ਸੰਗਰੂਰ: ਜ਼ਿਲ੍ਹਾ ਸੰਗਰੂਰ ਦਾ ਪਿੰਡ ਜਲੂਰ ਦੇ 90 ਫ਼ੀਸਦੀ ਰਕਬੇ ਵਿੱਚ ਬਾਸਮਤੀ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਕਿਸਮ 1401 ਮੂਛਲ ਦੀ ਪੈਦਾਵਾਰ ਕਰਦੇ ਹਨ। ਜਿਸ ਕਾਰਨ ਇਸ ਪਿੰਡ ਨੂੰ ਬਾਸਮਤੀ ਦਾ ਕਿੰਗ ਵੀ ਕਿਹਾ ਜਾਦਾਂ ਹੈ। (Jalur village of Sangrur KING of Basmati)
15 ਸਾਲਾਂ ਤੋਂ ਬੀਜ ਰਹੇ 1401 ਮੂਛਲ: ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਕੁਲਤੇਜ ਸਿੰਘ ਰੰਧਾਵਾ ਅਤੇ ਹਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਜ਼ਿਆਦਾਤਰ ਕਿਸਾਨ ਪਿਛਲੇ ਲਗਭੱਗ 15 ਸਾਲਾਂ ਤੋਂ ਬਾਸਮਤੀ ਦੀ ਕਿਸਮ 1401 ਮੂਛਲ (Cultivation of Basmati variety 1401) ਦੀ ਖੇਤੀ ਕਰਦੇ ਆ ਰਹੇ ਹਨ। ਜਿਸ ਨੂੰ ਕਿ ਆਮ ਤੌਰ ਉਤੇ ਕਿਸਾਨ ਬੀਜਣ ਤੋਂ ਪਾਸਾ ਵੱਟਦੇ ਹਨ ਕਿਉਂਕਿ ਇਸ ਕਿਸਮ ਨੂੰ ਬਿਮਾਰੀ ਬਹੁਤ ਜ਼ਿਆਦਾ ਪੈਂਦੀ ਹੈ। ਪੇਸਟੀਸਾਈਡ ਦਾ ਸਮੇਂ ਸਿਰ ਛਿੜਕਾਅ ਕਰਨ ਵਿੱਚ ਵਰਤੀ ਗਈ ਥੋੜ੍ਹੀ ਅਣਗਹਿਲੀ ਵੀ ਕਈ ਵਾਰ ਝੋਨੇ ਦੀ ਇਸ ਕਿਸਮ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦੀ ਹੈ।
10 ਕੁ ਫ਼ੀਸਦੀ ਰਕਬੇ ਵਿੱਚ ਹੋਰ ਕਿਸਮਾਂ ਦੀ ਬਜਾਈ: ਉਨ੍ਹਾਂ ਦੱਸਿਆ ਕਿ ਪਿੰਡ ਵਿਚ 10 ਕੁ ਫ਼ੀਸਦੀ ਰਕਬੇ ਵਿੱਚ ਪਰਮਲ ਜਾਂ ਬਾਸਮਤੀ ਦੀਆਂ ਦੂਸਰੀਆਂ ਕਿਸਮਾਂ ਦੀ ਬਿਜਾਈ ਹੋਈ ਹੈ। ਉਸ ਤੋਂ ਜ਼ਿਆਦਾ ਪਿੰਡ ਦੇ ਕਿਸਾਨਾਂ ਨੂੰ ਨੇੜਲੇ ਪਿੰਡਾਂ ਵਿਚ ਜ਼ਮੀਨਾਂ ਠੇਕੇ ਤੇ ਲੈ ਕੇ ਬਾਸਮਤੀ ਦੀ 1401 ਕਿਸਮ ਦੀ ਬਿਜਾਈ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਈ ਵਾਰ ਘੱਟ ਝਾੜ ਅਤੇ ਘੱਟ ਰੇਟ ਕਰ ਕੇ ਉਨ੍ਹਾਂ ਨੂੰ ਘਾਟੇ ਵੀ ਸਹਿਣੇ ਪਏ ਹਨ ਪਰ ਇਸ ਵਾਰ ਝਾੜ ਵੀ ਲਗਭੱਗ 62 - 72 ਮਣ ਪ੍ਰਤੀ ਏਕੜ ਦੇ ਕਰੀਬ ਨਿਕਲ ਰਿਹਾ ਹੈ ਇਸ ਦੇ ਨਾਲ ਇਸ ਵਾਰ ਰੇਟ ਵੀ ਕਾਫੀ ਚੰਗਾ ਮਿਲ ਰਿਹਾ ਹੈ। ਜਿਸ ਦੇ ਚੱਲਦਿਆਂ ਇਸ ਵਾਰ ਕਿਸਾਨਾਂ ਲਈ ਬਾਸਮਤੀ ਦੀ ਬਿਜਾਈ ਲਾਭਕਾਰੀ ਸਾਬਤ ਹੋ ਰਹੀ ਹੈ।
ਪਿੰਡ ਦਾ ਖਰੀਦ ਕੇਂਦਰ ਰਿਹਾ ਸੁੰਨਸਾਨ: ਪਿੰਡ ਦਾ ਖ਼ਰੀਦ ਕੇਂਦਰ ਝੋਨੇ ਦੀ ਆਮਦ ਤੋਂ ਰਿਹਾ ਵਾਂਝਾ ਰਹਿ ਗਿਆ ਹੈ। ਪਿੰਡ ਦੇ 80 ਫ਼ੀਸਦੀ ਕਿਸਾਨਾਂ ਦੇ ਆੜ੍ਹਤੀ ਰਾਜੇਸ਼ ਕੁਮਾਰ ਭੋਲਾ ਨੇ ਕਿਹਾ ਕਿ ਪਿੰਡ ਵਿਚ ਬਾਸਮਤੀ ਦੀ ਬਿਜਾਈ ਹੋਣ ਕਰਕੇ ਪਿੰਡ ਦਾ ਸਰਕਾਰੀ ਖਰੀਦ ਕੇਂਦਰ ਵੀ ਬੰਦ ਪਿਆ ਹੈ ਭਾਵੇਂ ਕਿ ਮਾਰਕੀਟ ਕਮੇਟੀ ਵੱਲੋਂ ਖ਼ਰੀਦ ਕੇਂਦਰ ਦੀ ਸਫਾਈ ਕਰਕੇ ਲਾਈਟਾਂ, ਪਾਣੀ ,ਪਖਾਨਿਆਂ ਆਦਿ ਦਾ ਪ੍ਰਬੰਧ ਕੀਤੇ ਗਏ ਸੀ ਪਰ ਪਰਮਲ ਝੋਨੇ ਦੀ ਬਿਜਾਈ ਨਾ ਮਾਤਰ ਹੋਣ ਕਰਕੇ ਫ਼ਸਲ ਖ਼ਰੀਦ ਕੇਂਦਰ ਵਿੱਚ ਵਿਕਣ ਲਈ ਨਹੀਂ ਆਈ।
ਬਾਸਮਤੀ ਦੀ 1401 ਕਿਸਮ ਵਿੱਚ ਮੁਹਾਰਤ ਹਾਸਲ: ਉਨ੍ਹਾਂ ਦੱਸਿਆ ਕਿ ਪਿਛਲੇ 15-20 ਸਾਲਾਂ ਤੋਂ ਲਗਾਤਾਰ ਬਾਸਮਤੀ ਦੀ 1401 ਕਿਸਮ ਦੀ ਬਿਜਾਈ ਕਰਨ ਕਰਕੇ ਪਿੰਡ ਜਲੂਰ ਦੇ ਕਿਸਾਨਾਂ ਨੂੰ ਇਸ ਫਸਲ ਦੀ ਸਾਂਭ ਸੰਭਾਲ ਦੀ ਚੰਗੀ ਮੁਹਾਰਤ ਹਾਸਲ ਹੋ ਗਈ ਹੈ। ਜਿਸ ਕਰਕੇ ਚੰਗਾ ਝਾੜ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਆੜ੍ਹਤ ਨਾਲ ਜੁੜੇ ਹੋਰ ਪਿੰਡਾਂ ਦੇ ਕਿਸਾਨਾਂ ਨੇ ਵੀ ਇਹ ਕਿਸਮ ਬੀਜੀ ਸੀ ਪਰ ਬਿਮਾਰੀ ਪੈਣ ਕਰਕੇ ਝਾੜ 20 -25 ਮਣ ਪ੍ਰਤੀ ਏਕੜ ਤੱਕ ਹੀ ਸੀਮਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਰਿਕਾਰਡ ਤੋੜ ਪੈਦਾਵਾਰ ਕਰਕੇ ਪਿੰਡ ਜਲੂਰ ਇਸ ਵਾਰ ਪੂਰੇ ਭਾਰਤ ਚ ਬਾਸਮਤੀ ਕਿੰਗ ਬਣਿਆ ਹੋਇਆ ਹੈ ।
ਇਹ ਵੀ ਪੜ੍ਹੋ:- ਕਿਸਾਨ ਮਜ਼ਦੂਰ ਜੱਥੇਬੰਦੀ ਵਲੋਂ ਡੀਸੀ ਦਫ਼ਤਰ ਅੱਗੇ ਪੱਕਾ ਧਰਨਾ ਲਗਾਉਣ ਦੀਆਂ ਤਿਆਰੀਆਂ ਸੁਰੂ