਫੜੀ ਗਈ।

ਮੰਡੀਆਂ 'ਚ ਝੋਨਾ ਦਾ ਤੋਲ
author img

By

Published : Oct 31, 2019, 7:20 PM IST

ਸੰਗਰੂਰ: ਪਿੰਡ ਭੂਤਗੜ੍ਹ ਵਿਖੇ ਅਨਾਜ ਮੰਡੀ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਵੀਰਵਾਰ ਨੂੰ ਕਿਸਾਨਾਂ ਨੇ ਗੱਟਿਆਂ ਵਿੱਚ ਵੱਧ ਤੁਲਿਆ ਝੋਨਾ ਫੜਿਆ ਹੈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਗੁਰਲਾਲ ਸਿੰਘ ਦੀ ਅਗਵਾਈ ਵਿੱਚ ਜਦੋਂ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਵੱਖ-ਵੱਖ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਝੋਨੇ ਦੇ ਭਰੇ ਗੱਟਿਆਂ ਦਾ ਤੋਲ ਚੈੱਕ ਕੀਤਾ ਤਾਂ ਰੋਸ਼ਨ ਲਾਲ ਗਿਆਨ ਚੰਦ ਦੀ ਦੁਕਾਨ ਦੇ ਬਹੁਤੇ ਗੱਟਿਆਂ ਵਿੱਚ ਝੋਨਾ 400-600 ਗ੍ਰਾਮ ਤੱਕ ਵੱਧ ਤੋਲੀ ਫੜੀ ਗਈ। ਇਸ ਦੀ ਜਾਣਕਾਰੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ।

ਵੇਖੋ ਵੀਡੀਓ

ਅਨਾਜ ਮੰਡੀ ਵਿੱਚ ਝੋਨੇ ਦੀ ਤੁਲਾਈ ਸਮੇਂ ਹੋਈ ਹੇਰਾ-ਫੇਰੀ ਦੇ ਰੋਸ ਵਜੋਂ ਗੁੱਸੇ ਵਿੱਚ ਆਏ ਹੋਏ ਕਿਸਾਨਾਂ ਨੇ ਮੌਕੇ ’ਤੇ ਆੜ੍ਹਤੀਏ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਉਕਤ ਆੜ੍ਹਤੀਏ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ 'ਤੇ ਧਰਨਾ ਲਗਾਇਆ ਜਾਵੇਗਾ।

ਪੀੜ੍ਹਤ ਕਿਸਾਨ ਪਾਰਸ ਸਿੰਘ ਵਾਸੀ ਕੱਲਰਭੈਣੀ ਨੇ ਕਿਹਾ ਕਿ ਉਸ ਦੇ ਝੋਨੇ ਦੀ ਤੁਲਾਈ ਤੋਂ ਪਹਿਲਾਂ ਭੂਤਗੜ੍ਹ ਦਾ ਕਿਸਾਨ ਜਿਸ ਦੇ ਝੋਨਾ ਦੀ ਤੋਲਾਈ ਕੀਤੀ ਗਈ ਤਾਂ ਉਸ ਦੇ ਪਰਿਵਾਰਕ ਮੈਂਬਰ ਨੇ ਗੱਟੇ ਦੁਬਾਰਾ ਚੈੱਕ ਕੀਤੇ ਤਾਂ ਉਸ ਵਿੱਚ ਵੀ ਝੋਨਾ ਵੱਧ ਪਾਇਆ ਗਿਆ ਸੀ, ਉਸ ਤੋਂ ਬਾਅਦ ਉਸ ਨੂੰ ਬੁਲਾਇਆ ਗਿਆ ਤਾਂ ਪਾਰਸ ਆਪਣਾ ਤੁਲਿਆ ਹੋਇਆ ਝੋਨਾ ਦੀਆਂ ਬੋਰੀਆਂ ਨੂੰ ਚੈੱਕ ਕਰਵਾਇਆ ਤਾਂ ਉਸ ਵਿੱਚ ਵੀ ਝੋਨਾ ਵੱਧ ਤੋਲਿਆ ਹੋਇਆ ਸੀ। ਇਸ 'ਤੇ ਪਾਰਸ ਅਤੇ ਕਿਸਾਨਾਂ ਭਰਾਵਾਂ ਨੂੰ ਇਕੱਠਾ ਕਰਕੇ ਇਹ ਗੱਲ ਦੱਸੀ। ਜਦੋਂ ਇਸ ਸਬੰਧੀ ਪਾਰਸ ਕਿਸਾਨ ਨੇ ਰੋਲਾ ਪਾਇਆ ਤਾਂ ਉਸ ਆੜ੍ਹਤੀਏ ਵੱਲੋਂ ਇਹ ਸਾਰੇ ਗੱਟੇ ਜੋ ਕਿ 253 ਅਤੇ 700 ਗੱਟੇ ਸਨ, ਮੌਕੇ ਤੋਂ ਚੁੱਕਵਾ ਦਿੱਤੇ ਗਏ।

ਅਗਲੇ ਦਿਨ ਜਦੋਂ ਮਾਰਕਿਟ ਕਮੇਟੀ ਦੇ ਅਫ਼ਸਰ ਮੌਕਾ ਦੇਖਣ ਆਏ ਤਾਂ ਉਨ੍ਹਾਂ ਨੂੰ ਗੱਟੇ ਨਜਰ ਨਹੀਂ ਆਏ ਕਿਉਕਿ ਗੱਟੇ ਤਾਂ ਪਹਿਲਾਂ ਹੀ ਚੁਕਵਾਏ ਜਾ ਚੁੱਕੇ ਸਨ।

ਇਹ ਵੀ ਪੜੋ:ਪਾਕਿਸਤਾਨ: ਇਮਰਾਨ ਖ਼ਾਨ ਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ

ਜਦੋਂ ਇਸ ਸਬੰਧੀ ਮਾਰਕਿਟ ਕਮੇਟੀ ਦੇ ਅਫਸਰ ਸੁਰਿੰਦਰਜੀਤ ਸਿੰਘ ਘੱਗਾ ਨੇ ਕਿਹਾ ਕਿ ਆੜ੍ਹਤੀਏ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਪੱਸਟੀਕਰਨ ਮੰਗਿਆ ਗਿਆ ਹੈ ਅਤੇ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ। ਮੰਡੀ ਬੋਰਡ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

Intro:ਮੰਡੀਆਂ ਵਿੱਚ ਵੱਧ ਝੋਨਾ ਤੋਲਣ ਵਿੱਚ ਹੋ ਰਹੀ ਕਿਸਾਨਾਂ ਦੀ ਲੁੱਟ ਦਾ ਪਰਦਾਫਾਸ਼Body:ਮੰਡੀਆਂ ਵਿੱਚ ਵੱਧ ਝੋਨਾ ਤੋਲਣ ਵਿੱਚ ਹੋ ਰਹੀ ਕਿਸਾਨਾਂ ਦੀ ਲੁੱਟ ਦਾ ਪਰਦਾਫਾਸ਼
ਪਿੰਡ ਭੂਤਗੜ੍ਹ ਵਿਖੇ ਅਨਾਜ ਮੰਡੀ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਅੱਜ ਕਿਸਾਨਾਂ ਨੇ ਗੱਟਿਆਂ ਵਿੱਚ ਵੱਧ ਤੁਲਿਆ ਝੋਨਾ ਫੜਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਗੁਰਲਾਲ ਸਿੰਘ ਦੀ ਅਗਵਾਈ ਵਿੱਚ ਜਦੋਂ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਅੱਜ ਵੱਖ ਵੱਖ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਝੋਨੇ ਦੇ ਭਰੇ ਗੱਟਿਆਂ ਦਾ ਤੋਲ ਚੈੱਕ ਕੀਤਾ ਤਾਂ ਰੋਸ਼ਨ ਲਾਲ ਗਿਆਨ ਚੰਦ ਦੀ ਦੁਕਾਨ ਦੇ ਬਹੁਤੇ ਗੱਟਿਆਂ ਵਿੱਚ ਜੀਰੀ 400-600 ਗ੍ਰਾਮ ਤੱਕ ਵੱਧ ਤੋਲੀ ਫੜੀ ਗਈ। ਮਗਰੋਂ ਇਸ ਦੀ ਜਾਣਕਾਰੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ। ਅਨਾਜ ਮੰਡੀ ਵਿੱਚ ਝੋਨੇ ਦੀ ਤੁਲਾਈ ਸਮੇਂ ਹੋਈ ਹੇਰਾ-ਫੇਰੀ ਦੇ ਰੋਸ ਵਜੋਂ ਗੁੱਸੇ ਵਿੱਚ ਆਏ ਹੋਏ ਕਿਸਾਨਾਂ ਨੇ ਮੌਕੇ ’ਤੇ ਆੜ੍ਹਤੀਏ ਵਿਰੁਧ ਰੋਸ਼ ਪ੍ਰਦਰਸ਼ਨ ਕੀਤਾ। ਅੱਗੇ ਉਹਨਾਂ ਨੇ ਕਿਹਾ ਕਿ ਜੇਕਰ ਉਕਤ ਆੜ੍ਹਤੀਏ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾਕੀਤੀ ਗਈ ਤਾਂ ਉਹ ਵੱਡੇ ਪੱਧਰ ਤੇ ਧਰਨਾ ਲਗਾਇਆ ਜਾਵੇਗਾ। ਪੀੜ੍ਹਤ ਕਿਸਾਨ ਪਾਰਸ ਸਿੰਘ ਵਾਸੀ ਕੱਲਰਭੈਣੀ ਨੇ ਕਿਹਾ ਕਿ ਕਿਸਾਨ ਵੱਲੋਂ ਗੱਟਿਆਂ ਦੀ ਕੀਤੀ ਤੁਲਾਈ ਤੋਂ ਪਹਿਲਾਂ ਭੂਤਗੜ੍ਹ ਦਾ ਕਿਸਾਨ ਜਿਸਦੀ ਜੀਰੀ ਤੋਲੀ ਗਈ ਤਾਂ ਉਸ ਦੇ ਪਰਿਵਾਰਕ ਮੈਂਬਰ ਨੇ ਗੱਟੇ ਦੁਬਾਰਾ ਚੈੱਕ ਤਾਂ ਉਸ ਵਿੱਚ ਵੀ ਜੀਰੀ ਵੱਧ ਪਾਈ ਗਈ ਸੀ, ਉਸ ਤੋਂ ਬਾਅਦ ਮੈਨੂੰ ਬੁਲਾਇਆ ਗਿਆ ਤਾਂ ਮੈਂ ਆਪਣੀ ਤੁਲੀ ਹੋਈ ਜੀਰੀ ਦੀਆਂ ਬੋਰੀਆਂ ਨੂੰ ਚੈੱਕ ਕਰਵਾਇਆ ਤਾਂ ਉਸ ਵਿੱਚ ਵੀ ਜੀਰੀ ਵੱਧ ਤੋਲੀ ਹੋਈ ਸੀ, ਇਸ ਤੇ ਮੈਂ ਕਿਸਾਨਾਂ ਭਰਾਵਾਂ ਨੂੰ ਇਕੱਠਾ ਕਰਕੇ ਇਹ ਗੱਲ ਦੱਸੀ। ਜਦੋਂ ਇਸ ਸਬੰਧੀ ਮੈਂ ਰੋਲਾ ਪਾਇਆ ਤਾਂ ਉਕਤ ਆੜ੍ਹਤੀਏ ਵੱਲੋਂ ਇਹ ਸਾਰੇ ਗੱਟੇ ਜੋ ਕਿ 253 ਅਤੇ 700 ਗੱਟੇ ਸਨ, ਮੌਕੇ ਤੋਂ ਚੁੱਕਵਾ ਦਿੱਤੇ ਗਏ। ਅਗਲੇ ਦਿਨ ਜਦੋਂ ਮਾਰਕਿਟ ਕਮੇਟੀ ਦੇ ਅਫਸਰ ਮੌਕਾ ਦੇਖਣ ਆਏ ਤਾਂ ਉਹਨਾਂ ਨੂੰ ਗੱਟੇ ਨਜਰ ਨਹੀਂ ਆਏ ਕਿਉਕਿ ਗੱਟੇ ਤਾਂ ਪਹਿਲਾਂ ਹੀ ਚੁਕਵਾਏ ਜਾ ਚੁੱਕੇ ਸਨ। ਜਦੋਂ ਇਸ ਸਬੰਧੀ ਮਾਰਕਿਟ ਕਮੇਟੀ ਦੇ ਅਫਸਰ ਸੁਰਿੰਦਰਜੀਤ ਸਿੰਘ ਘੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆੜ੍ਹਤੀਏ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਪੱਸਟੀਕਰਨ ਮੰਗਿਆ ਗਿਆ ਹੈ ਅਤੇ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ। ਮੰਡੀ ਬੋਰਡ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।Conclusion:ਤਾਂ ਰੋਸ਼ਨ ਲਾਲ ਗਿਆਨ ਚੰਦ ਦੀ ਦੁਕਾਨ ਦੇ ਬਹੁਤੇ ਗੱਟਿਆਂ ਵਿੱਚ ਜੀਰੀ 400-600 ਗ੍ਰਾਮ ਤੱਕ ਵੱਧ ਤੋਲੀ ਫੜੀ ਗਈ
ETV Bharat Logo

Copyright © 2025 Ushodaya Enterprises Pvt. Ltd., All Rights Reserved.