ETV Bharat / state

ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਐਸਡੀਐਮ ਨੇ ਕੱਢਿਆ ਫਲੈਗ ਮਾਰਚ - malerkotla news

ਮਲੇਰਕੋਟਲਾ ਵਿਖੇ ਐਸਡੀਐਮ ਦੀ ਅਗਵਾਈ ਹੇਠ ਵੱਖ-ਵੱਖ ਅਧਿਕਾਰੀਆ ਨੇ ਪਿੰਡਾਂ ਦੀਆਂ ਅਨਾਜ ਮੰਡੀਆ ਵਿੱਚ ਜਾ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਪਿੰਡਾ ਵਿੱਚ ਫਲੈਗ ਮਾਰਚ ਕੱਢਿਆ ਗਿਆ।

ਫ਼ੋਟੋ
author img

By

Published : Nov 7, 2019, 4:19 PM IST

ਮਲੇਰਕੋਟਲਾ: ਪੰਜਾਬ ਵਿੱਚ ਪਰਾਲੀ ਸਾੜਣ ਦੀ ਸਮੱਸਿਆਂ ਕਿਤੇ-ਨਾ-ਕਿਤੇ ਸਾਹਮਣੇ ਆ ਰਹੀ ਹੈ। ਕਈ ਜਾਗਰੂਕ ਕਿਸਾਨ ਅਜਿਹਾ ਕਰਨ ਤੋਂ ਪਰਹੇਜ਼ ਵੀ ਕਰ ਰਹੇ ਹਨ, ਪਰ ਕਈ ਅਜੇ ਵੀ ਰਵਾਇਤੀ ਖੇਤੀ ਅਪਣਾ ਰਹੇ ਹਨ। ਇਸ ਦੇ ਚੱਲਦਿਆ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਮਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਐਸਡੀਐਮ ਦੀ ਅਗਵਾਈ ਹੇਠ ਇਕ ਫਲੈਗ ਮਾਰਚ ਕੱਢਿਆ।

ਵੇਖੋ ਵੀਡੀਓ

ਐਸਡੀਐਮ ਦਫ਼ਤਰ, ਮਲੇਰਕੋਟਲਾ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਰਾਏਕੋਟ ਰੋਡ, ਖਟੜਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਸੰਦੌੜ ਦਾਣਾ ਮੰਡੀ ਵਿਖੇ ਪੁੱਜਾ। ਇੱਥੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਪਾਂਥੇ ਨੇ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਰਹਿੰਦ ਖੂਹੰਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ।

ਵਿਕਰਮਜੀਤ ਸਿੰਘ ਪਾਂਥੇ ਨੇ ਕਿਸਾਨਾਂ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਵਿਸਥਾਰ ਵਿਚ ਦੱਸਿਆ। ਪਾਂਥੇ ਨੇ ਕਿਹਾ ਕਿ ਖੇਤਾਂ ਵਿਚ ਅੱਗ ਲਗਾਉਣ ਨਾਲ, ਜਿੱਥੇ ਹਵਾ ਵਿੱਚ ਪ੍ਰਦੂਸ਼ਣ ਫ਼ੈਲਦਾ ਹੈ, ਉੱਥੇ ਹੀ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਿਸਾਨਾਂ ਨੇ ਵੀ ਐਸਡੀਐਮ ਵਲੋਂ ਚੁੱਕੇ ਇਸ ਕਦਮ ਦੀ ਸ਼ਲਾਘਾਂ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਸਾਰੀਆਂ ਸਹੂਲਤਾਂ ਮਿਲਣ ਤਾਂ ਉਹ ਪਰਾਲੀ ਨੂੰ ਅੱਗ ਨਾ ਲਗਾਉਣ, ਪਰ ਅਜਿਹਾ ਕਰਨ ਲਈ ਉਹ ਵੀ ਮਜਬੂਰ ਹਨ।

ਇਹ ਵੀ ਪੜ੍ਹੋ: ਪ੍ਰਦੂਸ਼ਣ ਬਾਬਤ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨਗੇ ਵਿਦੇਸ਼ੀ ਸਫ਼ੀਰ

ਇਸ ਫਲੈਗ ਮਾਰਚ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਉਚ ਅਧਿਕਾਰੀ ਮੌਜੂਦ ਰਹੇ। ਫਲੈਗ ਮਾਰਚ ਦੀ ਅਗਵਾਈ ਵਿਕਰਮਜੀਤ ਸਿੰਘ ਪਾਂਥੇ, ਐਸਡੀਐਮ ਮਲੇਰਕੋਟਲਾ ਨੇ ਖੁਦ ਕੀਤੀ। ਇਸ ਫਲੈਗ ਮਾਰਚ ਵਿੱਚ ਤਹਿਸੀਲਦਾਰ ਮਲੇਰਕੋਟਲਾ, ਤਹਿਸੀਲਦਾਰ ਅਹਿਮਦਗੜ੍ਹ, ਨਾਇਬ ਤਹਿਸੀਲਦਾਰ ਮਲੇਰਕੋਟਲਾ, ਨਾਇਬ ਤਹਿਸੀਲਦਾਰ ਅਹਿਮਦਗੜ੍ਹ, ਐਸਐਚਓ. ਥਾਣਾ ਸਿਟੀ 1, ਬੀਡੀਪੀਓ ਮਲੇਰਕੋਟਲਾ 1 ਅਤੇ 2 ਸਕੱਤਰ ਮਾਰਕਿਟ ਕਮੇਟੀ, ਮਲੇਰਕੋਟਲਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।

Intro:ਐਂਕਰ:- ਐਸ ਡੀ ਐਮ ਦੀ ਅਗਵਾਹੀ ਹੇਠ ਵੱਖਵੱਖ ਅਧਿਕਾਰੀਆ ਨੇ ਪਿੰਡਾ ਦੀਆ ਅਨਾਜ ਮੰਡੀਆ ਚ ਜਾ ਕੇ ਅੱਗ ਨਾ ਲਗਾਉਣ ਲਈ ਪ੍ਰੇਰਤ ਕੀਤਾਅਤੇ ਪਿੰਡਾ ਚ ਫਲੈਗ ਮਾਰਚ ਕੀਤਾBody:ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਅਤੇਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਅੱਜ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇਐਸ.ਡੀ.ਐਮ. ਮਾਲੇਰਕੋਟਲਾ ਦੀ ਅਗਵਾਈ ਹੇਠ ਇਕ ਵਿਸ਼ਾਲ ਫਲੈਗ ਮਾਰਚ ਕੱਢਿਆ.ਇਸ ਫਲੈਗ ਮਾਰਚਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਉਚ ਅਧਿਕਾਰੀ ਨਾਲ ਸਨ. ਫਲੈਗ ਮਾਰਚ ਦੀ ਅਗਵਾਈ ਸ੍ਰੀਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਖੁਦ ਕੀਤੀ.ਇਸ ਫਲੈਗ ਮਾਰਚ ਵਿਚਤਹਿਸੀਲਦਾਰ ਮਾਲੇਰਕੋਟਲਾ, ਤਹਿਸੀਲਦਾਰ ਅਹਿਮਦਗੜ੍ਹ, ਨਾਇਬ ਤਹਿਸੀਲਦਾਰ ਮਾਲੇਰਕੋਟਲਾ, ਨਾਇਬਤਹਿਸੀਲਦਾਰ ਅਹਿਮਦਗੜ੍ਹ, ਐਸ.ਐਚ.ਓ. ਥਾਣਾ ਸਿਟੀਖ਼੧, ਬੀ.ਡੀ.ਪੀ.ਓ. ਮਾਲੇਰਕੋਟਲਾ ੧ ਅਤੇ ੨,ਸਕੱਤਰ ਮਾਰਕਿਟ ਕਮੇਟੀ, ਮਾਲੇਰਕੋਟਲਾ ਆਦਿ ਤੋæ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਅਤੇਕਰਮਚਾਰੀ ਸ਼ਾਮਲ ਸਨ.ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚਰਾਏਕੋਟ ਰੋਡ, ਖਟੜਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਸੰਦੌੜ ਦਾਣਾ ਮੰਡੀ ਵਿਖੇ ਪੁੱਜਾ.ਇਥੇਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਅਪੀਲ ਕੀਤੀ ਕਿਉਹ ਆਪਣੇ ਖੇਤਾਂ ਵਿਚ ਰਹਿੰਦਖ਼ਖੂਹੰਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ.Conclusion:ਪਾਂਥੇ ਨੇ ਕਿਸਾਨਾਂ ਨੂੰਜਿਥੇ ਮਾਨਯੌਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਜਾਣੂ ਕਰਵਾਇਆ ਉਥੇ ਹੀ ਕਿਸਾਨਾਂ ਨੂੰ ਅੱਗ ਲਗਾਉਣਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਵਿਸਥਾਰ ਵਿਚ ਦੱਸਿਆ.ਸ੍ਰੀ ਪਾਂਥੇ ਨੇ ਕਿਹਾ ਕਿ ਖੇਤਾਂ ਵਿਚ ਅੱਗਲਗਾਉਣ ਨਾਲ ਜਿਥੇ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ ਉਥੇ ਹੀ ਸੜਕੀ ਹਾਦਸਿਆਂ ਵਿਚ ਵੀ ਵਾਧਾ ਹੁੰਦਾਹੈ.ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾਪੈਂਦਾ ਹੈ.ਇਸ ਸਮੇਂ ਕਿਸਾਨਾਂ ਨੇ ਐਸ.ਡੀ.ਐਮ. ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੂੰ ਆਪਣੀਆਂਸਮੱਸਿਆਵਾਂ ਬਾਰੇ ਵੀ ਦੱਸਿਆ ਅਤੇ ਕੁਝ ਸੁਝਾਅ ਵੀ ਦਿੱਤੇ.ਸ੍ਰੀ ਪਾਂਥੇ ਨੇ ਕਿਸਾਨਾਂ ਨੂੰ ਭਰੋਸਾਦਿਵਾਇਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ.ਸ੍ਰੀ ਪਾਂਥੇ ਨੇ ਕਿਸਾਨਾਂਨੂੰ ਸਪੱਸ਼ਟ ਕੀਤਾ ਕਿ ਫਲੈਗ ਮਾਰਚ ਦਾ ਉਦੇਸ਼ ਕਿਸਾਨਾਂ ਨੂੰ ਡਰਾਉਣਾ ਨਹੀਂ ਬਲਕਿ ਕਿਸਾਨਾਂ ਨੂੰ ਅੱਗਲਗਾਉਣ ਤੋਂ ਰੋਕਣ ਲਈ ਜਾਗਰੂਕ ਕਰਨਾ ਹੈ.ਜ਼ਿਕਰਯੋਗ ਹੈ ਕਿ ਜਦੋਂ ਫਲੈਗ ਮਾਰਚ ਮਾਲੇਰਕੋਟਲਾਤੋਂ ਸੰਦੌੜ ਦਾਣਾ ਮੰਡੀ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਖੁਰਦ ਵਿਚ ਇਕ ਕਿਸਾਨ ਵੱਲੋਂਆਪਣੇ ਖੇਤਾਂ ਵਿਚ ਅੱਗ ਲਗਾਈ ਜਾ ਰਹੀ ਸੀ.ਸ੍ਰੀ ਪਾਂਥੇ ਨੇ ਤੁਰੰਤ ਫਲੈਗ ਮਾਰਚ ਨੂੰ ਉਥੇ ਰੁਕਵਾ ਕੇਸਬੰਧਤ ਕਿਸਾਨ ਨਾਲ ਗੱਲ ਕੀਤੀ ਅਤੇ ਉਸ ਖਿਲਾਫ ਬਣਦੀ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਕੀਤੀ.ਇਸ ਫਲੈਗ ਮਾਰਚ ਵਿਚ ਇਕ ਗੱਡੀ ਉਪਰ ਸਪੀਕਰ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾਸੀ
.ਬਾਈਟ:- ੧ ਐਸ.ਡੀ.ਐਮ
੨ ਕਿਸਾਨ
ਮਲੇਰਕੋਟਲਾ ਤੌ ਸੁੱਖਾ ਖਾਂਨ ਦੀ ਰਿਪੋਟ
ETV Bharat Logo

Copyright © 2025 Ushodaya Enterprises Pvt. Ltd., All Rights Reserved.