ਮਲੇਰਕੋਟਲਾ: ਮਲੇਰਕੋਟਲਾ (Malerkotla) ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਚੋਰੀ ਦੀਆਂ ਦੋ ਲਗਜ਼ਰੀ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਲਗਜ਼ਰੀ ਗੱਡੀਆਂ ਚੋਰੀ ਕਰਕੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਨੰਬਰ ਪਲੇਟਾਂ ਬਦਲ ਕੇ ਵੇਚਣ ਦਾ ਕੰਮ ਕਰਿਆ ਕਰਦੇ ਸਨ। ਪੁਲਿਸ ਦੁਆਰਾ ਕਾਬੂ ਕਰਨ ਸਮੇਂ ਵੀ ਇਹ ਦਿੱਲੀ ਤੋਂ ਚੋਰੀ ਕਰਕੇ ਲਿਆਂਦੀਆਂ ਦੋ ਲਗਜ਼ਰੀ ਗੱਡੀਆਂ ਨੂੰ ਵੇਚਣ ਦੀ ਤਿਆਰੀ ਵਿੱਚ ਸਨ।
ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਚੋਰੀ ਦੀਆਂ ਗੱਡੀਆਂ ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਲੋਕਾਂ ਨੂੰ ਠੱਗਦੇ ਸਨ। ਉਨ੍ਹਾਂ ਨੇ ਦੱਸਿਆ ਕਿ ਦਿੱਲੀ (Delhi) ਤੋਂ ਦੋ ਲਗਜ਼ਰੀ ਗੱਡੀਆਂ ਚੋਰੀ ਕਰ ਕੇ ਪੰਜਾਬ ਲੈ ਕੇ ਆਏ ਅਤੇ ਇਨ੍ਹਾਂ ਗੱਡੀਆਂ ਨੂੰ ਪੰਜਾਬ ਵਿੱਚ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਦੀ ਤਿਆਰੀ ਵਿੱਚ ਸਨ।
ਡੀਐਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਡ 'ਤੇ ਰੱਖਿਆ ਗਿਆ ਹੈ ਅਤੇ ਇਸ ਸੰਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਿੰਨੀਆਂ ਗੱਡੀਆਂ ਚੋਰੀ ਕਰ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਉਨ੍ਹਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਨ੍ਹਾਂ ਗੱਡੀਆਂ ਦੇ ਮਾਲਕਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਪੁਲਿਸ ਨੇ ਚੋਰ ਨੂੰ ਚੋਰੀ ਦੇ ਵਾਹਨਾਂ ਸਮੇਤ ਕੀਤਾ ਕਾਬੂ