ਸੰਗਰੂਰ: ਲਹਿਰਾਗਾਗਾ ਸੁਲਾਰ ਘਰਾਟ ਦੇ ਢਾਬੇ ਜੇ.ਕੇ.ਸੀ. 'ਚ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਗੋਲੀ ਚਲੱਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ 'ਚ ਇੱਕ ਵਿਅਕਤੀ ਫੱਟੜ ਹੋ ਗਿਆ।
ਇਸ ਸੰਬਧ 'ਤੇ ਪੀੜਤ ਵਿਅਕਤੀ ਅਮਰੇਸ਼ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਦੌਸਤ ਨੂੰ ਛੱਡ ਕੇ ਘਰ ਜਾ ਰਹੇ ਸੀ ਉਹ ਰਸਤੇ 'ਚ ਖਾਣਾ ਖਾਣ ਲਈ ਉਹ ਆਪਣੇ ਪਿੰਡ ਦੇ ਢਾਬੇ 'ਤੇ ਰੁੱਕ ਗਏ। ਉਨ੍ਹਾਂ ਨੇ ਕਿਹਾ ਕਿ ਉਹ ਰੋਟੀ ਹੀ ਖਾ ਰਹੇ ਸੀ ਕਿ ਕੁੱਝ ਸ਼ਰਾਬੀ ਢਾਬੇ ਦੇ ਮਾਲਕ ਨਾਲ ਲੜ ਰਹੇ ਸੀ। ਜਦੋਂ ਉਨ੍ਹਾਂ ਨੂੰ ਛੁੜਾਣ ਗਏ ਤਾਂ ਉਹ ਉਨ੍ਹਾਂ ਨਾਲ ਵੀ ਕੁੱਟਮਾਰ ਕਰਨ ਲੱਗ ਗਏ।
ਪੀੜਤ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੌਜਵਾਨਾਂ ਦੇ ਇਕ ਵਿਅਕਤੀ ਨੇ ਕਾਰ ਚੋਂ ਪਿਸਤੌਲ ਕੱਢ ਕੇ ਲਿਆਂਦੀ ਤੇ ਉਨ੍ਹਾਂ ਨੇ ਪਹਿਲਾ ਫਾਇਰ ਮੇਰੇ 'ਤੇ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜਾ ਹਵਾਈ ਫਾਇਰ ਕੀਤਾ।
ਢਾਬੇ ਦੇ ਮਾਲਕ ਨੇ ਕਿਹਾ ਕਿ ਸਰਪੰਚ ਗੁਰਜੀਤ ਆਪਣੇ 8,10 ਸਾਥੀਆਂ ਸਮੇਤ ਢਾਬੇ 'ਤੇ ਬੈਠੇ ਸ਼ਰਾਬ ਪੀ ਰਹੇ ਸੀ। ਉਨ੍ਹਾਂ ਨੇ ਹੋਰ ਸ਼ਰਾਬ ਪੀਣ ਦੀ ਮੰਗ ਕੀਤੀ ਪਰ ਢਾਬੇ ਨੂੰ ਬੰਦ ਕਰਨ ਦਾ ਸਮਾਂ ਹੋ ਗਿਆ ਸੀ ਤਾਂ ਢਾਬਾ ਮਾਲਕ ਦੇ ਸਾਲੇ ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਸ਼ਰਾਬ ਹੋਰ ਦੇਣ ਲਈ ਮਨ੍ਹਾਂ ਕਰ ਦਿੱਤਾ। ਜਿਸ ਕਾਰਨ ਉਹ ਲੱੜਣ ਲੱਗ ਗਏ। ਜਦੋਂ ਉਨ੍ਹਾਂ ਨੂੰ ਛੁੜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਮਗਰੋਂ ਉਨ੍ਹਾਂ ਨੇ ਫਾਈਰਿੰਗ ਕਰ ਦਿੱਤੀ।
ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਸੁਪਰੀਮ ਕੋਰਟ ਨੇ ਭੇਜਿਆ ਨੋਟਿਸ
ਡੀ.ਐਸ.ਪੀ ਨੇ ਕਿਹਾ ਕਿ ਉਨ੍ਹਾਂ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਵਾਪਰਣ ਤੋਂ ਬਾਅਦ ਅਗਲੇ ਹੀ ਦਿਨ ਉਨ੍ਹਾਂ ਨੇ ਇਕ ਹੋਰ ਘਟਨਾ ਨੂੰ ਅੰਜ਼ਾਮ ਦਿੱਤਾ। ਜਿਸ ਦੀ ਜਾਂਚ ਐਸ.ਪੀ ਕਰਨਗੇ।