ETV Bharat / state

ਮੁੜ ਮਰਨ ਵਰਤ 'ਤੇ ਬੈਠਣਗੇ ਬਾਪੂ ਸੂਰਤ ਸਿੰਘ ਖ਼ਾਲਸਾ, ਸੀਐੱਮ ਮਾਨ ਨੂੰ ਵੀ ਦਿੱਤੀ ਚਿਤਾਵਨੀ - ਕੌਂਮੀ ਇਨਸਾਫ ਮੋਰਚੇ ਦੇ ਆਗੂ

ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਾਪੂ ਸੂਰਤ ਸਿੰਘ ਖਾਲਸਾ ਨੂੰ ਮੋਰਚੇ ਵਿੱਚ ਸ਼ਾਮਿਲ ਕਰਨ ਲਈ ਲੁਧਿਆਣਾ ਪਹੁੰਚੇ। ਸਿਹਤ ਨਾਸਾਜ਼ ਹੋਣ ਦਾ ਹਵਾਲਾ ਦੇ ਕੇ ਪ੍ਰਸ਼ਾਸਨ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਲਿਜਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਪੂ ਸੂਰਤ ਸਿੰਘ ਖਾਲਸੇ ਨੇ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Leaders of kaumi insaf Morcha arriving to take Bapu Surat Singh Khalsa in Ludhiana
ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਲੈਣ ਪਹੁੰਚ ਰਹੇ ਕੌਮੀ ਇਨਸਾਫ਼ ਮੋਰਚਾ ਦੇ ਆਗੂ, ਘਰ ਬਾਹਰ ਪੁਲਿਸ ਫੋਰਸ ਤਾਇਨਾਤ
author img

By

Published : Apr 8, 2023, 11:11 AM IST

Updated : Apr 8, 2023, 3:32 PM IST

Leaders of kaumi insaf Morcha arriving to take Bapu Surat Singh Khalsa in Ludhiana

ਲੁਧਿਆਣਾ: ਸਿਹਤ ਨਾਸਾਜ਼ ਹੋਣ ਦਾ ਹਵਾਲਾ ਦੇ ਕੇ ਪ੍ਰਸ਼ਾਸਨ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੌਮ ਇਨਸਾਫ ਮੋਰਚੇ ਵਿੱਚ ਲਿਜਾਉਣ ਤੋਂ ਹੁਣ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰਦਿਆਂ ਆਪਣੀ ਵਸੀਅਤ ਲਿਖ ਦਿੱਤੀ ਅਤੇ 16 ਅਪ੍ਰੈਲ ਤੋਂ ਘਰ ਵਿੱਚ ਹੀ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾ ਕੇ 18 ਅਪ੍ਰੈਲ ਨੂੰ ਭੋਗ ਪਾਉਣ ਦੀ ਗੱਲ ਕਹੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ 18 ਅਪ੍ਰੈਲ ਨੂੰ ਭੋਗ ਪੈਣ ਤੋਂ ਬਾਅਦ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ ਅਤੇ ਮਰਨ ਵਰਤ ਰੱਖਣਗੇ। ਉਨ੍ਹਾਂ ਕਿਹਾ ਕਿ ਮੌਤ ਲਈ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਦੂਜੇ ਪਾਸੇ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਬਾਪੂ ਸੂਰਤ ਸਿੰਘ ਨੂੰ ਇੱਤ ਕਰ੍ਹਾਂ ਸਰਕਾਰ ਨੇ ਬਹਾਨੇਬਾਜ਼ੀ ਕਰਕੇ ਘਰ ਵਿੱਚ ਹੀ ਨਜ਼ਰ ਬੰਦ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਕਿਸੇ ਵੀ ਕੀਮਤ ਉੱਤੇ ਉਹ ਕੌਮੀ ਇਨਸਾਫ਼ ਮੋਰਚੇ ਵਿੱਚ ਲੈਕੇ ਜਾਣਗੇ।

ਅਨਫਿੱਟ ਨੇ ਬਾਪੂ ਸੂਰਤ ਸਿੰਘ: ਡਾਕਟਰਾਂ ਦੀ ਟੀਮ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਦੀ ਸਿਹਤ ਦੀ ਜਾਂਚ ਕਰਨ ਤੋਂ ਬਾਅਦ ਸਾਫ਼ ਕਰ ਦਿੱਤਾ ਗਿਆ ਹੈ ਕਿ ਫਿਲਹਾਲ ਉਹ ਸਫ਼ਰ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਪੁਰਾਣੀ ਬਿਮਾਰੀਆਂ ਅਤੇ ਮੌਜੂਦਾ ਹਾਲਾਤ ਵਿੱਚ ਉਨ੍ਹਾਂ ਦੀ ਸ਼ੂਗਰ ਅਤੇ ਬੀ ਪੀ ਵਧ ਰਿਹਾ ਹੈ ਅਜਿਹੇ ਜੇ ਉਹਨਾਂ ਨੂੰ ਕਿਤੇ ਵੀ ਨਾਲ ਲੈ ਕੇ ਜਾਣਾ ਸਹੀ ਨਹੀਂ ਹੋਵੇਗਾ। ਡਾਕਟਰਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਫਿਲਹਾਲ ਘਰ ਵਿੱਚ ਹੀ ਰੁਕ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਡਾਕਟਰ ਸਾਰੰਗ ਸ਼ਰਮਾ ਨੇ ਦੱਸਿਆ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਉਨ੍ਹਾਂ ਨੇ ਮੈਡੀਕਲ ਚੈਕ-ਅਪ ਕੀਤਾ ਹੈ ਫਿਲਹਾਲ ਉਹ ਠੀਕ ਨਹੀਂ ਹਨ।

ਕਾਬਿਲੇਗੌਰ ਹੈ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਸਨ ਕੌਮ ਇਨਸਾਫ ਮੋਰਚਾ ਵੱਲੋਂ ਬੀਤੇ ਦਿਨੀਂ ਡੀਐਮਸੀ ਦੇ ਵਿਚ ਜਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਤੁੜਵਾਈ ਗਈ ਸੀ ਅਤੇ ਉਨ੍ਹਾਂ ਨੂੰ ਛੁੱਟੀ ਦਵਾ ਕੇ ਆਪਣੇ ਨਾਲ ਲਿਜਾਣ ਦੀ ਇੱਛਾ ਪ੍ਰਗਟਾਈ ਗਈ ਸੀ, ਪਰ ਡਾਕਟਰਾਂ ਨੇ ਕਿਹਾ ਸੀ ਕਿ ਉਹ ਠੀਕ ਨਹੀਂ ਨੇ ਉਨ੍ਹਾ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ ਸੀ। ਅੱਜ ਕੌਂਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਮੁੜ ਤੋਂ ਉਨ੍ਹਾ ਨੂੰ ਨਾਲ ਲੈਕੇ ਜਾਣ ਦਾ ਐਲਾਨ ਕੀਤਾ ਤਾਂ ਡਾਕਟਰਾਂ ਵਲੋਂ ਉਨ੍ਹਾ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਹੈ। ਬਾਪੂ ਸੂਰਤ ਸਿੰਘ 2015 ਚ ਭੁੱਖ ਹੜਤਾਲ ਤੇ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਮਰਨ ਵਰਤ ਰਖ ਲਿਆ ਸੀ, ਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਦੋਂ ਮੁੜ ਤੋਂ ਕੌਮ ਇਨਸਾਫ ਮੋਰਚਾ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤਾਂ ਉਨ੍ਹਾਂ ਦੀ ਹੜਤਾਲ ਖਤਮ ਕਰਵਾ ਕੇ ਓਹਨਾਂ ਨੂੰ ਨਾਲ ਲਿਜਾਣ ਦੀ ਇੱਛਾ ਜਤਾਈ ਗਈ ਸੀ।

ਹਸਪਤਾਲ ਤੋਂ ਦਿਵਾਈ ਸੀ ਛੁੱਟੀ: ਦੱਸ ਦਈਏ ਬੀਤੇ ਦਿਨੀ ਬਾਪੂ ਸੂਰਤ ਸਿੰਘ ਨੂੰ ਦਿਨੀਂ ਕੌਮੀ ਇਨਸਾਫ ਮੋਰਚਾ ਵੱਲੋਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਤੋਂ ਘਰ ਲਿਆਂਦਾ ਗਿਆ ਸੀ। ਬਾਪੂ ਸੂਰਤ ਸਿੰਘ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਿਲ ਕਰਵਾਉਣ ਲਈ ਉਨ੍ਹਾਂ ਦੀ ਲੁਧਿਆਣਾ ਡੀਐੱਮਸੀ ਤੋਂ ਛੁੱਟੀ ਕਰਵਾਈ ਗਈ। ਸਿਹਤ ਠੀਕ ਨਾ ਹੋਣ ਕਰ ਕੇ ਬਾਪੂ ਸੂਰਤ ਸਿੰਘ ਨੂੰ ਡੀਐੱਮਸੀ ਹਸਪਤਾਲ ਦੇ ਡਾਕਟਰਾਂ ਨੇ ਘਰ ਵਿੱਚ ਅਰਾਮ ਕਰਨ ਲਈ ਕਿਹਾ ਸੀ। ਅੱਜ ਮੁੜ ਤੋਂ ਕੌਮੀ ਇਨਸਾਫ ਮੋਰਚਾ ਦੇ ਆਗੂਆਂ ਦੇ ਪਿੰਡ ਹਸਨਪੁਰ ਉਹਨਾਂ ਨੂੰ ਕੌਮੀ ਇਨਸਾਫ਼ ਮੋਰਚੇ ਉੱਤੇ ਲਿਜਾਣ ਲਈ ਪਹੁੰਚ ਰਹੇ ਨੇ। ਦੱਸ ਦਈਏ ਜਦੋਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਤੋਂ ਮੋਰਚੇ ਦੇ ਆਗੂ ਬਾਪੂ ਸੂਰਤ ਸਿੰਘ ਨੂੰ ਲੈਣ ਪਹੁੰਚੇ ਸਨ ਤਾਂ ਉਸ ਸਮੇਂ ਵੀ ਹਸਪਤਾਲ ਨੂੰ ਪੁਲਿਸ ਨੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ ਤਾਂ ਕਿ ਕੋਈ ਟਕਰਾਅ ਦੀ ਸਥਿਤੀ ਪੈਦਾ ਨਾ ਹੋ ਸਕੇ। ਦੱਸ ਦਈਏ ਬਾਪੂ ਸੂਰਤ ਸਿੰਘ ਕਈ ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਕਰਕੇ ਸੰਘਰਸ਼ ਕਰ ਰਹੇ ਨੇ । ਇਸ ਦੌਰਾਨ ਬਾਪੂ ਸੂਰਤ ਸਿੰਘ ਦੀ ਸਿਹਤ ਵੀ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਸੀ।

ਮੈਡੀਕਲ ਫਿਟਨਸ ਲਾਜ਼ਮੀ: ਦੱਸ ਦਈਏ ਪਿਛਲੀ ਵਾਰ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਲੈਣ ਜਥੇਬੰਦੀਆਂ ਪਹੁੰਚੀਆਂ ਸਨ ਤਾ ਸਥਾਨਕ ਪੁਲਿਸ ਕਮਿਸ਼ਨਰ ਨੇ ਇਹ ਵੀ ਸਾਫ਼ ਕੀਤਾ ਸੀ ਕਿ ਬਾਪੂ ਸੂਰਤ ਸਿੰਘ ਨੂੰ ਲੈਣ ਆਈਆਂ ਜਥੇਬੰਦੀਆਂ ਨੇ ਵੀ ਗੱਲ ਦੀ ਗੰਭੀਰਤਾ ਨੂੰ ਸਮਝਿਆ ਸੀ। ਉਨ੍ਹਾਂ ਕਿਹਾ ਸੀ ਕਿ ਬਾਪੂ ਸੂਰਤ ਸਿੰਘ ਪਿਛਲੇ 8 ਸਾਲਾਂ ਤੋਂ ਹਸਪਤਾਲ ਵਿੱਚ ਦਾਖਿਲ ਨੇ ਅਤੇ ਜੇਕਰ ਉਨ੍ਹਾਂ ਨੂੰ ਇੰਝ ਅਚਾਨਕ ਛੁੱਟੀ ਕਰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਬਾਪੂ ਸੂਰਤ ਸਿੰਘ ਨੂੰ ਲੈਣ ਆਈਆਂ ਜਥੇਬੰਦੀਆਂ ਉਨ੍ਹਾਂ ਦੀ ਲੰਮੀ ਜ਼ਿੰਦਗੀ ਲਈ ਦੁਆ ਕਰਨਾ ਚਾਹੁੰਦੀਆਂ ਨੇ ਨਾ ਕਿ ਉਨ੍ਹਾਂ ਲਈ ਖ਼ਤਰਾ ਬਣਨਾ ਚਾਹੁੰਦੀਆਂ ਨੇ।

ਇਹ ਵੀ ਪੜ੍ਹੋ: ਪੰਜਾਬ 'ਚੋਂ ਇਡਸਟਰੀ ਜਾ ਰਹੀ ਬਾਹਰ, ਸਨਅਤਕਾਰਾਂ ਨੇ ਪਰਵਾਸ ਦੀ ਦੱਸੀ ਅਸਲ ਵਜ੍ਹਾ, ਪੜ੍ਹੋ ਖ਼ਾਸ ਰਿਪੋਰਟ

Last Updated : Apr 8, 2023, 3:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.