ETV Bharat / state

ਨਾਮ ਚਰਚਾ ਘਰ ਦੀ ਇੱਕ ਵਾਰ ਫਿਰ ਛਿੜੀ ਚਰਚਾ

ਲੋਕ ਸਭਾ ਚੋਣਾਂ 2019 ਲਈ ਜਿੱਥੇ ਸਿਆਸੀ ਮਹੌਲ ਗਰਮ ਹੈ ਉੱਥੇ ਹੀ ਡੇਰਾ ਸਿਰਸਾ ਦੇ ਪੈਰੋਕਰਾਂ ਵੱਲੋਂ ਵੀ ਸਰਗਰਮੀ ਵਧਾ ਦਿੱਤੀ ਗਈ ਹੈ। ਖ਼ਾਸ ਤੌਰ 'ਤੇ ਡੇਰਾ ਸਿਰਸਾ ਦਾ ਸਿਆਸੀ ਵਿੰਗ ਕਾਫ਼ੀ ਸਰਗਰਮ ਹੈ ਅੱਜ ਸੰਗਰੂਰ ਵਿਖੇ ਕਈ ਥਾਵਾਂ 'ਤੇ ਡੇਰਾ ਪ੍ਰੇਮੀਆਂ ਵੱਲੋਂ ਨਾਮ ਚਰਚਾ ਕੀਤੀ ਗਈ ਅਤੇ ਭਾਰੀ ਇੱਕਠ ਦੇਖਣ ਨੂੰ ਮਿਲਦੇ ਰਹੇ ਨਾਲ ਹੀ ਡੇਰਾ ਪ੍ਰੇਮੀ ਏਕਤਾ ਦਾ ਵੀ ਹੋਕਾ ਦਿੰਦੇ ਵੀ ਵੇਖੇ ਗਏ।

ਡੇਰਾ ਪ੍ਰੇਮਿਆਂ ਦਾ ਇੱਕਠ
author img

By

Published : Apr 21, 2019, 10:28 PM IST

ਸੰਗਰੂਰ: ਲੋਕ ਸਭਾ ਚੋਣਾਂ 2019 ਸਿਰ 'ਤੇ ਹਨ, ਅਜਿਹੇ 'ਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਸਿਆਸਤਦਾਨ ਜਿੱਥੇ ਇੱਕ ਪਾਸੇ ਰੈਲੀਆਂ ਰਾਹੀਂ ਅਪਣੇ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਉਥੇ ਹੀ ਡੇਰਾ ਸਮਰਥਕਾਂ ਨੂੰ ਵੀ ਅਪਣੇ ਸ਼ਕਤੀ ਪ੍ਰਦਰਸ਼ਨ ਦਾ ਇੱਕ ਅਹਿਮ ਮੌਕਾ ਮਿਲਿਆ ਹੈ ਅਤੇ ਨਾਮ ਚਰਚਾ ਘਰ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ।

ਵੀਡੀਓ
ਸੰਗਰੂਰ ਵਿਖੇ ਵੱਖ-ਵੱਖ 10 ਥਾਵਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਡੇਰਾ ਪ੍ਰੇਮੀ ਇੱਕਠੇ ਹੋਏ ਅਤੇ ਨਾਮ ਚਰਚਾ ਕੀਤੀ। ਇਸ ਮੌਕੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਗਿਣਤੀ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਗਰੂਰ 'ਚ ਇੱਕਠ ਤੁਸੀਂ ਦੇਖੇ ਹੀ ਹਨ ਸਗੋਂ ਬਠਿੰਡਾ 'ਚ ਵੀ ਭਾਰੀ ਇੱਕਠ ਹੋਇਆ ਹੈ। ਮੀਡੀਆ ਨੇ ਜਦ ਲੋਕ ਸਭਾ ਚੋਣਾਂ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਚਰਚਾ ਦੌਰਾਨ ਅਸੀਂ ਏਕਤਾ ਨੂੰ ਤਰਜ਼ੀਹ ਦਿੱਤੀ ਹੈ ਪਰ ਜੇਕਰ ਗੱਲ ਵੋਟਾਂ ਦੀ ਕੀਤੀ ਜਾਵੇ ਤਾਂ ਪ੍ਰੇਮੀ ਅਪਣਾ ਸਹੀ ਉਮੀਦਵਾਰ ਚੁਣ ਸਕਦੇ ਹਨ ਇਹ ਉਨ੍ਹਾਂ ਦਾ ਅਧਿਕਾਰ ਹੈ। ਕਿਸੇ ਨੂੰ ਵੀ ਕੋਈ ਖ਼ਾਸ ਵਿਅਕਤੀ ਦੀ ਚੋਣ ਬਾਰੇ ਸਲਾਹ ਨਹੀਂ ਦਿੱਤੀ ਗਈ ਹੈ। ਵੋਟਾਂ ਮੰਗਣ ਵਾਲੇ ਸਿਆਸਤਦਾਨਾਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਆਸਤਦਾਨ ਪਹਿਲਾਂ ਵੀ ਵੋਟਾਂ ਮੰਗਦੇ ਸਨ 'ਤੇ ਹੁਣ ਵੀ ਮੰਗਦੇ ਹਨ।

Intro:Body:

dhdh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.