ETV Bharat / state

ਮਲੇਰਕੋਟਲਾ ਵਿੱਚ ਵੱਡੀ ਵਾਰਦਾਤ: ਚਿੱਟੇ ਦਿਨ ਆਪ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ

ਮਲੇਰਕੋਟਲਾ 'ਚ ਸਵੇਰ ਸਮੇਂ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਤੜਕਸਾਰ ਜਿਮ 'ਚ ਕਸਰਤ ਕਰ ਰਹੇ ਆਪ ਕੌਂਸਲਰ ਦਾ ਦੋ ਨੋਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਲੇਰਕੋਟਲਾ 'ਚ ਵੱਡੀ ਵਾਰਦਾਤ
ਮਲੇਰਕੋਟਲਾ 'ਚ ਵੱਡੀ ਵਾਰਦਾਤ
author img

By

Published : Jul 31, 2022, 12:04 PM IST

ਮਲੇਰਕੋਟਲਾ: ਪੰਜਾਬ 'ਚ ਜਿਥੇ ਗੈਂਗਸਟਰਵਾਦ ਨੇ ਪੈਰ ਪਸਾਰ ਲਏ ਹਨ ਪਰ ਅੱਜ-ਕੱਲ੍ਹ ਆਪਸੀ ਰੰਜਿਸ਼ ਦੇ ਚੱਲਦਿਆਂ ਦਿਨ-ਦਿਹਾੜੇ ਆਮ ਲੋਕਾਂ ਵੱਲੋਂ ਵੀ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ।

ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੇ ਆਪ ਕੌਂਸਲਰ ਦਾ ਅੱਜ ਸਵੇਰੇ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਘਟਨਾ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦਾ ਕੌਂਸਲਰ ਮੁਹੰਮਦ ਅਕਬਰ ਭੋਲੀ ਅੱਜ ਸਵੇਰੇ ਜਦੋਂ ਜਿਮ 'ਚ ਕਸਰਤ ਕਰ ਰਿਹਾ ਸੀ, ਇਸ ਦੌਰਾਨ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਇਸ ਵਾਰਦਾਤ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਕਤਲ ਆਪਸੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਜਾਂ ਕਿਸੇ ਹੋਰ ਕਾਰਨਾਂ ਕਰਕੇ ਇਹ ਕਤਲ ਹੋਇਆ ਹੈ।

ਜ਼ਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਮੁਹੰਮਦ ਅਕਬਰ ਭੋਲੀ ਦੇ ਭਰਾ ਕੌਂਸਲਰ ਅਤੇ ਰਾਣੀ ਪੈਲੇਸ ਦੇ ਮਾਲਕ ਮੁਹੰਮਦ ਅਨਵਰ ਦਾ ਵੀ ਲੁਧਿਆਣਾ ਬਾਈਪਾਸ ਨੇੜੇ ਇਕ ਜਨਾਜ਼ੇ ’ਚ ਜਾਂਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਧਰ ਇਸ ਘਟਨਾ ਤੋਂ ਬਾਅਦ ਪਰਿਵਾਰ ਵੀ ਸਦਮੇ 'ਚ ਹੈ। ਜਿਨ੍ਹਾਂ ਵਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਕਤਲ ਦੀਆਂ ਇਹ ਨਿਤ ਦਿਨ ਹੋ ਰਹੀਆਂ ਵਾਰਦਾਤਾਂ ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਵੀ ਸਵਾਲ ਖੜਾ ਕਰਦੀਆਂ ਹਨ।

ਇਹ ਵੀ ਪੜ੍ਹੋ:ਬੇਅਦਬੀ ਅਤੇ ਗੋਲੀਕਾਂਡ ਮਾਮਲਾ: ਬਹਿਬਲ ਕਲਾਂ 'ਚ ਸਿੱਖ ਸੰਗਤਾਂ ਦਾ ਪੰਥਕ ਇਕੱਠ, ਲਏ ਜਾ ਸਕਦੇ ਵੱਡੇ ਫੈਸਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.