ਸੰਗਰੂਰ: ਈਟੀਟੀ ਪਾਸ ਬੇਰੁਜ਼ਗਾਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੱਖੀ ਗਈ ਭੁੱਖ ਹੜਤਾਲ ਦੇ ਚੱਲਦੇ ਅੱਜ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕ ਨੇ ਸੰਗਰੂਰ ਦੇ ਬੱਸ ਸਟੈਂਡ ਚੌਂਕ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਹਨ ਅਤੇ ਰੁਜ਼ਗਾਰ ਦੀ ਗੱਲ ਕਰੇ ਪਰ ਆਪਣੇ ਸ਼ਹਿਰ ਦੀ ਵਿੱਚ ਰੁਜ਼ਗਾਰ ਦੀ ਮੰਗ ਕਰ ਲਈ ਬੈਠੇ ਬੇਰੁਜ਼ਗਾਰ ਦਿਖਾਈ ਨਹੀਂ ਦੇ ਰਹੇ। ਪ੍ਰਦਰਸ਼ਨ ਦੌਰਾਨ ਭੁੱਖ ਹੜਤਾਲ ਨੂੰ ਲੈ ਕੇ ਇਕ ਪ੍ਰਦਰਸ਼ਨਕਾਰੀ ਬੇਹੋਸ਼ ਵੀ ਹੋ ਗਿਆ ਸੰਗਰੂਰ ਦੇ ਵਿੱਚ ਪਿਛਲੇ 4 ਮੀਲ ਤੋਂ ਈਟੀਟੀ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 3 ਸੌ 64 ਭਰਤੀ ਦੀ ਕੇਸ ਸਕੂਲ ਵਿੱਚ ਚੱਲ ਰਹੇ ਹਨ। ਪਰ ਸਰਕਾਰ ਪਿਛਲ੍ਹੇ 3 ਮਹੀਨਿਆਂ ਤੋਂ ਐਫੀਡੈਵਿਟ ਕੋਰਟ ਵਿਚ ਪੇਸ਼ ਨਹੀਂ ਕਰ ਰਹੀ। ਸਰਕਾਰ ਜਲਦ ਹੀ ਆਪਣਾ ਇੰਸਟੀਚਿਊਟ ਕੋਰਟ ਵਿਚ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੂਜੇ ਰਾਜਾਂ ਰੁਜ਼ਗਾਰ ਦੇ ਵੱਡੇ-ਵੱਡੇ ਵਾਅਦੇ ਕਰਨ ਪਰ ਉਨ੍ਹਾਂ ਦੇ ਸ਼ਹਿਰ ਵਿੱਚ ਭੁੱਖ ਹੜਤਾਲ ਤੇ ਬੈਠੇ ਬੇਰੁਜ਼ਗਾਰ ਦਿਖਾਈ ਨਹੀਂ ਦੇ ਰਹੇ।
ਇਹ ਵੀ ਪੜ੍ਹੋ: ਮੀਤ ਹੇਅਰ ਨੇ ਦੇਸ਼ ਵਾਸੀਆਂ ਨੂੰ ਦਿੱਤੀ ਦੁਸਹਿਰੇ ਦੀ ਵਧਾਈ, ਸ਼ਹਿਰ 'ਚ ਕੱਢੀ ਗਈ ਸ਼ੋਭਾ ਯਾਤਰਾ
![etv play button](https://etvbharatimages.akamaized.net/etvbharat/static/assets/images/video_big_icon-2x.png)