ETV Bharat / state

ਸੰਗਰੂਰ ਦੇ ਵਿਕਾਸ ਲਈ ਹਰ ਪੱਖੋ ਕਰ ਰਹੇ ਕੰਮ, ਕਿਸਾਨਾਂ ਦੀਆਂ ਮੁਸ਼ਕਲਾਂ ਦਾ ਵੀ ਹੱਲ: ਗੁਰਮੇਲ ਘਰਾਚੋਂ

ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਨੇ ਕਿਹਾ ਕਿ ਸੰਗਰੂਰ ਵਿੱਚ ਵਿਕਾਸ ਨੂੰ ਲੈ ਕੇ ਹਰ ਪੱਖੋਂ ਕੰਮ ਕੀਤਾ ਜਾ ਰਿਹਾ ਹੈ, ਫਿਰ ਚਾਹੇ ਟ੍ਰੈਫਿਕ ਦੀ ਸਮੱਸਿਆ ਹੋਵੇ ਜਾਂ ਸ਼ਹਿਰ ਵਿੱਚ ਮਿਊਜ਼ੀਅਮ ਦੇ ਪੁਨਰ ਨਿਰਮਾਣ ਨੂੰ ਲੈ ਕੇ ਕੰਮ ਹੋਵੇ।

District Planning Board Chairman Gurmail Singh

author img

By

Published : Jun 20, 2023, 5:07 PM IST

"ਸੰਗਰੂਰ ਦੇ ਵਿਕਾਸ ਲਈ ਹਰ ਪੱਖੋ ਕਰ ਰਹੇ ਕੰਮ"

ਸੰਗਰੂਰ: ਜ਼ਿਲ੍ਹੇ ਵਿੱਚ ਲੋਕਾਂ ਨੂੰ ਹਰ ਪੱਖੋ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੇ ਵਧੀਆ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਵਿੱਚ ਵੱਧ ਤੋਂ ਵੱਧ ਇੰਡਸਟਰੀਆਂ ਸਥਾਪਿਤ ਹੋ ਸਕਣ, ਤਾਂ ਜੋ ਨੌਜਵਾਨਾਂ ਨੂੰ ਵਧੀਆਂ ਰੁਜ਼ਗਾਰ ਇੱਥੇ ਰਹਿ ਕੇ ਹੀ ਮਿਲ ਸਕੇ। ਇਹ ਕਹਿਣਾ ਹੈ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਦਾ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਤਰੀਕੇ ਦੇ ਕੰਮ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਮਿਊਜ਼ੀਅਮ ਦੀ ਦਿੱਖ ਬਦਲੀ ਜਾ ਰਹੀ: ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਗਰੂਰ ਵਿੱਚ ਵਿਕਾਸ ਨੂੰ ਲੈ ਕੇ ਹਰ ਪੱਖੋਂ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਬਨਾਸਰ ਬਾਗ ਵਿੱਚ ਜੋ ਮਿਊਜ਼ੀਅਮ ਹੈ, ਉਸ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਉਸ ਮਿਊਜ਼ੀਅਮ ਨੂੰ ਦੇਖ ਸਕਣ। ਉਨ੍ਹਾਂ ਦੱਸਿਆ ਕਿ ਇਹ ਕੰਮ ਕਰੀਬ 10 ਕੁ ਦਿਨਾਂ ਤੱਕ ਖ਼ਤਮ ਹੋ ਜਾਵੇਗਾ।

ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ: ਇਸ ਦੇ ਨਾਲ ਹੀ, ਮੰਡੀਆਂ ਵਿੱਚ ਜਦੋਂ ਕਿਸਾਨ ਆਪਣੀ ਫ਼ਸਲ ਲੈ ਕੇ ਆਉਂਦੇ ਹਨ, ਤਾਂ ਉਸ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਹੁਣ ਸੰਗਰੂਰ ਤੋਂ ਬਾਹਰ ਮੰਡੀ ਨੂੰ ਕੱਢਣ ਦੀ ਪ੍ਰਪੋਜ਼ਲ ਦਿੱਤੀ ਗਈ ਹੈ, ਤਾਂ ਕਿ ਸੰਗਰੂਰ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ। ਇਸ ਦੇ ਨਾਲ ਹੀ, ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆਂ ਬਹੁਤ ਸਮੇਂ ਤੋਂ ਚਲਦੀ ਆ ਰਹੀ ਹੈ। ਉਸ ਨੂੰ ਦੂਰ ਕਰਨ ਦੇ ਲਈ ਬਸ ਸਟੈਂਡ ਨੂੰ ਬਾਹਰ ਲੈ ਕੇ ਜਾ ਸਕਦੇ ਹਾਂ। ਨਾਲ ਹੀ, ਵਪਾਰ ਵਿੱਚ ਕੋਈ ਘਾਟਾ ਨਾ ਪਵੇ, ਇਸ ਲਈ ਮਿੰਨੀ ਬੱਸ ਸੇਵਾ ਸ਼ੁਰੂ ਕਰ ਰਹੇ ਹਾਂ। ਕਈ ਸਾਲਾਂ ਤੋਂ ਮੰਡੀ ਦੀ ਦਿੱਕਤ ਆ ਰਹੀ ਸੀ, ਕਿਉਂਕਿ ਕਿਸਾਨਾਂ ਨੂੰ ਫਸਲ ਸੁਟਣ ਦੇ ਵਿੱਚ ਜਗ੍ਹਾ ਦੀ ਬਹੁਤ ਜ਼ਿਆਦਾ ਆ ਰਹੀ ਸੀ ਕਿਸਾਨਾਂ ਨੂੰ ਸਹੂਲਤ ਮਿਲ ਸਕੇ।

ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਸੰਗਰੂਰ ਵਿੱਚ ਸੀਵਰੇਜ ਦੀ ਸਮੱਸਿਆ ਤੇ ਟਰੈਫਿਕ ਦੀ ਸਮੱਸਿਆ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੰਗਰੂਰ ਵਿੱਚ ਹਰ ਪੱਖੋਂ ਵਿਕਾਸ ਦਾ ਕੰਮ ਕੀਤਾ ਜਾਵੇ। ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਵੀ ਉਨ੍ਹਾਂ ਨੇ ਕਿਹਾ ਕਿ ਇਸ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੇਂ ਦੇ ਨਾਲ ਸਮੱਸਿਆ ਦਾ ਹੱਲ ਕੀਤਾ ਜਾਵੇਗਾ, ਤਾਂ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.