ਸੰਗਰੂਰ:ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਹੱਕ 'ਚ ਕਾਂਗਰਸ ਦੀ ਰੈਲੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕੀਤਾ। ਮੁੱਖ ਮੰਤਰੀ ਕੈਪਟਨ ਕੇਂਦਰ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਕਾਂਗਰਸ ਆਖ਼ਰੀ ਦਮ ਤਕ ਕਿਸਾਨਾਂ ਦੇ ਨਾਲ ਖੜ੍ਹੀ ਹੈ।
ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਗੁਲਾਮੀ ਵਲ ਧਕੇਲ ਰਹੀ ਹੈ।
ਰਾਹੁਲ ਗਾਂਧੀ ਹੋਣਗੇ ਆਗਾਮੀ ਪੀਐਮ
ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਨੇ ਆਗਾਮੀ ਚੋਣਾਂ 'ਚ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਕਾਂਗਰਸ ਪਾਰਟੀ ਨੂੰ ਮੌਕਾ ਦੇਣ ਅਤੇ ਵੋਟ ਦੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ ਮੰਤਰੀ ਚੁਣਨ ਤਾਂ ਰਾਹੁਲ ਗਾਂਧੀ ਉਹ ਸਾਰੇ ਕਾਲੇ ਕਾਨੂੰਨ ਜੋ ਕਿਸਾਨਾਂ ਅਤੇ ਲੋਕਾਂ ਦੇ ਹੱਕ 'ਚ ਨਹੀਂ ਹਨ ਉਹ ਰੱਦ ਕਰਨਗੇ ਅਤੇ ਦੇਸ਼ ਦੀ ਭਲਾਈ ਲਈ ਕਾਰਜ ਕਰਨਗੇ।
ਆਖਰੀ ਦਮ ਤਕ ਲੜੀ ਜਾਵੇਗੀ ਲੜਾਈ
ਮੁੱਖ ਮਤੰਰੀ ਕੈਪਟਨ ਨੇ ਕਿਹਾ ਕਿ ਇਹ ਸੰਘਰਸ਼ ਇੱਥੇ ਹੀ ਨਹੀਂ ਰੁਕੇਗਾ ਸੱਗੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਕਾਂਗਰਸ ਵੱਲੋਂ ਜੋ ਹੋਇਆ ਉਹ ਕਰੇਗੀ ਅਤੇ ਆਖ਼ਰੀ ਸਾਹ ਤਕ ਇਹ ਲੜਾਈ ਲੜੇਗੀ।