ਮਲੇਰਕੋਟਲਾ: ਮੁਸਲਿਮ ਭਾਈਚਾਰੇ ਦਾ ਬੇਹੱਦ ਪਵਿੱਤਰ ਮੰਨਿਆ ਜਾਣ ਵਾਲਾ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਚੁੱਕਿਆ ਹੈ ਅਤੇ ਹੁਣ ਈਦ ਉੱਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰਾ ਮਨਾਏਗਾ ਪਰ ਇਸ ਵਾਰ ਦਾ ਇਫ਼ਤਾਰ ਦਾ ਤਿਉਹਾਰ ਲੌਕਡਾਊਨ ਕਰ ਕੇ ਕਾਫ਼ੀ ਮਾਯੂਸੀ ਵਾਲਾ ਹੈ।
ਮਾਲੇਰਕੋਟਲਾ ਸ਼ਹਿਰ ਦੇ ਉਨ੍ਹਾਂ ਬਾਜ਼ਾਰਾਂ ਵਿੱਚ ਈਟੀਵੀ ਭਾਰਤ ਨੇ ਜਦੋਂ ਜਾ ਕੇ ਵੇਖਿਆ ਤਾਂ ਉੱਥੇ ਸੰਨਾਟਾ ਪਸਰਿਆ ਸੀ। ਸਾਰੇ ਬਾਜ਼ਾਰ ਦੁਕਾਨਾਂ ਬੰਦ ਸਨ ਅਤੇ ਗਾਹਕ ਗ਼ਾਇਬ ਨਜ਼ਰ ਆਏ। ਉੱਧਰ ਇਸ ਮੌਕੇ ਦੁਕਾਨਦਾਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਦੁਕਾਨਦਾਰਾਂ ਨੇ ਕਿਹਾ ਕਿ ਇਹ ਮਹੀਨਾ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਮੁਨਾਫ਼ਾ ਆਉਂਦਾ ਹੈ ਪਰ ਇਸ ਵਾਰ ਉਹ ਕਾਫ਼ੀ ਘਾਟੇ ਵਿੱਚ ਚੱਲ ਰਹੇ ਹਨ।
ਇਸ ਵਾਰ ਮੁਸਲਿਮ ਭਾਈਚਾਰੇ ਨੂੰ ਈਦ ਦਾ ਤਿਉਹਾਰ ਜੰਗੀ ਦੀ ਨਮਾਜ਼ ਪੜ੍ਹਨ ਦੇ ਲਈ ਈਦਗਾਹਾਂ ਜਾਂ ਮਸਜਿਦਾਂ ਵਿੱਚ ਪੜ੍ਹਨ ਦੀ ਇਜਾਜ਼ਤ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਇਸ ਦੇ ਚੱਲਦਿਆਂ ਬਾਜ਼ਾਰਾਂ ਵਿੱਚ ਲੋਕ ਖ਼ਰੀਦਦਾਰੀ ਨਹੀਂ ਕਰ ਰਹੇ। ਕੁੱਝ ਦੁਗਾਨਾਂ ਖੁੱਲ੍ਹੀਆਂ ਹਨ, ਪਰ ਉਨ੍ਹਾਂ ਉੱਤੇ ਵੀ ਗਾਹਕ ਗ਼ਾਇਬ ਨਜ਼ਰ ਆਏ।
ਮਾਲੇਰਕੋਟਲੇ ਦੇ ਦੁਕਾਨਦਾਰਾਂ ਨੇ ਕਾਫ਼ੀ ਅਫ਼ਸੋਸ ਪ੍ਰਗਟਾਇਆ ਹੈ ਕਿ ਉਨ੍ਹਾਂ ਨੂੰ ਦੁਕਾਨਾਂ ਖੁੱਲ੍ਹਣ ਦਾ ਸਮਾਂ ਜ਼ਿਆਦਾ ਨਹੀਂ ਦਿੱਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਘਾਟਾ ਸਹਿਣਾ ਪਏਗਾ।