ਸੰਗਰੂਰ: ਲਹਿਰਾਗਾਗ ਦੇ ਪਿੰਡ ਖੋਖਰ ਕਲਾਂ ਵਿੱਚ ਮਾਮੂਲੀ ਗੱਲ ਨੂੰ ਲੈਕੇ ਹੋਈ ਤਕਰਾਰ ਨੇ ਸ਼ਖ਼ਸ ਦੀ ਜਾਨ (The conflict took the life of the person) ਲੈ ਲਈ। ਮੀਡੀਆ ਨਾਲ ਗੱਲ ਕਰਦਿਆਂ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਕੱਲ ਕੰਧ ਨੂੰ ਲੈਕੇ ਮੇਰੇ ਪਿਤਾ ਅਤੇ ਕਰਮਜੀਤ ਵਿਚਕਾਰ ਲੜਾਈ ਹੋ ਗਈ ਜਿਸ ਦੋਰਾਨ ਕਰਮਜੀਤ ਨੇ ਗੰਡਾਸਾ ਮਾਰਿਆ ਅਤੇ ਉਸ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ । ਉਨ੍ਹਾਂ ਕਿਹਾ ਕਿ ਪਹਿਲਾ ਉਹ ਜ਼ਖ਼ਮੀ ਹਾਲਤ ਵਿੱਚ ਪਿਤਾ ਨੂੰ ਲਹਿਰਾਗਾਗਾ ਦੇ ਹਸਪਤਾਲ ਵਿੱਚ ਲੈ ਕੇ ਗਏ ਫਿਰ ਸੰਗਰੂਰ ਹਸਪਤਾਲ ਵਿਚ ਲੈ ਕੇ ਆਏ ਅਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਜਦੋਂ ਇਸ ਵਿਸ਼ੇ ਉੱਤੇ ਥਾਣਾ ਲਹਿਰਾਗਾਗਾ ਦੇ ਐਸ ਐਸ ੳ ਜਤਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਅੱਜ ਸਵੇਰੇ ਰੁੱਕਾ ਮਿਲਿਆ ਸੀ ਕਿ ਸੋਨਾ ਖਾਂ ਖੋਖਰ ਕਲਾਂ ਪਿੰਡ (A resident of Khokhar Kalan village) ਦਾ ਰਹਿਣ ਵਾਲਾ ਜਿਸਦੇ ਸੱਟਾਂ ਲੱਗਣ ਕਾਰਨ ਦਾਖਲ ਹੋਇਆ ਸੀ ਜਿਸ ਦੀ ਮੋਤ ਹੋ ਗਈ ਹੈ।
ਇਹ ਵੀ ਪੜ੍ਹੋ:ਜਗਮੀਤ ਬਰਾੜ ਨੇ ਬਣਾਈ ਨਵੀਂ ਵੱਖਰੀ ਕੋਰ ਕਮੇਟੀ 12 ਮੈਂਬਰ ਕੀਤੇ ਨਿਯੁਕਤ
ਉਨ੍ਹਾਂ ਕਿਹਾ ਕਿ ਸੰਗਰੂਰ ਆ ਕੇ ਪਤਾ ਲੱਗਿਆ ਹੈ ਕਿ ਸੋਨਾ ਖਾਂ ਅਤੇ ਕਰਮਜੀਤ ਵਿਚਕਾਰ ਲੜਾਈ ਹੋਈ ਹੈ ਅਤੇ ਜਿਸ ਦੇ ਸਬੰਧ ਵਿੱਚ ਮੁਕੱਦਮਾ ਦਰਜ (case was registered and the investigation started) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।