ETV Bharat / state

ਬਰਸਾਤ ਵਿੱਚ ਡੇਂਗੂ ਤੋਂ ਕਿਵੇਂ ਬਚਿਆ ਜਾਵੇ ?

ਮਲੇਰਕੋਟਲਾ ਵਿੱਚ ਸਥਾਨਕ ਹਸਪਤਾਲ ਤੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਆਸ਼ਾ ਵਰਕਰ, ਸਿਵਲ ਹਸਪਤਾਲ ਦੇ ਡਾਕਟਰ ਤੇ ਪੈਰਾ ਮੈਡੀਕਲ ਨੇ ਭਾਗ ਲਿਆ।

ਫ਼ੋਟੋ
author img

By

Published : Jul 18, 2019, 8:58 PM IST

ਮਲੇਰਕੋਟਲਾ: ਸ਼ਹਿਰ ਵਿੱਚ ਸਿਵਲ ਹਸਪਤਾਲ ਤੋਂ ਡੇਂਗੂ ਤੇ ਚਿਕਨਗੁਨੀਆ ਦੀ ਰੋਕਥਾਮ ਸਬੰਧੀ ਬੱਚਿਆਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਬਜ਼ਾਰਾਂ 'ਚੋਂ ਰੈਲੀ ਕੱਢੀ ਗਈ।

ਵੀਡੀਓ

ਇਹ ਵੀ ਪੜ੍ਹੋ: ਪੰਜਾਬ ਪੁਲਿਸ ਅਫ਼ਸਰਸ਼ਾਹੀ 'ਚ ਵੱਡੇ ਫੇਰਬਦਲ, 29 ਤਬਾਦਲੇ

ਇਸ ਬਾਰੇ ਐੱਸ.ਐੱਮ.ਓ. ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਰੈਲੀ ਡਿਪਟੀ ਕਮਿਸ਼ਨਰ ਸੰਗਰੂਰ ਤੇ ਪੰਜਾਬ ਤੰਦਰੁਸਤ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡੇਂਗੂ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੱਢੀ ਗਈ।

ਇਸ ਦਾ ਮੁੱਖ ਮਕਸਦ ਸਾਰੇ ਸੰਗਰੂਰ ਜ਼ਿਲ੍ਹੇ ਵਿੱਚ ਬਰਸਾਤੀ ਮੌਸਮ ਆਉਣ ਕਰਕੇ ਡੇਂਗੂ ਦੀ ਬਿਮਾਰੀ ਤੋਂ ਰੋਕਥਾਮ ਸਬੰਧੀ ਜਾਣੂ ਕਰਵਾਉਣਾ ਸੀ।

Intro:ਐਕਰ:- ਮਲੇਰਕੋਟਲਾ ਵਿਖੇ ਕੱਢੀ ਗਈ ਜਾਗਰੁਕ ਰੈਲੀ।ਜਿਸ ਨੂੰ ਝੰਡੀ ਐਸ.ਪੀ.ਅਤੇ ਐਸ.ਐਮ.ਓ. ਨੇ ਦਿੱਤੀ।

ਵੀ/ਓ:-ਸਿਹਤ ਤੇ ਪੰਜਾਬ ਭਲਾਈ ਦੇ ਦਿਸਾਂ ਨਿਰਦੇਸਾ ਤਹਿਤ ਡੇਂਗੂ ਅਤੇ ਚਿਕਨਗੁਨੀਆ ਨਾ ਦੇ ਮੱਛਰ ਤੋਂ ਜਾਣੂ ਕਰਵਾਉਣ ਲਈ ਅੱਜ ਸਥਾਨਕ ਸਿਵਲ ਹਸਪਤਾਲ ਤੋ ਇੱਕ ਰੈਲੀ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਕੱਢੀ ਗਈ ਇਸ ਰੈਲੀ ਨੂੰ ਹਰੀ ਝੰਡੀ ਐਸ.ਐਮ.ਓ.ਡਾ ਕਰਮਜੀਤ ਸਿੰਘ ਐਕਸ.ਪੀ.ਸੀ.ਐਸ ਤੇ ਸਥਾਨਕ ਐਸ.ਡੀ.ਐਮ ਅਤੇ ਐਸ.ਪੀ ਮਨਜੀਤ ਸਿੰਘ ਬਰਾੜ ਨੇ ਦੇ ਕੇ ਰਵਾਨਾ ਹੀ ਨਹੀ ਕੀਤੀ ਸਗੋਂ ਰੈਲੀ ਦੇ ਨਾਲ-ਨਾਲ ਰਹੇ।

Body:ਇਸ ਮੌਕੇ ਐਸ.ਐਮ.ਓ.ਡਾ ਕਰਮਜੀਤ ਸਿੰਘ ਐਕਸ.ਪੀ.ਸੀ.ਐਸ ਨੇ ਦੱਸਿਆ ਕੇ ਡੇਂਗੂ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਇਹ ਸ਼ਿਰਫ ਦਿਨ ਵਿੱਚ ਕੱਟਦਾ ਹੈ ਡੇਂਗੂ ਹੋਣ ਬਾਰੇ ਜਦੋਂ ਤੇਜ ਬੁਖਾਰ,ਸਿਰ ਦਰਦ,ਚਮੜੀ ਤੇ ਦਾਣੇ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆ ਅਤੇ ਨੱਕ ਵਿੱਚੋ ਖੂਨ ਵਗਦਾ ਹੋਵੇ ਤਾਂ ਸਮਝੋ ਕਿ ਤੁਸੀ ਡਂੇਗੂ ਦੇ ਸਿਕਾਰ ਹੋ ਗਏ ਚੁੱਕੇ ਹੋ ਇਸੇ ਤਰਾਂ੍ਰ ਤੇਜ ਬੁਖਾਰ , ਸਿਰ ਦਰਦ , ਜੋੜਾ ਵਿੱਚ ਦਰਦ ਅਤੇ ਸੌੜ ਤੇ ਚਮੜੀ ਤੇ ਦਾਣੇ ਅਤੇ ਖਾਰਜ ਹੋਣ ਲੱਗੇ ਤਾਂ ਚਿਕਨਗੁਨੀਆ ਦੇ ਲੱਛਣ ਪੈਦਾ ਹੋ ਜਾਂਦੇ ਹਨ। ਇਸ ਤੋ ਸਾਨੂੰ ਘਬਰਾਉਣ ਦੀ ਲੋੜ ਨਹੀ ਸਗਂੋ ਸਾਵਧਾਨ ਰਹਿਣ ਦੀ ਲੋੜ ਹੈ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ,ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਬੁਖਾਰ ਹੋਣ ਤੇ ਸਿਰਫ ਪੈਰਾਸੀਟਾਮੋਲ ਹੀ ਲਵੋ, ਛੱਤਾ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਨੂੰ ਚੰਗੀ ਤਰਾਂ ਬੰਦ ਕਰੋ, ਟੁੱਟੇ ਬਰਤਨਾਂ ,ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋਂ ,ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਉ ਅਤੇ ਆਰਾਮ ਕਰੋ,ਆਦਿ ਤੋਂ ਜੇ ਅਸੀ ਪ੍ਰਹੇਜ ਕਰੀਏ ਤਾਂ ਡੇਂਗੂ ਤੇ ਚਿਕਨਗੁਨੀਆ ਬਿਮਾਰੀਆਂ ਤਂੋ ਬਚਿਆ ਜਾ ਸਕਦਾ ਹੈ। ਇਸ ਰੈਲੀ ਵਿੱਚ ਆਸਾ ਵਰਕਰ, ਸਿਵਲ ਹਸਪਤਾਲ ਦੇ ਡਾਕਟਰ ਅਤੇ ਪੈਰਾ ਮੈਡੀਕਲ ਨੇ ਭਾਗ ਲਿਆ।

ਬਾਈਟ:- ੧ ਡਾ. ਕਰਮਜੀਤ ਸਿੰਘ ਐਸ.ਐਮ.ਓConclusion:Malerkotla Sukha Khan-9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.