ਮਲੇਰਕੋਟਲਾ: ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਅੱਜ ਵੀ ਉਹੀ ਪੁਰਾਣੇ ਢੰਗ ਦੀ ਖੇਤੀ ਕਣਕ ਝੋਨਾ ਤੇ ਮੰਡੀਕਰਨ ਕਰ ਰਹੇ ਹਨ। ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਨਿਆਮਤਪੁਰ ਦਾ ਕਿਸਾਨ ਜੋ ਕਾਫ਼ੀ ਲੰਮੇ ਸਮੇਂ ਤੋਂ ਫੁੱਲਾਂ ਦੀ ਖੇਤੀ ਕਰ ਰਿਹਾ ਹੈ ਅਤੇ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਿਹਾ ਹੈ। ਉਥੇ ਹੀ ਪਿੰਡ ਦੀਆਂ ਔਰਤਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਹੈ।
ਇਹ ਕਿਸਾਨ ਪਿੰਡ ਨਿਆਮਤਪੁਰ 'ਚ ਸਾਢੇ 400 ਏਕੜ ਦੇ ਵਿੱਚ ਫੁੱਲਾ ਦੀ ਖੇਤੀ ਕਰ ਰਿਹਾ ਹੈ। ਇਹ ਕਿਸਾਨ ਖੇਤੀ ਨਹੀਂ ਕਰ ਰਿਹਾ ਬਲਕਿ ਸੈਂਕੜੇ ਮਹਿਲਾਵਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾ ਰਿਹਾ ਹੈ। ਇਹ ਕਿਸਾਨ 500 ਤੋਂ ਵੱਧ ਵਧੇਰੇ ਕਿਸਮਾਂ ਦੇ ਫੁੱਲ ਉਗਾਏ ਜਾਂਦੇ ਹਨ। ਇਨ੍ਹਾਂ ਫੁੱਲਾਂ ਦੇ ਬੀਜ ਤਿਆਰ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਬੀਜਾਂ ਨੂੰ ਤਿਆਰ ਕਰਕੇ ਸਾਫ਼ ਸੁਥਰਾ ਕਰਕੇ ਉਨ੍ਹਾਂ ਦੀ ਪੈਕਿੰਗ ਕਰਕੇ ਵਿਦੇਸ਼ਾ ਯੂਰਪ ਤੋਂ ਲੈ ਕੇ ਜਾਪਾਨ, ਚੀਨ ਤੱਕ ਭੇਜੇ ਜਾਂਦੇ ਹਨ। ਇਸ ਨਾਲ ਕਿਸਾਨ ਨੂੰ ਆਮ ਫਸਲਾਂ ਨਾਲੋਂ ਵਧੇਰੇ ਮੁਨਾਫ਼ਾ ਹੁੰਦਾ ਹੈ ਤੇ ਲੱਖਾਂ ਰੁਪਏ ਵਧੇਰੇ ਕਮਾ ਰਿਹਾ ਹੈ।
ਇਹ ਵੀ ਪੜ੍ਹੋ: ਤੇਲ ਦੀਆਂ ਕੀਮਤਾਂ ਨੇ ਪਾਇਆ ਡਿਲਵਰੀ ਬੁਆਇਜ਼ ਦੀ ਜੇਬ 'ਤੇ ਭਾਰ
ਇਸ ਸਬੰਧੀ ਕਿਸਾਨ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਹੋਰਨਾਂ ਕਿਸਾਨਾਂ ਨੂੰ ਵੀ ਇਹ ਅਪੀਲ ਕਰ ਰਿਹਾ ਹੈ ਕਿ ਇਹ ਫੁੱਲਾਂ ਦੀ ਖੇਤੀ ਅਪਨਾਉਣ ਕਿਉਂਕਿ ਇਸ ਦੇ ਨਾਲ ਧਰਤੀ ਹੇਠਲਾ ਪਾਣੀ ਵੀ ਬਹੁਤ ਘੱਟ ਲੱਗਦਾ ਹੈ ਤੇ ਉਸ ਦੀ ਬੱਚਤ ਹੁੰਦੀ ਹੈ। ਜੇਕਰ ਕਿਸਾਨਾਂ ਨੇ ਆਮਦਨੀ ਵਿੱਚ ਵਾਧਾ ਕਰਨਾ ਹੈ ਤਾਂ ਫੁੱਲਾਂ ਦੀ ਖੇਤੀ ਕਰਨ ਕਿਉਂਕਿ ਫੁੱਲਾਂ ਦੀ ਖੇਤੀ ਕਰਨ ਤੋਂ ਬਾਅਦ ਉਨ੍ਹਾਂ ਦੇ ਬੀਜਾਂ ਦੀ ਜੋ ਮੰਗ ਵਿਦੇਸ਼ਾਂ ਤੱਕ ਹੈ। ਉਨ੍ਹਾਂ ਕਿਹਾ ਕਿ ਇਸ ਖੇਤੀ ਨਾਲ ਤੁਸੀਂ ਪਿੰਡ ਦੀਆਂ ਤੇ ਹੋਰ ਨਾਲ ਦੇ ਪਿੰਡ ਦੀਆਂ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਦੇ ਹੋ।