ਸੰਗਰੂਰ: ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਵਿੱਚ ਕਰੰਟ ਲੱਗਣ ਕਾਰਨ 9 ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਬੱਚਾ ਘਰ ਵਿੱਚ ਇਕੱਲਾ ਸੀ। ਸਾਰਾ ਪਰਿਵਾਰ ਖੇਤ ਵਿੱਚ ਝੋਨਾ ਲਗਾਉਣ ਲਈ ਗਿਆ ਹੋਇਆ ਸੀ।
ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਬੱਚਾ ਘਰ ਵਿੱਚ ਇਕੱਲਾ ਸੀ, ਉਹ ਖੇਤ ਝੋਨਾ ਲਗਾਉਣ ਲਈ ਗਏ ਹੋਏ ਸਨ, ਜਦੋਂ ਉਨ੍ਹਾਂ ਨੇ ਸ਼ਾਮ ਨੂੰ ਆ ਕੇ ਦੇਖਿਆ ਤਾਂ ਬੱਚਾ ਬਿਸਤਰੇ ਦੇ ਹੇਠਾ ਪਿਆ ਸੀ। ਉਸ ਨੇ ਦੱਸਿਆ ਕਿ ਬੱਚਾ ਕੂਲਰ ਕੋਲ ਖੇਡ ਰਿਹਾ ਸੀ, ਕੂਲਰ ਦੇ ਸੰਪਰਕ ਵਿੱਚ ਆਉਣ ਨਾਲ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜੋ: ਮਜ਼ਦੂਰਾਂ ਦੀ ਥਾਂ ਆਪਣੇ ਬੱਚਿਆਂ ਤੋਂ ਝੋਨਾ ਲਵਾਉਣ ਲਈ ਮਜਬੂਰ ਕਿਸਾਨ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਲਹਿਲ ਕਲਾਂ ਵਿਖੇ ਕਰੰਟ ਲੱਗਣ ਕਾਰਨ ਇੱਕ ਮਜ਼ਦੂਰ ਪਰਿਵਾਰ ਦੇ 9 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ।