ਮਾਲੇਰਕੋਟਲਾ: ਅਕਸਰ ਆਪਾਂ ਸਬਜ਼ੀ ਵਿੱਚ ਜੋ ਨਮਕ ਦੀ ਵਰਤੋਂ ਕਰਦੇ ਹਾਂ ਉਹ ਵੱਡੀ-ਵੱਡੀ ਕੰਪਨੀਆਂ ਦੇ ਨਮਕ ਹੁੰਦੇ ਹਨ। ਪਰ ਜੇਕਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਦੇਸੀ ਸੇਂਧਾ ਨਮਕ ਦੀ ਵਰਤੋਂ ਕਰਦੇ ਸਨ, ਜਿਸ ਨੂੰ ਕਿ ਪਾਕਿਸਤਾਨੀ ਨਮਕ ਵੀ ਕਿਹਾ ਜਾਂਦਾ ਹੈ। ਉਸ ਦੀ ਵਰਤੋਂ ਖਾਣ-ਪੀਣ ਵਾਲੀ ਚੀਜ਼ਾਂ ਵਿੱਚ ਕੀਤੀ ਜਾਂਦੀ ਸੀ।
ਇਹ ਨਮਕ ਦੇਖਣ ਵਿੱਚ ਪੱਥਰ ਰੂਪੀ ਹੁੰਦਾ ਹੈ, ਜਿਸ ਦੀਆਂ 2 ਕਿਸਮਾਂ ਹੁੰਦੀਆਂ ਹਨ, 1 ਚਿੱਟਾ ਦੇਸੀ ਨਮਕ ਅਤੇ 1 ਕਾਲਾ ਨਮਕ, ਜੋ ਪੀਸ ਕੇ ਖਾਣ ਯੋਗ ਬਣ ਜਾਂਦਾ ਹੈ।
ਰਾਜਸਥਾਨ ਦੇ ਰਾਮ ਸਿੰਘ ਨਾਂਅ ਦੇ ਵਿਅਕਤੀ ਨੇ ਦੱਸਿਆਂ ਕਿ ਅੱਜ ਦੀ ਪੀੜ੍ਹੀ ਨੂੰ ਇਸ ਨਮਕ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਪੁਰਾਣੇ ਸਮੇਂ ਦੇ ਬਜ਼ੁਰਗਾਂ ਨੂੰ ਇਸ ਨਮਕ ਦੇ ਗੁਣਾਂ ਬਾਰੇ ਪਤਾ ਹੈ। ਉਸ ਨੇ ਕਿਹਾ ਕਿ ਬਜ਼ੁਰਗਾਂ ਨੂੰ ਪਤਾ ਹੈ ਕਿ ਇਸ ਨਮਕ ਨਾਲ ਕਿੰਨੇ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਨਮਕ ਦਾ ਸੇਵਨ ਕਰਨ ਦੇ ਲਈ ਮਹਿਜ਼ 40 ਅਤੇ 50 ਰੁਪਏ ਕਿੱਲੋ ਇਹ ਨਮਕ ਵੇਚਿਆ ਜਾਂਦਾ ਹੈ। ਜਿਸ ਨੂੰ ਪੀਸ ਕੇ ਖਾਣ ਯੋਗ ਬਣਾਇਆ ਜਾ ਸਕਦਾ ਹੈ।