ਸੰਗਰੂਰ: ਮੁਸਲਿਮ ਭਾਈਚਾਰੇ ਦਾ ਬੇਹੱਦ ਪਵਿੱਤਰ ਮੰਨਿਆ ਜਾਣ ਵਾਲਾ ਰਮਜ਼ਾਨ ਦਾ ਮਹੀਨਾ ਜਲਦ ਹੀ ਖਤਮ ਹੋਣ ਵਾਲਾ ਹੈ। ਉਸ ਤੋਂ ਬਾਅਦ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਜਾਏਗਾ। ਇਸ ਨੂੰ ਲੈ ਕੇ ਮੁਫਤੀ ਆਜ਼ਮ ਪੰਜਾਬ ਜਨਾਬ ਇਰਤਕਾ ਉਲ ਹਸਨ ਦੇ ਨਾਲ ਈ.ਟੀ.ਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ।ਪੰਜਾਬ ਦੇ ਸਰਕਾਰੀ ਮੁਫਤੀ ਏ ਆਜ਼ਮ ਪੰਜਾਬ ਜਨਾਬ ਇਰਤਕਾ ਉਲ ਹਸਨ ਵੱਲੋਂ ਈ.ਟੀ.ਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ, ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਹੁਕਮ ਹੋਏ ਹਨ। ਇਸ ਵਾਰ ਕੋਰੋਨਾਂ ਮਹਾਂਮਾਰੀ ਦੇ ਚੱਲਦਿਆਂ ਈਦ ਦਾ ਤਿਉਹਾਰ ਮਨਾਉਣ ਸਬੰਧੀ, ਉਸ ਬਾਰੇ ਪੂਰਨ ਜਾਣਕਾਰੀ ਦਿੱਤੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਾਰ ਜੋ ਈਦ ਗਾਹ ਨੇ ਉਹ ਬਿਲਕੁੱਲ ਬੰਦ ਰਹਿਣਗੀਆਂ, ਅਤੇ ਕਿਸੇ ਨੂੰ ਵੀ ਈਦ ਗਾਹ ਮਸਜਿਦਾਂ ਵਿੱਚ ਜਾਂ ਕੇ ਈਦ ਦੀ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਜ਼ਿਆਦਾ ਇਕੱਠ ਕਰਨ ਤੇ ਵੀ ਪਾਬੰਦੀ ਹੈ, ਅਤੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਦੂਰ ਦੂਰ ਰਹਿ ਕੇ ਮਾਸਕ ਤੇ ਸੈਨੀਟਾਈਜ਼ਰ ਇਸਤੇਮਾਲ ਕਰਕੇ ਨਮਾਜ਼ ਏ ਈਦ ਅਦਾ ਕਰਨ ਨਾਲ ਈਦ ਦੇ ਤਿਉਹਾਰ ਚੰਦ ਨੂੰ ਵੇਖ ਕੇ ਹੋਵੇਗਾ। 14 ਮਈ ਨੂੰ ਈਦ ਦਾ ਤਿਉਹਾਰ ਦੇਸ਼ ਭਰ ਦੇ ਵਿੱਚ ਮਨਾਉਣ ਦੀ ਗੱਲ ਕਹੀ ਗਈ ਹੈ।