ਮਲੇਰਕੋਟਲਾ : ਸਰਕਾਰੀ ਹਸਪਤਾਲ ਦੇ ਸਾਹਮਣੇ ਪਏ ਕੂੜੇ ਦੇ ਢੇਰ ਨੂੰ ਸਾਫ਼ ਕਰਵਾਇਆ ਗਿਆ। ਇਸ ਕੂੜੇ ਵਿੱਚ ਜ਼ਿਆਦਾਤਰ ਹਸਪਤਾਲ ਦਾ ਮੈਡੀਕਲ ਬਾਇਓ ਵੇਸਟ ਹੀ ਸੁੱਟਿਆ ਹੋਇਆ ਸੀ, ਜਿਸ ਵਿੱਚ ਵਰਤੋਂ ਕੀਤੀਆਂ ਸਰਿੰਜਾਂ, ਦਵਾਈਆਂ ਦੇ ਖ਼ਾਲੀ ਪੱਤੇ ਅਤੇ ਪੱਟੀਆਂ ਵਗੈਰਾ ਸ਼ਾਮਲ ਸਨ।
ਸਥਾਨਕ ਵਾਸੀਆਂ ਦਾ ਕਹਿਣਾ ਸੀ ਕਿ ਇਸ ਕੂੜੇ ਵਿੱਚ ਵਰਤੀਆਂ ਗਈਆਂ ਸਰਿੰਜਾਂ ਨੂੰ ਨੌਜਵਾਨ ਨਸ਼ਾ ਕਰਨ ਲਈ ਵਰਤਦੇ ਸਨ, ਜਿਸ ਕਰ ਕੇ ਉਨ੍ਹਾਂ ਨੂੰ ਕਿਸੇ ਭੈੜੀ ਬਿਮਾਰੀ ਦੇ ਸ਼ਿਕਾਰ ਹੋਣ ਦਾ ਡਰ ਸੀ।
ਇਹ ਵੀ ਪੜ੍ਹੋ : ਸਿੱਧੂ ਬਣ ਗਏ ਸਰਕਾਰੀ ਖ਼ਜ਼ਾਨੇ 'ਤੇ ਬੋਝ!!
ਤੁਹਾਨੂੰ ਦੱਸ ਦਈਏ ਕਿ ਕੱਲ ਈਟੀਵੀ ਭਾਰਤ ਨੇ ਇਸ ਨੂੰ ਖ਼ਬਰ ਰਾਹੀਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਈ ਸੀ ਤੇ ਅੱਜ ਉਸਦਾ ਅਸਰ ਦੇਖਣ ਨੂੰ ਮਿਲਿਆ ਅਤੇ ਹੁਣ ਕੂੜੇ ਦੇ ਢੇਰ ਸਫਾਈ ਕਰਵਾ ਦਿੱਤੀ।
ਇਸ ਮੌਕੇ ਹਾਜ਼ਰ ਨਗਰ ਕੌਂਸਲ ਦੇ ਕਰਮਚਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸਰਕਾਰੀ ਹਸਪਤਾਲ ਦੇ SMO ਕਰਮਜੀਤ ਸਿੰਘ ਵਲੋਂ ਹੁਕਮ ਜਾਰੀ ਹੋਏ ਸਨ ਜਿਸ ਤੋਂ ਬਾਅਦ ਇਹ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਅੱਗੇ ਤੋਂ ਇਸ ਦੀ ਸਫ਼ਾਈ ਰੋਜ਼ਾਨਾ ਕੀਤੀ ਜਾਵੇਗੀ।