ਸੰਗਰੂਰ : ਜਿਲ੍ਹਾ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਕੱਚੇ ਅਧਿਆਪਕਾਂ ਵੱਲੋਂ ਧਰਨਾ ਲਾਇਆ ਜਾ ਰਿਹਾ ਹੈ। ਇਸ ਦੇ ਵਿੱਚ ਪੁਲਿਸ ਨਾਲ ਅਧਿਆਪਕਾਂ ਦੀ ਹੱਥੋਪਾਈ ਵੀ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਮੌਕੇ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥੀਆਂ ਹਨ ਅਤੇ ਮਹਿਲਾ ਅਧਿਆਪਕਾਂ ਨਾਲ ਵੀ ਧੱਕਾਮੁੱਕੀ ਹੋਈ ਹੈ।
ਕੀ ਕਹਿੰਦੇ ਨੇ ਕੱਚੇ ਅਧਿਆਪਕ : ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੱਚੇ ਅਧਿਆਪਕਾਂ ਨੇ ਆਪਣਾ ਗੁੱਸਾ ਬਿਆਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਸ ਪੰਜਾਬ ਸਰਕਾਰ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਅੱਗੇ ਇਹ ਜਤਾਉਣਾ ਚਾਹੁੰਦੀ ਹੈ ਕਿ ਉਹਨਾਂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ ਅਤੇ ਬਾਕੀਆਂ ਨੂੰ ਵੀ ਨੌਕਰੀ ਦਿੱਤੀ ਹੈ ਤਾਂ ਇਹ ਸਰਾਸਰ ਝੂਠ ਹੈ। ਅੱਜ ਵੱਡੀ ਗਿਣਤੀ ਦੇ ਵਿੱਚ ਕੱਚੇ ਅਧਿਆਪਕ ਇਹ ਪ੍ਰਦਰਸ਼ਨ ਇਸ ਕਰਕੇ ਕਰ ਰਹੇ ਹਨ ਕਿਉਂਕਿ ਉਹ ਸਰਕਾਰ ਦੇ ਝੂਠੇ ਇਸ਼ਤਿਹਾਰਾਂ ਦਾ ਸੱਚ ਆਮ ਜਨਤਾ ਸਾਹਮਣੇ ਰੱਖਣਾ ਚਾਹੁੰਦੇ ਹਨ।
ਮਾੜਾ ਵਰਤਾਓ ਕਰਨ ਦੇ ਇਲਜ਼ਾਮ : ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਨਾ ਤਾਂ ਉਹਨਾਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵਧੇਰੀ ਸੁਵਿਧਾ ਉਹਨਾਂ ਨੂੰ ਦਿੱਤੀ ਗਈ ਹੈ, ਜਿਸ ਕਰਕੇ ਉਹਨਾਂ ਦਾ ਇੱਕ ਮੈਂਬਰ ਪਿਛਲੇ ਸਮੇਂ ਤੋਂ ਟੈਂਕੀ ਉੱਤੇ ਚੜ ਆਪਣਾ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਅੱਜ ਵੀ ਉਹਨਾਂ ਨਾਲ ਮਾੜਾ ਵਿਹਾਰ ਕੀਤਾ ਗਿਆ ਹੈ ਜਿਸ ਦਾ ਉਹ ਵਿਰੋਧ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜੋ ਵੀ ਇਸ਼ਤਿਹਾਰ ਦੇ ਰਹੀ ਹੈ ਉਹ ਸਭ ਝੂਠੇ ਹਨ ਅਤੇ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰੱਕੀ ਨਹੀਂ ਹੋਈ, ਇਸਦੇ ਨਾਲ ਉਹਨਾਂ ਕਿਹਾ ਕਿ ਅੱਜ ਸਾਡੇ ਨਾਲ ਜੋ ਧੱਕਾ ਹੋਇਆ ਉਹ ਸਹਿਣਯੋਗ ਨਹੀਂ ਹੈ ਅਤੇ ਅਸੀਂ ਇਹ ਉਮੀਦ ਆਪ ਸਰਕਾਰ ਤੋਂ ਨਹੀਂ ਕੀਤੀ ਸੀ ਜੋ ਹੁਣ ਸਾਡੇ ਨਾਲ ਹੋ ਰਿਹਾ ਹੈ।
- kalamassery Blast: ਮਾਰਟਿਨ ਨੇ ਮੁੜ ਕਾਨੂੰਨੀ ਸਹਾਇਤਾ ਤੋਂ ਇਨਕਾਰ ਕਰ ਦਿੱਤਾ, ਹਿਰਾਸਤ 29 ਨਵੰਬਰ ਤੱਕ ਵਧਾਈ
- Subrata Roy death: 2.59 ਲੱਖ ਕਰੋੜ ਰੁਪਏ ਵਾਲੇ ਸਹਾਰਾ ਗਰੁੱਪ ਦਾ ਚੇਅਰਮੈਨ ਕੌਣ ਹੋਵੇਗਾ? ਦੇਸ਼ ਭਰ ਵਿੱਚ 5000 ਤੋਂ ਵੱਧ ਮਾਲ-ਦਫ਼ਤਰ
- The Burning Train: ਦਿੱਲੀ ਤੋਂ ਦਰਭੰਗਾ ਜਾ ਰਹੀ ਹਮਸਫਰ ਐਕਸਪ੍ਰੈਸ ਦੀਆਂ ਤਿੰਨ ਬੋਗੀਆਂ ਵਿੱਚ ਲੱਗੀ ਭਿਆਨਕ ਅੱਗ, ਕਈ ਯਾਤਰੀ ਜ਼ਖਮੀ
ਉਹਨਾਂ ਕਿਹਾ ਕਿ ਸਾਡਾ ਸੰਗਰਸ਼ ਓਦੋਂ ਤੱਕ ਜਾਰੀ ਰਹੇਗਾ ਜਦੋ ਤੱਕ ਅਸੀਂ ਆਪਣਾ ਹੱਕ ਨਹੀਂ ਹਾਸਿਲ ਕਰ ਲਵਾਂਗੇ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨਾਲ ਬੈਠ ਕੇ ਸਾਡੀ ਗੱਲ ਸੁਣੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚੋਂ ਆਪਣੇ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਨਗੇ।