ETV Bharat / state

ਖਨੌਰੀ ਮੂਨਕ ਨਜ਼ਦੀਕ ਘੱਗਰ ਨਦੀ 'ਚ ਵਧਿਆ ਪਾਣੀ, ਕਿਸਾਨਾਂ ਦੇ ਸੂਤੇ ਸਾਹ

ਪਿਛਲੇ ਦਿਨੀਂ ਲਗਾਤਾਰ ਪਿਆ ਮੀਂਹ ਕਿਸਾਨਾਂ ਲਈ ਆਫਤ ਬਣ ਰਿਹਾ ਹੈ। ਇਸ ਦੇ ਚੱਲਦਿਆਂ ਸੰਗਰੂਰ ਦੇ ਹਲਕਾ ਲਹਿਰਾ ਦੇ ਖਨੌਰੀ-ਮੂਨਕ ਨਜ਼ਦੀਕ ਘੱਗਰ ਨਦੀ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਕਿਸਾਨ ਪ੍ਰੇਸ਼ਾਨ ਹਨ।

ਖਨੌਰੀ-ਮੂਨਕ ਨਜ਼ਦੀਕ ਘੱਗਰ ਨਦੀ 'ਚ ਵਧਿਆ ਪਾਣੀ
ਖਨੌਰੀ-ਮੂਨਕ ਨਜ਼ਦੀਕ ਘੱਗਰ ਨਦੀ 'ਚ ਵਧਿਆ ਪਾਣੀ
author img

By

Published : Sep 29, 2022, 12:42 PM IST

ਸੰਗਰੂਰ: ਹਲਕਾ ਲਹਿਰਾ ਦੇ ਖਨੌਰੀ-ਮੂਨਕ ਕੋਲੋਂ ਵਹਿਣ ਵਾਲੀ ਘੱਗਰ ਨਦੀ ਅਚਾਨਕ ਇੱਕ ਵਾਰ ਫਿਰ ਪੂਰੇ ਉਫਾਨ 'ਤੇ ਚੱਲ ਰਹੀ ਹੈ ਅਤੇ ਖਤਰੇ ਦੇ ਨਿਸ਼ਾਨ ਕੋਲ ਪਹੁੰਚ ਗਈ ਹੈ। ਜਿਸ ਕਾਰਨ ਪ੍ਰਸ਼ਾਸਨ ਹਾਈ ਅਲਰਟ ਹੋ ਚੁੱਕਿਆ ਹੈ। ਇਸ ਸਬੰਧੀ ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਘੱਗਰ ਨਦੀ ਵਿਚ ਪਾਣੀ ਦਾ ਲੈਵਲ 746.3 ਫੁੱਟ 'ਤੇ ਪਹੁੰਚ ਚੁੱਕਿਆ ਹੈ ਜਦੋਂ ਕਿ ਖ਼ਤਰੇ ਦਾ ਨਿਸ਼ਾਨ 747 ਫੁੱਟ ਹੈ।

ਇਸ ਕਾਰਨ ਨੇੜੇ ਦੇ ਕਿਸਾਨਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਕਿਸਾਨਾਂ ਵਲੋਂ ਰਾਤ ਜਾਗ ਕੇ ਹੀ ਲੰਘਾਈ ਹੈ ਅਤੇ ਨਾਲ ਹੀ ਕਿਸਾਨ ਘੱਗਰ ਦੇ ਕਿਨਾਰੇ ਪਹਿਰਾ ਦੇ ਰਹੇ ਹਨ। ਕਿਸਾਨ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਨੀਂਦ ਨਹੀਂ ਆ ਰਹੀ,ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ, ਕਿ ਜਦੋਂ ਪੱਕੀ ਝੋਨੇ ਦੀ ਫਸਲ ਸਮੇਂ ਘੱਗਰ ਦੇ ਪਾਣੀ ਦਾ ਲੈਵਲ ਇੰਨਾ ਵਧਿਆ ਹੋਵੇ।

ਖਨੌਰੀ-ਮੂਨਕ ਨਜ਼ਦੀਕ ਘੱਗਰ ਨਦੀ 'ਚ ਵਧਿਆ ਪਾਣੀ

ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਹੈ। ਇਸ ਮੌਕੇ 'ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਨਦੀ ਵਿੱਚ ਹਰੇਕ ਘੰਟੇ ਪਾਣੀ ਦਾ ਲੈਵਲ ਵਧ ਰਿਹਾ ਹੈ। ਜਿਸ ਕਾਰਨ ਜਿੱਥੇ ਪ੍ਰਸ਼ਾਸਨ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਉੱਥੇ ਹੀ ਵੱਧਦੇ ਲੈਵਲ ਨੂੰ ਦੇਖ ਕੇ ਉੱਥੇ ਜੇਬੀਸੀ ਮਸ਼ੀਨਾਂ ਆਦਿ ਖੜ੍ਹੀਆਂ ਕਰ ਦਿੱਤੀਆਂ ਹਨ, ਤਾਂ ਕਿ ਜੇਕਰ ਕਿਸੇ ਪਾਸੋਂ ਘੱਗਰ ਨਦੀ ਵਿਚ ਤਰੇੜ ਆ ਜਾਵੇ ਤਾਂ ਉਸ ਨੂੰ ਤੁਰੰਤ ਸੰਭਾਲਿਆ ਜਾ ਸਕੇ।

ਇਸ ਸਬੰਧੀ ਜਾਇਜ਼ਾ ਲੈਣ ਪਹੁੰਚੇ ਹਲਕਾ ਲਹਿਰਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਦੱਸਿਆ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਿਛਲੇ ਅੱਠ ਘੰਟਿਆਂ ਤੋਂ ਪਾਣੀ ਦਾ ਲੈਵਲ ਇੱਥੇ ਹੀ ਰੁਕਿਆ ਹੋਇਆ ਹੈ। ਅਸੀਂ ਸਾਰਾ ਪ੍ਰਸ਼ਾਸਨ ਅਲਰਟ ਕਰ ਦਿੱਤਾ ਹੈ। ਜਿਸ ਸਾਮਾਨ ਦੀ ਜ਼ਰੂਰਤ ਹੈ ਉਹ ਮੌਕੇ 'ਤੇ ਪਹੁੰਚਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਈ ਦਿਨ ਪਏ ਮੀਂਹ ਅ ਤੇ ਪਿੱਛੋਂ ਪਾਣੀ ਦੇ ਤੇਜ਼ ਵਹਾਅ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ। ਪ੍ਰੰਤੂ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹੀ ਸਮਾਂ ਰਹਿੰਦੇ ਅਸੀਂ ਘੱਗਰ ਨਦੀ ਦੀ ਸਫਾਈ ਕਰਵਾ ਦਿੱਤੀ ਸੀ ਨਹੀਂ ਤਾਂ ਹੁਣ ਤੱਕ ਘੱਗਰ ਟੁੱਟ ਜਾਣਾ ਸੀ। ਇਸ ਲਈ ਪ੍ਰਸ਼ਾਸਨ ਹਮੇਸ਼ਾ ਕਿਸਾਨਾਂ ਦੀ ਹਿਫ਼ਾਜ਼ਤ ਲਈ ਪੂਰੀ ਤਰ੍ਹਾਂ ਚੌਕਸ ਹੈ।

ਇਹ ਵੀ ਪੜ੍ਹੋ: ਹੰਗਾਮੇਦਾਰ ਰਹੇਗਾ ਪੰਜਾਬ ਵਿਧਾਨ ਸਭਾ ਦੂਜਾ ਦਿਨ, CM ਭਗਵੰਤ ਮਾਨ ਖਿਲਾਫ ਕਾਂਗਰਸ ਲਿਆਏਗੀ ਨਿੰਦਾ ਮਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.