ਲ਼ਹਿਰਾਗਾਗਾ: ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਣ ਦੇ ਰੁਝਾਨ ਨੂੰ ਰੋਕਣ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਸਾਨਾ ਨੂੰ 100 ਰੁਪਏ ਕਵੰਟਲ ਦੇਣਾ ਦਾ ਹੁਕਮ ਜਾਰੀ ਕੀਤਾ ਹੈ ਤਾਂ ਜੋ ਪਾਰਲੀ ਨੂੰ ਅੱਗ ਲੱਗਾਓਣ ਦਾ ਰੁਝਾਨ ਬੰਦ ਹੋ ਸਕੇ। ਇਸ ਮੋਕੇ ਪੰਜਾਬ ਦੇ ਕਿਸਾਨਾ ਨੇ ਸੁਪਰੀਮਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਕਿਸਾਨਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਨੂੰ 100 ਰੁਪਏ ਕਵੰਟਲ ਦੇਵੇ ਤਾਂ ਕਿਸਾਨਾ ਨੂੰ ਪਾਰਲੀ ਸਾੜਣ ਦੀ ਲੋੜ ਨਹੀ ਹੈ। ਕਿਸਾਨਾ ਦਾ ਕਹਿਣ ਹੈ ਕਿ ਪਾਰਲੀ ਸਾੜਨਾ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਗਰੀਬ ਕਿਸਾਨ ਕੋਲ ਪਰਾਲੀ ਤੋਂ ਨਿਜਾਤ ਪਾਓਣ ਲਈ ਪਰਾਲੀ ਨੂੰ ਸਾੜਨ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਰਹਿ ਜਾਂਦਾ।