ETV Bharat / state

ਪਿੰਡ ਤੋਲੇਵਾਲ ਦੇ ਸ਼ਹੀਦ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਭਲਕੇ - ਸ਼ਹੀਦ ਗੁਰਵਿੰਦਰ ਸਿੰਘ

ਭਾਰਤ ਚੀਨ ਸਰਹੱਦ ਤੇ ਸ਼ਹਾਦਤ ਪਾਉਣ ਵਾਲੇ ਸੰਗਰੂਰ ਦੇ ਪਿੰਡ ਤੋਲੇਵਾਲ ਦੇ ਸ਼ਹੀਦ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਜਿਥੇ ਪਰਿਵਾਰ ਵਾਲਿਆਂ ਨੂੰ ਗੁਰਵਿੰਦਰ ਸਿੰਘ ਦੀ ਸ਼ਹਾਦਤ ਤੇ ਮਾਣ ਹੈ ਉੱਥੇ ਹੀ ਛੋਟੀ ਉਮਰ ਦੇ ਵਿੱਚ ਜਾਣ ਦਾ ਦੁੱਖ ਵੀ ਹੈ। ਪਰਿਵਾਰ ਦੀ ਸਰਕਾਰ ਤੋਂ ਮੰਗ ਹੈ ਕਿ ਜੋ ਗੁਰਵਿੰਦਰ ਸਿੰਘ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ, ਉਹ ਜਲਦ ਤੋਂ ਜਲਦ ਬਣਾਈ ਜਾਵੇ।

ਪਿੰਡ ਤੋਲੇਵਾਲ ਦੇ ਸ਼ਹੀਦ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਭਲਕੇ

author img

By

Published : Jun 27, 2020, 7:20 PM IST

ਸੰਗਰੂਰ: ਸ਼ਹਾਦਤ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਦੇ ਹੀ ਖ਼ੂਨ ਵਿੱਚ ਜੋਸ਼ ਆ ਜਾਂਦਾ ਹੈ ਲੇਕਿਨ ਜਿਨ੍ਹਾਂ ਦੇ ਪੁੱਤ ਸ਼ਹਾਦਤ ਪਾਉਂਦੇ ਹਨ, ਉਨ੍ਹਾਂ ਨੂੰ ਜਿੱਥੇ ਆਪਣੇ ਜਿਗਰ ਦੇ ਟੁਕੜੇ ਦੇ ਸ਼ਹਾਦਤ ਪਾਉਣ ਉੱਤੇ ਮਾਣ ਤਾਂ ਮਹਿਸੂਸ ਹੁੰਦਾ ਹੈ, ਉੱਥੇ ਹੀ ਨਿੱਕੀ ਉਮਰੇ ਜਾਣ ਉੱਤੇ ਗਮ ਵੀ ਮਹਿਸੂਸ ਹੁੰਦਾ ਹੈ।

ਪਿੰਡ ਤੋਲੇਵਾਲ ਦੇ ਸ਼ਹੀਦ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਭਲਕੇ

ਸ਼ਹੀਦ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਤੋਲੇਵਾਲ ਦੀ ਅਨਾਜ ਮੰਡੀ ਵਿੱਚ ਹੋਵੇਗੀ। ਪਿੰਡ ਵਾਸੀ ਅਤੇ ਪ੍ਰਸ਼ਾਸਨ ਮਿਲ ਕੇ ਇਸ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਹਨ ।

ਸ਼ਹੀਦ ਗੁਰਵਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 3500 ਦੇ ਕਰੀਬ ਲੋਕ ਉਸ ਦੇ ਸ਼ਹੀਦ ਭਰਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ ਤੇ ਨਾਲ ਹੀ ਸਰਕਾਰ ਨੇ ਉਨ੍ਹਾਂ ਦੇ ਪਿੰਡ ਦੇ ਸਕੂਲ ਅਤੇ ਸੜਕ ਦਾ ਨਾਂਅ ਸ਼ਹੀਦ ਦੇ ਨਾਂਅ ਉੱਤੇ ਰੱਖ ਦਿੱਤਾ ਹੈ। ਉਥੇ ਹੀ ਉਨ੍ਹਾਂ ਦੀ ਮੰਗ ਹੈ ਕਿ ਪਿੰਡ ਵਿੱਚ ਇੱਕ ਖੇਡ ਸਟੇਡੀਅਮ ਅਤੇ ਲਾਇਬ੍ਰੇਰੀ ਉਸ ਦੇ ਨਾਂਅ ਉੱਤੇ ਬਣਾਈ ਜਾਵੇ। ਸ਼ਹੀਦ ਦੇ ਭਰਾ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਹਰ ਨੌਜਵਾਨ ਨੂੰ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੀਦਾ ਹੈ।

ਗੁਰਵਿੰਦਰ ਸਿੰਘ ਦੀ ਭਾਬੀ ਵੀਰਪਾਲ ਕੌਰ ਨੇ ਭਰੇ ਮਨ ਨਾਲ ਆਪਣੇ ਦਿਓਰ ਦੀ ਸ਼ਹਾਦਤ ਉੱਤੇ ਮਾਣ ਮਹਿਸੂਸ ਕੀਤਾ ਤੇ ਨਾਲ ਹੀ ਕਿਹਾ ਕਿ ਉਹ ਮੇਰੇ ਪੁੱਤਰਾਂ ਵਾਂਗ ਹੀ ਸੀ। ਉਸ ਨੇ ਕਦੇ ਮੈਨੂੰ ਭਾਬੀ ਨਹੀਂ ਕਿਹਾ ਸੀ, ਮੈਨੂੰ ਵੀ ਉਹ ਮਾਂ ਵਾਂਗ ਹੀ ਸਮਝਦਾ ਸੀ ਤੇ ਮੈਂ ਚਾਹੁੰਦੀ ਹਾਂ ਕਿ ਉਸ ਦੀ ਭਤੀਜੀ ਵੀ ਫ਼ੌਜ ਵਿੱਚ ਜਾਵੇ ਅਤੇ ਦੇਸ਼ ਦੀ ਸੇਵਾ ਕਰੇ। ਨਾਲ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਸ਼ਹੀਦ ਗੁਰਵਿੰਦਰ ਸਿੰਘ ਦੀ ਜੋ ਯਾਦਗਾਰ ਬਣਾਉਣਾ ਚਾਹੁੰਦੇ ਹਨ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ।

ਪਿੰਡ ਵਾਸੀ ਬਲਵੀਰ ਸਿੰਘ ਨੇ ਦੱਸਿਆ ਕਿ ਅੰਤਿਮ ਅਰਦਾਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਸ਼ਹੀਦ ਗੁਰਵਿੰਦਰ ਸਿੰਘ ਦੀ ਸ਼ਹਾਦਤ ਉੱਤੇ ਫ਼ਖਰ ਮਹਿਸੂਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਪਹਿਲਾਂ ਕੋਈ ਨਹੀਂ ਸੀ ਜਾਣਦਾ ਹੁਣ ਪਿੰਡ ਨੂੰ ਦੁਨੀਆਂ ਭਰ ਦੇ ਲੋਕ ਜਾਣਦੇ ਹਨ ਅਤੇ ਫਖ਼ਰ ਮਹਿਸੂਸ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.