ETV Bharat / state

ਰੁਜ਼ਗਾਰ ਲਈ ਵਿਦੇਸ਼ ਗਈ ਪੰਜਾਬਣ ਨਾਲ ਰਿਸ਼ਤੇਦਾਰ ਨੇ ਮਾਰੀ ਠੱਗੀ, ਰੋ ਰੋ ਕੇ ਦੱਸੇ ਆਪਣੇ ਦੁੱਖੜੇ - Malaysia Girl News

ਮਲੇਸ਼ੀਆ 'ਚ ਘਰ ਦਾ ਰੁਜ਼ਗਾਰ ਤੋਰਨ ਗਈ ਪੰਜਾਬਣ ਮੁਟਿਆਰ ਆਪਣੇ ਰਿਸ਼ਤੇਦਾਰ ਦੀ ਠੱਗੀ ਦਾ ਸ਼ਿਕਾਰ ਹੋਈ ਹੈ। ਜਿਸ 'ਚ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਸ ਨੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਰੁਜ਼ਗਾਰ ਲਈ ਮਲੇਸ਼ੀਆ
ਰੁਜ਼ਗਾਰ ਲਈ ਮਲੇਸ਼ੀਆ
author img

By

Published : Aug 12, 2023, 9:51 PM IST

ਰੁਜ਼ਗਾਰ ਲਈ ਵਿਦੇਸ਼ ਗਈ ਪੰਜਾਬਣ ਨਾਲ ਰਿਸ਼ਤੇਦਾਰ ਨੇ ਮਾਰੀ ਠੱਗੀ

ਸੰਗਰੂਰ: ਪੰਜਾਬ ਦੇ ਨੌਜਵਾਨਾਂ 'ਚ ਅੱਜ ਦੇ ਸਮੇਂ ਵਿਦੇਸ਼ਾਂ 'ਚ ਜਾਣ ਦੀ ਹੋੜ ਲੱਗੀ ਹੋਈ ਹੈ। ਕੁਝ ਘਰ ਦੀਆਂ ਮਜ਼ਬੂਰੀਆਂ ਕਾਰਨ ਵਿਦੇਸ਼ ਦਾ ਰੁਖ ਕਰਦੇ ਨੇ ਤਾਂ ਕੁਝ ਇੱਕ ਦੂਜੇ ਨੂੰ ਦੇਖ ਕੇ ਹੀ ਵਿਦੇਸ਼ਾਂ 'ਚ ਜਾਣ ਦੀ ਜਿੰਦ ਫੜ ਲੈਂਦੇ ਹਨ। ਇਸ ਦੌਰਾਨ ਵਿਦੇਸ਼ ਜਾਣ ਦਾ ਉਨ੍ਹਾਂ ਦਾ ਰਾਹ ਸਹੀ ਹੈ ਜਾਂ ਨਹੀਂ ਇਸ ਦੀ ਵੀ ਉਹ ਪ੍ਰਭਾਹ ਨਹੀਂ ਕਰਦੇ। ਜਿਸ ਦੇ ਚੱਲਦੇ ਕੁਝ ਨੌਜਵਾਨ ਮੁੰਡੇ ਕੁੜੀਆਂ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਵੀ ਹੁੰਦੇ ਹਨ।

ਮਲੇਸ਼ੀਆ 'ਚ ਫਸੀ ਪੰਜਾਬੀ ਮੁਟਿਆਰ: ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਦਾ ਹੈ, ਜਿਥੇ ਲਹਿਰਾਗਾਗਾ ਨੇੜਲੇ ਪਿੰਡ ਆਦਕਵਾਸ ਦੀ ਰਹਿਣ ਵਾਲੀ ਲੜਕੀ ਗੁਰਵਿੰਦਰ ਕੌਰ ਮਲੇਸ਼ੀਆ ਗਈ ਤਾਂ ਆਪਣੇ ਘਰ ਦੀ ਗਰੀਬੀ ਦੂਰ ਕਰਨ ਸੀ ਪਰ ਉਥੇ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਗਈ,ਜਿਸ 'ਚ ਉਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਹ ਰੋ ਰੋ ਕੇ ਆਪਣੇ ਦੁੱਖੜੇ ਸੁਣਾ ਰਹੀ ਹੈ।

ਲੜਕੀ ਦੀ ਵੀਡੀਓ ਵਾਇਰਲ: ਇਸ 'ਚ ਲੜਕੀ ਦਾ ਕਹਿਣਾ ਕਿ ਉਹ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਕੰਮ ਲਈ ਆਈ ਸੀ ਤਾਂ ਇਥੇ ਹੁਣ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦਾ ਪਾਸਪੋਰਟ ਪਰਿਵਾਰ ਨੇ ਖੋਹ ਲਿਆ ਹੈ ਅਤੇ ਘਰ 'ਚ ਤਾਲਾ ਮਾਰ ਕੇ ਚਲੇ ਜਾਂਦੇ ਹਨ। ਜਿਸ 'ਚ ਉਸ ਨੇ ਮਦਦ ਦੀ ਗੁਹਾਰ ਲਗਾਈ ਹੈ।

ਸੈਲੂਨ ਦੇ ਕੰਮ 'ਚ ਗਈ ਸੀ ਵਿਦੇਸ਼: ਇਸ ਸਬੰਧੀ ਲੜਕੀ ਦੇ ਪਰਿਵਾਰ ਦਾ ਕਹਿਣਾ ਕਿ ਗੁਰਵਿੰਦਰ ਸੈਲੂਨ ਦੇ ਕੰਮ 'ਚ ਮਲੇਸ਼ੀਆ ਗਈ ਸੀ ਪਰ ਉਥੇ ਉਸ ਨਾਲ ਤਸ਼ੱਦਦ ਕੀਤਾ ਜਾਣ ਲੱਗਾ ਅਤੇ ਘਰ ਦਾ ਕੰਮ ਕਰਵਾਉਣ ਲੱਗ ਪਏ। ਪਰਿਵਾਰ ਨੇ ਦੱਸਿਆ ਕਿ ਪੀੜਤ ਨੂੰ ਵਿਦੇਸ਼ ਲਿਜਾਉਣ ਵਾਲਾ ਉਨ੍ਹਾਂ ਦਾ ਰਿਸ਼ਤੇਦਾਰ ਹੈ, ਜਿਸ ਨੇ ਸਾਡੇ ਨਾਲ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਰਿਸ਼ਤੇਦਾਰ ਨੇ ਉਥੇ ਗੁਰਵਿੰਦਰ ਦਾ ਪਾਸਪੋਰਟ ਤੱਕ ਲੈ ਲਿਆ।

ਵਾਪਸ ਭੇਜਣ ਲਈ ਮੰਗ ਰਹੇ ਪੈਸੇ: ਇਸ ਦੇ ਨਾਲ ਹੀ ਪੀੜਤ ਦੀ ਭੈਣ ਦਾ ਕਹਿਣਾ ਕਿ ਜਦੋਂ ਉਨ੍ਹਾਂ ਰਿਸ਼ਤੇਦਾਰ ਨੂੰ ਕਿਹਾ ਕਿ ਗੁਰਵਿੰਦਰ ਨੂੰ ਵਾਪਸ ਭੇਜਿਆ ਜਾਵੇ ਤਾਂ ਉਸ ਵਲੋਂ ਹੁਣ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਵਲੋਂ ਢਾਈ ਲੱਖ ਦੇ ਕਰੀਬ ਮੰਗਿਆ ਗਿਆ, ਜੋ ਹੁਣ ਉਸ ਨੇ ਵਧਾ ਕੇ ਸਾਢੇ ਲੱਖ ਦੇ ਕਰੀਬ ਕਰ ਦਿੱਤਾ। ਇਸ ਨੂੰ ਲੈਕੇ ਪੀੜਤ ਦੀ ਭੈਣ ਵਲੋਂ ਸਰਕਾਰ ਤੋਂ ਮਦਦ ਅਤੇ ਠੱਗ ਏਜੰਟ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਲੜਕੀ ਨਾਲ ਕੀਤਾ ਜਾ ਰਿਹਾ ਤਸ਼ੱਦਦ: ਪੀੜਤ ਲੜਕੀ ਦੀ ਮਾਂ ਦਾ ਕਹਿਣ ਕਿ ਸੁਨਾਮ ਦਾ ਰਾਮ ਸਿੰਘ ਉਨ੍ਹਾਂ ਦੀ ਧੀ ਨੂੰ ਵਿਦੇਸ਼ ਲੈਕੇ ਗਿਆ ਸੀ, ਜੋ ਉਨ੍ਹਾਂ ਦੇ ਜਵਾਈ ਦੀ ਭੂਆ ਦਾ ਪੁੱਤ ਹੈ। ਉਨ੍ਹਾਂ ਕਿਹਾ ਕਿ ਰਾਮ ਸਿੰਘ ਨੇ ਸਾਨੂੰ ਝਾਂਸੇ 'ਚ ਲਿਆ ਕਿ ਮੇਰਾ ਮਲੇਸ਼ੀਆ 'ਚ ਸਲੂਨ ਹੈ ਅਤੇ ਤੁਹਾਡੀ ਧੀ ਨੂੰ ਉਥੇ ਕੰਮ ਦੇ ਦੇਵਾਂਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਧੀ ਨੇ ਵਧੀਆ ਸੈਲੂਨ 'ਚ ਕੰਮ ਕੀਤਾ ਪਰ ਬਾਅਦ 'ਚ ਧੀ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਇਹ ਤਸ਼ੱਦਦ ਕਰਨ ਲੱਗੇ ਹਨ।

ਸਰਕਾਰ ਕਰੇ ਕਾਰਵਾਈ: ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਅਜਿਹੇ ਧੋਖੇਬਾਜ਼ ਏਜੰਟਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਧੀ ਤਾਂ ਵਿਦੇਸ਼ 'ਚ ਮੁਸੀਬਤ ਕੱਟ ਰਹੀ ਹੈ ਪਰ ਕਿਸੇ ਹੋਰ ਦਾ ਪਰਿਵਾਰ ਅਜਿਹੀ ਮੁਸੀਬਤ 'ਚ ਨਾ ਪਵੇ। ਇਸ ਲਈ ਸਰਕਾਰ ਸਮਾਂ ਰਹਿੰਦੇ ਅਜਿਹੇ ਲੋਕਾਂ ਨੂੰ ਨੱਥ ਪਾਵੇ ਤੇ ਇੰਨ੍ਹਾਂ ਨੂੰ ਸਬਕ ਸਿਖਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਾਡੀ ਧੀ ਨੂੰ ਵਾਪਸ ਲਿਆਉਣ 'ਚ ਮਦਦ ਕੀਤੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.