ETV Bharat / state

ਸੁਨਾਮ ਦੀ ਸਬਜ਼ੀ ਮੰਡੀ ’ਚ ਨਹੀਂ ਕਿਸੇ ਨੂੰ ਕੋਰੋਨਾ ਦਾ ਡਰ...

ਸ਼ਹਿਰ ਸੁਨਾਮ ਦੀ ਸਬਜ਼ੀ ਮੰਡੀ ’ਚ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ, ਮੰਡੀ ਵਿੱਚ ਸਬਜ਼ੀ ਖਰੀਦਣ ਲਈ ਆਏ ਹੋਏ ਸਨ, ਉੱਥੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਸਬਜ਼ੀ ਵੇਚਣ ਲਈ ਮੰਡੀ ਵਿਚ ਆਏ ਹੋਏ ਸਨ।

ਮੰਡੀ ’ਚ ਉੱਡ ਰਹੀਆਂ ਨੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ

author img

By

Published : May 13, 2021, 6:52 PM IST

ਸੰਗਰੂਰ: ਪੂਰੇ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਆਪਣੇ ਪੈਰ ਤੇਜ਼ੀ ਨਾਲ ਫੈਲਾ ਰਹੀ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਸ਼ਹਿਰ ਸੁਨਾਮ ਦੀ ਤਾਂ ਉਥੇ ਸਬਜ਼ੀ ਮੰਡੀ ਦੇ ਵਿੱਚ ਲੋਕਾਂ ਦਾ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਿਆ।

ਜਿੱਥੇ ਵੱਡੀ ਗਿਣਤੀ ਵਿਚ ਲੋਕ ਜਿੱਥੇ ਇਸ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਲਈ ਆਏ ਹੋਏ ਸਨ, ਉੱਥੇ ਹੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਆਪਣੀ ਸਬਜ਼ੀ ਵੇਚਣ ਲਈ ਇਸ ਸਬਜ਼ੀ ਮੰਡੀ ਵਿਚ ਆਏ ਹੋਏ ਸਨ। ਇਸ ਦੌਰਾਨ ਲੋਕਾਂ ਦਾ ਇੱਕ ਵੱਡਾ ਇਕੱਠ ਬਿਨਾਂ ਮਾਸਕ ਤੋਂ ਦਿਖਾਈ ਦਿੱਤਾ, ਜੋ ਕਿ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਆਪਣੇ ਕੰਮਾਂ ’ਚ ਮਸ਼ਰੂਫ ਨਜ਼ਰ ਆ ਰਹੇ ਸਨ।

ਸੁਨਾਮ ਦੀ ਸਬਜ਼ੀ ਮੰਡੀ
ਗੌਰਤਲੱਬ ਹੈ ਕਿ ਕੁਝ ਦਿਨ ਪਹਿਲਾਂ ਭਵਾਨੀਗੜ੍ਹ ਸ਼ਹਿਰ ’ਚ ਕਿਸਾਨ ਅਤੇ ਰੇਹੜੀ ਫੜੀ ਸਬਜ਼ੀ ਵੇਚਣ ਵਾਲਿਆਂ ਨੇਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਸਬਜ਼ੀਆਂ ਸੜਕਾਂ ਤੇ ਸੁੱਟ ਦਿੱਤੀਆਂ ਸਨ। ਇਸ ਦੌਰਾਨ ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਸਬਜ਼ੀ ਨਹੀਂ ਵੇਚਣ ਦਿੱਤੀ ਜਾ ਰਹੀ ਤੇ ਨਾ ਹੀ ਪੂਰਾ ਸਮਾਂ ਦਿੱਤਾ ਜਾ ਰਿਹਾ ਹੈ।

ਪਰ ਇਸਦੇ ਉਲਟ ਜ਼ਮੀਨੀ ਪੱਧਰ ਦੀਆਂ ਤਸਵੀਰਾਂ ਉਸੀ ਜ਼ਿਲ੍ਹੇ ਦੇ ਸ਼ਹਿਰ ਸੁਨਾਮ ਦੀ ਸਬਜ਼ੀ ਮੰਡੀ ਹੈ ਜਿੱਥੇ ਕਿ ਲੋਕ ਬਿਨਾਂ ਮਾਸਕ ਨਜ਼ਰ ਆਏ ਪਰ ਵੱਡੀ ਗੱਲ ਇਹ ਵੀ ਨਜ਼ਰ ਆਈ ਕਿ ਇਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾ ਕੋਈ ਪੁਲਿਸ ਅਧਿਕਾਰੀ ਮੌਕੇ ’ਤੇ ਮੌਜੂਦ ਨਹੀਂ ਸੀ ਜੋ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਸਕੇ।

ਇਹ ਵੀ ਪੜ੍ਹੋ: ਕੋਰੋਨਾ ਮਰੀਜ਼ਾਂ ਨੂੰ ਬਚਾਉਣ ਲਈ ਤਿੰਨ ਜ਼ਿਲ੍ਹਿਆਂ ਦੇ ਅਫ਼ਸਰਾਂ ਨੇ ਕੀਤੀ ਸਾਰੀ ਰਾਤ ਮਿਹਨਤ

ETV Bharat Logo

Copyright © 2024 Ushodaya Enterprises Pvt. Ltd., All Rights Reserved.