ਸੰਗਰੂਰ: ਅਮਾਨਤ ਫਾਊਂਡੇਸ਼ਨ (ਰਜਿ.) ਸੰਗਰੂਰ ਵੱਲੋਂ ਧਰਮਸ਼ਾਲਾ ਲਹਿਰਾਗਾਗਾ ਵਿਖੇ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਫਾਊਂਡੇਸ਼ਨ ਦੀ ਚੇਅਰਪਰਸਨ ਬੀਬੀ ਗਗਨਦੀਪ ਕੌਰ ਢੀਂਡਸਾ ਦੀ ਰਹਿਨੁਮਾਈ ਹੇਠ ਲਾਇਆ ਗਿਆ, ਜਿਸ ਦੌਰਾਨ ਡੀ.ਐੱਮ.ਸੀ. ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ।
ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ.ਗੁਰਪ੍ਰੀਤ ਸਿੰਘ ਵਾਂਡਰ, ਦਿਮਾਗੀ ਰੋਗਾਂ ਦੇ ਮਾਹਿਰ ਡਾ. ਰਜਿੰਦਰ ਬਾਂਸਲ, ਕੈਂਸਰ ਦੇ ਮਾਹਿਰ ਡਾ. ਗਰੁਪ੍ਰੀਤ ਸਿੰਘ ਬਰਾੜ, ਹੱਡੀਆਂ ਦੇ ਮਾਹਿਰ ਵਿਕਾਸ ਗੁਪਤਾ ਤੇ ਡਾ. ਰਜਨੀਸ਼ ਗਰਗ ਤੇ ਸ਼ੂਗਰ ਥਾਇਰਡ ਦੇ ਮਾਹਿਰ ਡਾ. ਸੌਰਵ ਅਰੋੜਾ ਸਮੇਤ ਹੋਰ ਡਾਕਟਰਾਂ ਨੇ ਵੱਖ-ਵੱਖ ਬਿਮਾਰੀਆਂ ਦੇ ਲੱਛਣਾਂ ਬਾਰੇ ਦੱਸਿਆ ਵੀ ਤੇ ਬਿਮਾਰੀਆਂ ਦੀ ਮੁੱਢਲੀ ਜਾਂਚ ਕੀਤੀ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਇਲਾਕੇ ਅੰਦਰ ਸਿਹਤ ਸਹੂਲਤਾਂ ਦੀ ਬੇਹੱਦ ਘਾਟ ਮਹਿਸੂਸ ਹੋ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਅਮਾਨਤ ਫਾਊਂਡੇਸ਼ਨ ਨੇ ਇਸ ਇਲਾਕੇ ਦੇ ਲੋਕਾਂ ਲਈ ਵੱਡਾ ਉਪਰਾਲਾ ਕੀਤਾ ਹੈ। ਉਨ੍ਹਾਂ ਡਾਕਟਰਾਂ ਦੀ ਟੀਮ ਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਹੌਂਸਲਾ ਅਫਜ਼ਾਈ ਨਾਲ ਅਮਾਨਤ ਫਾਊਂਡੇਸ਼ਨ ਇਸ ਇਲਾਕੇ ਅੰਦਰ ਹੋਰ ਮੁਫਤ ਮੈਡੀਕਲ ਕੈਂਪ ਲਾਕੇ ਲੋੜਵੰਦਾਂ ਦੀ ਸੇਵਾ ਕਰਾਗੇ।
ਬੀਬੀ ਗਗਨਦੀਪ ਕੌਰ ਢੀਂਡਸਾ ਨੇ ਅਮਾਨਤ ਫਾਊਂਡੇਸ਼ਨ ਵੱਲੋਂ ਇਲਾਕੇ ਦੇ ਸਕੂਲਾਂ ਤੇ ਹਸਪਤਾਲਾਂ ਅੰਦਰ ਕੀਤੇ ਲੋਕ ਭਲਾਈ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁੜੀਆਂ ਦੀ ਬਿਹਤਰੀ ਅਤੇ ਸਕੂਲਾਂ ਅੰਦਰ ਟਾਇਲਟਾਂ ਬਣਾਉਣ ਤੇ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਯਕੀਨੀ ਬਨਾਉਣ ਲਈ ਉਪਰਾਲੇ ਕੀਤੇ ਹਨ। ਉਨ੍ਹਾਂ ਡਾਕਟਰਾਂ ਤੇ ਡੀ.ਐੱਮ.ਸੀ. ਦੀ ਮੈਨੇਜ਼ਮੈਂਟ ਵੱਲੋਂ ਅਮਾਨਤ ਫਾਊਂਡੇਸ਼ਨ ਨੂੰ ਇਲਾਜ ਲਈ 20% ਪੇਮੈਂਟ ਦੀ ਛੋਟ ਦੇਣ ਲਈ ਵੀ ਧੰਨਵਾਦ ਕੀਤਾ।
ਇਹ ਵੀ ਪੜੋ: ਵਿਸ਼ਵ ਏਡਜ਼ ਦਿਵਸ: ਵਿਸ਼ਵ ਭਰ 'ਚ 30 ਮਿਲੀਅਨ ਤੋਂ ਵੱਧ ਲੋਕ ਐਚਆਈਵੀ ਨਾਲ ਪ੍ਰਭਾਵਤ
ਇਸ ਮੌਕੇ ਪਹੁੰਚੇ ਸ਼ਹਿਰ ਨਿਵਾਸੀ ਅਤੇ ਮਰੀਜ਼ਾਂ ਨੇ ਕਿਹਾ ਅਮਾਨਤ ਫਾਊਂਡੇਸ਼ਨ ਵੱਲੋਂ ਲਗਾਏ ਗਏ ਇਸ ਕੈਂਪ ਇਲਾਕੇ ਦੇ ਲੋਕਾਂ ਬਹੁਤ ਵੱਡਾ ਲਾਭ ਮਿਲ ਰਿਹਾ ਅਤੇ ਪਹਿਲਾ ਇਸ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਲੋਕਾਂ ਨੂੰ ਦੂਰ-ਦੂਰ ਜਾਣਾ ਪੈਂਦਾ ਸੀ ਅਤੇ ਉਨਾਂ ਨੇ ਢੀਡਸਾ ਪਰਿਵਾਰ ਦਾ ਧੰਨਵਾਦ ਕੀਤਾ।