ਸੰਗਰੂਰ: ਬਠਿੰਡਾ ਤੋਂ ਬਾਅਦ ਹੁਣ ਸੰਗਰੂਰ ਦੇ ਫ਼ਲ ਵਿਕਰੇਤਾ ਦੇ ਫਲਾਂ ਦੇ ਡੱਬਿਆਂ ਵਿੱਚੋਂ 100 ਅਤੇ 5 ਸੌ ਦੇ ਨੋਟਾਂ ਦੀ ਕਟਿੰਗ ਦੇ ਟੁਕੜੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਫਲ ਦੀ ਮੰਡੀ ਦੇ ਵਿੱਚੋਂ ਲਿਜਾਏ ਗਏ ਫਲ ਵਿਕਰੇਤਾ ਨੇ ਦੱਸਿਆ ਕਿ ਜਦੋਂ ਉਸ ਨੇ ਡੱਬੇ ਖੋਲ੍ਹ ਕੇ ਦੇਖੇ ਤਾਂ ਉਸ ਦੀ ਪੈਕਿੰਗ ਦੇ ਵਿਚ 100 ਅਤੇ 5 ਸੌ ਦੇ ਨੋਟਾਂ ਦੀ ਸਾਈਡ ਦੀ ਬਾਰਡਰ ਦੀ ਕਟਿੰਗ ਦੇ ਦੇ ਟੁਕੜੇ ਮਿਲੇ। Money found in fruit box. Money found in fruit box.
ਇਸ ਤੋਂ ਬਾਅਦ ਫਲ ਵਿਕਰੇਤਾ ਨੇ ਪੁਲਿਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ। 2 ਦਿਨ ਪਹਿਲਾਂ ਬਠਿੰਡਾ ਦੇ ਫਲ ਮਾਰਕੀਟ ਦੇ ਵਿੱਚ 100 ਅਤੇ 5 ਸੌ ਦੇ ਨੋਟਾਂ ਦੀ ਸਾਈਡ ਕਟਿੰਗ ਫਲਾਂ ਦੇ ਡੱਬਿਆਂ ਵਿੱਚੋਂ ਨਿਕਲੇ ਸੀ ਅਤੇ ਅੱਜ ਅਜਿਹਾ ਹੀ ਸੌ ਅਤੇ 5 ਸੌ ਦੇ ਨੋਟ ਦੀ ਸਾਈਡ ਕਟਿੰਗ ਸੰਗਰੂਰ ਦੇ ਫਲ ਵੇਚਣ ਵਾਲੇ ਦੇ ਵੱਲੋਂ ਖਰੀਦ ਕੇ ਲਿਆਂਦੇ ਗਏ ਡੱਬਿਆਂ ਦੇ ਵਿਚੋਂ 100 ਅਤੇ ਪਾਸੋਂ ਦੀ ਸਾਈਟ ਦੀ ਕਟਿੰਗ ਮਿਲੀ ਹੈ।
ਸੰਗਰੂਰ ਦੇ ਭਗਤ ਸਿੰਘ ਚੌਂਕ ਦੇ ਇੱਕ ਫਲ ਵੇਚਣ ਵਾਲੇ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੇਰ ਦੇ ਸਮੇਂ ਉਹ ਮੰਡੀ ਦੇ ਵਿੱਚੋਂ ਫਲ ਲੈ ਕੇ ਆਇਆ ਸੀ। ਜਦੋਂ ਡੱਬੀ ਉਸ ਨੇ ਖੋਲ੍ਹ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਡੱਬਿਆਂ ਵਿੱਚ 100 ਤੇ 5 ਸੌ ਦੇ ਨੋਟਾਂ ਦੀ ਸਾਈਡ ਬਾਰਡਰ ਦੀ ਕਟਿੰਗ ਦੇ ਵਿੱਚ ਲਪੇਟੇ ਹੋਏ ਸਨ। ਜਿਸ ਤੋਂ ਬਾਅਦ ਉਸ ਨੇ ਆਪਣੇ ਅਸਲੀ ਨੋਟ ਨਾਲ ਮਿਲਾ ਕੇ ਦੇਖਿਆ ਤਾਂ ਕਟਿੰਗ ਬਿਲਕੁਲ ਸੇਮ ਸੀ ਤੇ ਉਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾਈ।
ਸੰਗਰੂਰ ਸਿਟੀ ਦੇ SHO ਰਮਨਦੀਪ ਨੇ ਮੀਡੀਆ ਕਰਮੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਪਤਾ ਚੱਲਿਆ ਕਿ ਫਲ ਵੇਚਣ ਵਾਲੇ ਦੀ ਫਲ ਦੇ ਡੱਬਿਆਂ ਵਿੱਚੋਂ 100 ਅਤੇ 5 ਸੌ ਦੀ ਕਟਿੰਗ ਨਿਕਲੀ ਹੈ। ਜਿਸ ਦੀ ਬਰੀਕੀ ਨਾਲ ਦੇਖ ਕੇ ਪਤਾ ਚੱਲਿਆ ਹੈ ਕਿ ਅਸਲੀ ਨੋਟਾਂ ਦੀ ਕਟਿੰਗ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਗੈਂਗਸਟਰਾਂ ਉੱਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਗੁੰਡਾਗਰਦੀ ਅਤੇ ਰਾਜਨੀਤੀ ਦਾ ਗੱਠਜੋੜ