ਸੰਗਰੂਰ: ਅੱਜ ਬਲਾਕ ਭਵਾਨੀਗੜ੍ਹ ਵਿਖੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਪਰਾਲੀ ਨੂੰ ਲੈਣ ਲਈ ਫੈਕਟਰੀ ਮਾਲਕ ਵੀ ਮੌਜੂਦ ਰਹੇ। ਇਸ ਮੀਟਿੰਗ ਦਾ ਮੁੱਖ ਅਜੰਡਾ ਕਿਸਾਨਾਂ ਵੱਲੋਂ ਪਰਾਲੀ ਨੂੰ ਨਾ ਸਾੜਨ ਅਤੇ ਇਸ ਨੂੰ ਸਹੀ ਕੰਮ ਵਿੱਚ ਵਰਤਣ ਲਈ ਸੀ। ਇਸ ਮੀਟਿੰਗ ਵਿੱਚ ਕਈ ਵਿਸ਼ਿਆਂ ਉੱਤੇ ਚਰਚਾ ਵੀ ਹੋਈ। ਮੀਟਿੰਗ ਵਿੱਚ ਮੁੱਖ ਚਰਚਾ ਇਹ ਹੋਈ ਕਿ ਕੁੱਝ ਫੈਕਟਰੀ ਦੇ ਮਾਲਕ ਕਿਸਾਨਾਂ ਤੋਂ ਪਰਾਲੀ ਲੈ ਕੇ ਅੱਗੇ ਵਰਤੋਂ (Take straw from farmers and use it further) ਵਿੱਚ ਲੈਣਾ ਚਾਹੁੰਦੇ ਹਨ।
ਕਿਸਾਨਾਂ ਨਾਲ ਫੈਕਟਰੀ ਮਾਲਕਾਂ ਦੀ ਮੀਟਿੰਗ: ਮੀਡੀਆ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕੀ ਪੰਜਾਬ ਸਰਕਾਰ ਦੀ ਕੋਸ਼ਿਸ਼ ਲਗਾਤਾਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੀ ਹੈ ਤਾਂ ਜੋ ਵਾਤਾਵਰਣ ਪ੍ਰਦੂਸ਼ਿਤ (Environmental pollution) ਹੋਣ ਤੋਂ ਬਚਾਇਆ ਜਾ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏਂ ਅਤੇ ਅੱਗ ਕਰਕੇ ਕਈ ਵਾਰ ਹਾਦਸੇ ਵੀ ਵਾਪਰਦੇ ਨੇ ਇਸ ਕਰਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨਾਲ ਫੈਕਟਰੀ ਮਾਲਕਾਂ ਦੀ ਮੀਟਿੰਗ ਕਰਵਾਈ ਗਈ ਹੈ ਜੋ ਕਿ ਪਰਾਲੀ ਨੂੰ ਖਰੀਦ ਕੇ ਵਰਤੋਂ ਵਿੱਚ ਲਿਆਉਣ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਿਰਫ ਦੋ ਹੀ ਫੈਕਟਰੀਆਂ ਹਨ ਜੋ ਕਿ ਪਰਾਲੀ ਦੀ ਖਰੀਦ ਕਰ ਸਕਦੀਆਂ ਹਨ, ਜਿਸ ਕਰਕੇ ਅੱਜ ਕਿਸਾਨ ਅਤੇ ਫੈਕਟਰੀ ਮਾਲਕ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਪਰਾਲੀ ਇਹਨਾਂ ਨੂੰ ਦੇ ਸਕਣ।
- Gangsters of Bambiha group arrested: ਮੁਹਾਲੀ 'ਚ ਬੰਬੀਹਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਗੈਰ-ਕਾਨੂੰਨੀ ਅਸਲਾ ਬਰਾਮਦ, ਡੀਜੀਪੀ ਪੰਜਾਬ ਨੇ ਜਾਣਕਾਰੀ ਕੀਤੀ ਸਾਂਝੀ
- Murder of three sisters in Jalandhar : ਜਲੰਧਰ ਵਿੱਚ ਆਪਣੇ ਮਾਪਿਆਂ ਵੱਲੋਂ ਕਤਲ ਕੀਤੀਆਂ ਗਈਆਂ ਤਿੰਨਾਂ ਬੱਚਿਆਂ ਨੂੰ ਲੋਕਾਂ ਅਤੇ ਪੁਲਿਸ ਨੇ ਦਿੱਤੀ ਅੰਤਿਮ ਬਿਦਾਈ
- Amritpal's mother Statement: ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਕੀਤੀ ਅਪੀਲ
ਪਰਾਲੀ ਦੀ ਖਰੀਦ: ਉੱਥੇ ਹੀ ਕਿਸਾਨਾਂ ਨੇ ਇਸ ਨੂੰ ਇੱਕ ਚੰਗਾ ਉਪਰਾਲਾ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਵੀ ਬਚ ਜਾਵੇਗਾ ਕਿਉਂਕਿ ਉਹ ਖੁਦ ਨਹੀਂ ਚਾਹੁੰਦੇ ਕਿ (Straw pollution in Punjab) ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਖਰਾਬ ਕਰਨ। ਉੱਥੇ ਹੀ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਦੋ ਫੈਕਟਰੀਆਂ ਹਨ, ਜਿਸ ਵਿੱਚ ਪਰਾਲੀ ਦੀ ਵਰਤੋਂ ਹੋ ਸਕਦੀ ਹੈ ਅਤੇ ਅੱਜ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਆਪਣੀ ਪਰਾਲੀ ਨੂੰ ਸਾਨੂੰ ਦੇਣ ਤਾਂ ਜੋ ਉਹ ਇਸਦੀ ਅੱਗੇ ਵਰਤੋਂ ਕਰ ਸਕਣ। ਜਿਸ ਨਾਲ ਵਾਤਾਵਰਣ ਨੂੰ ਵੀ ਨੁਕਸਾਨ ਨਾ ਹੋਵੇ ਅਤੇ ਉਨ੍ਹਾਂ ਦੀ ਪਰਾਲੀ ਦੀ ਖਰੀਦ ਵੀ ਹੋ ਸਕੇ।