ਨਵੀਂ ਦਿੱਲੀ: ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸਕੂਲ ਦੀਆਂ ਇਮਾਰਤਾਂ ਦਾ ਪੁਨਰ ਨਿਰਮਾਣ ਕਰਨ ਲਈ ਪ੍ਰਸ਼ਨ ਪੁੱਛਿਆ।
ਸਭ ਤੋਂ ਪਹਿਲਾ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਿੱਚ ਸਿੱਖਿਆ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਹੈ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਹੂਲਤਾਂ ਰਾਜ ਦੇ ਸਰਕਾਰੀ
ਸਕੂਲਾਂ ਨੂੰ ਦਿੱਤੀਆਂ ਜਾਣ। ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਵਿਮਿੰਗ ਪੂਲ, ਅਥਲੈਟਿਕਸ ਟਰੈਕ ਅਤੇ ਹਾਕੀ ਦਾ ਗਰਾਉਡ ਹੋਣਾ ਚਾਹੀਦਾ ਤਾਂਕਿ ਇਨ੍ਹਾਂ ਸਕੂਲਾਂ ਵਿੱਚੋਂ ਬੱਚੇ ਓਲਿੰਪਿਕ, ਏਸ਼ੀਆਨ ਖੇਡਾਂ ਵਿੱਚ ਜਾ ਸਕਣ।
ਇਹ ਵੀ ਪੜੋ: ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਲੱਗੀ ਅੱਗ, ਜਿੱਥੇ ਕੱਲ੍ਹ ਗਈਆਂ ਸਨ 43 ਜਾਨਾਂ
ਇਸ ਸਵਾਲ ਦੇ ਜਵਾਬ ਵਿੱਚ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪਖਰਿਯਾਲ ਨਿਸ਼ੰਕ ਨੇ ਭਗਵੰਤ ਮਾਨ ਦੇ ਸਵਾਲ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਸੰਸਦ ਮੈਂਬਰ ਭਗਵੰਤ ਮਾਨ ਬਹੁਤ ਵਧੀਆ ਸਵਾਲ ਪੁੱਛਿਆ ਹੈ ਇਸ ਦੇ ਨਾਲ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਸਾਰੇ ਰਾਜਾਂ ਦੇ ਸਕੂਲਾਂ ਵਿੱਚ ਪਹਿਲ ਦੇ ਅਧਾਰ 'ਤੇ ਖੇਡ ਦੇ ਮੈਦਾਨ ਬਣਾਏ ਜਾਣ ਤੇ ਕਿਹਾ ਕਿ ਕੇਂਦਰ ਸਰਕਾਰ ਦੀ ਫਿੱਟ ਇੰਡੀਆ ਮੁਹਿੰਮ ਤਹਿਤ ਦਿੱਲੀ ਨੂੰ 22 ਕਰੋੜ 85 ਲੱਖ ਰੁਪਏ ਸਕੂਲਾਂ ਦੇ ਪੁਨਰ ਨਿਰਮਣ ਲਈ ਦਿੱਤਾ ਗਿਆ ਹੈ।