ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਨ੍ਹਾਂ ਮੁਸ਼ਕਲਾਂ ਨੂੰ ਜਲਦੀ ਹੱਲ ਕਰਨ ਦਾ ਲੋਕਾਂ ਨੂੰ ਭਰੋਸਾ ਦਿੱਤਾ। ਇਸ ਮੌਕੇ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਧੂਰੀ ਵਿੱਚ "ਸਰਕਾਰ ਤੁਹਾਡੇ ਨਾਲ" ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਇਸ ਮੌਕੇ ਉਤੇ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਪਿੰਡਾ ਦੀਆ ਪੰਚਾਇਤਾਂ ਨੂੰ ਵਿਕਾਸ ਦੇ ਕੰਮਾਂ ਲਈ ਦਿੱਤੇ ਗਏ ਪੈਸੇ ਨੂੰ ਕਿਸ ਤਰ੍ਹਾਂ ਖਰਚਣਾ ਹੈ, ਇਸ ਬਾਰੇ ਸਰਕਾਰੀ ਅਧਿਕਾਰੀਆਂ ਨੂੰ ਦੱਸਣਾ ਹੈ। ਉਨ੍ਹਾਂ ਕਿ ਕੈਬਨਿਟ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੈ ਕੇ ਜਾਵਾਂਗੇ।
ਧੂਰੀ ਦਾ ਸਰਕਾਰੀ ਹਸਪਤਾਲ ਕਰਾਂਗੇ ਅਪਗ੍ਰੇਡ : ਸਰਕਾਰ ਲੋਕਾਂ ਕੋਲ ਜਾਵੇਗੀ, ਜੋ ਕਿ ਸਰਕਾਰ ਪਿੰਡਾਂ ਅਤੇ ਕਸਬਿਆਂ ਵਿਚੋਂ ਚੱਲੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਖਜ਼ਾਨੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਧੂਰੀ ਦਾ ਸਰਕਾਰੀ ਹਸਪਤਾਲ ਸਿਰਫ ਰੈਫਰ ਦਾ ਹਸਪਤਾਲ ਬਣ ਕੇ ਰਹਿ ਗਿਆ ਹੈ, ਜਿਸ ਨੂੰ ਪੂਰੀ ਤਰ੍ਹਾਂ ਅਪਗਰੇਡ ਕੀਤਾ ਜਵੇਗਾ। ਧੂਰੀ ਦੇ ਦੋ ਸਕੂਲਾਂ ਨੂੰ ਆਫ ਐਮੀਨੈਂਸ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਧੂਰੀ ਦੇ ਓਵਰਬ੍ਰਿਜ ਲਈ ਪੰਜਾਬ ਸਰਕਾਰ ਵੱਲੋਂ ਪੈਸੇ ਚਲੇ ਗਏ ਹਨ ਅਤੇ ਜਲਦੀ ਹੀ ਬਣਾਇਆ ਜਾਵੇਗਾ।
- CBSE 12th Result 2023 : CBSE ਵੱਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ
- Sirhind Fateh Diwas: ਸਰਹਿੰਦ ਫਤਿਹ ਦਿਵਸ 'ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ
- Tihar Jail: ਤਿਹਾੜ ਜੇਲ੍ਹ ਦੇ ਅਧਿਕਾਰੀਆਂ ਖ਼ਿਲਾਫ਼ ਪਹਿਲੀ ਵਾਰ ਵੱਡੀ ਕਾਰਵਾਈ, 99 ਅਧਿਕਾਰੀਆਂ ਦੇ ਤਬਾਦਲੇ
ਧੂਰੀ ਦੇ ਰਜਵਾਹੇ ਨੂੰ ਜਲਦੀ ਢੱਕਿਆ ਜਾਵੇਗਾ। ਉਸ ਲਈ 19 ਕਰੋੜ ਦਾ ਐਸਟੀਮੇਟ ਬਣਿਆ ਹੈ। ਉਹਨਾਂ ਕਿਹਾ ਪੰਜਾਬ ਦੇ ਅਮਨ ਕਾਨੂੰਨ ਵਿੱਚ ਕੋਈ ਵੀ ਬੁਰੀ ਨਜ਼ਰ ਪਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਕ ਪਾਸੇ ਜਿੱਥੇ ਭਗਵੰਤ ਮਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਮੌਕੇ ਉਤੇ ਹੀ ਹੱਲ ਵੀ ਕੀਤਾ ਪਰ ਦੂਸਰੇ ਪਾਸੇ ਕੁਝ ਲੋਕ ਅਜਿਹੇ ਵੀ ਸਨ, ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲਣ ਲਈ ਪਹੁੰਚੇ ਸਨ, ਪਰ ਸੰਗਰੂਰ ਪ੍ਰਸ਼ਾਸਨ ਨੇ ਉਹਨਾਂ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮਿਲਣ ਨਹੀਂ ਦਿੱਤਾ, ਜਿਸ ਤੋਂ ਬਾਅਦ ਉਹ ਕਾਫੀ ਨਿਰਾਸ਼ ਨਜ਼ਰ ਆਏ। ਲੋਕਾਂ ਨੇ ਕਿਹਾ ਕਿ ਪਹਿਲਾਂ ਭਗਵੰਤ ਮਾਨ ਕਹਿ ਨਾ ਹੁੰਦਾ ਸੀ ਕਿ ਲੀਡਰ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ, ਪਰ ਅੱਜ ਇਥੇ ਪਹੁੰਚ ਕੇ ਸਾਨੂੰ ਵੀ ਲੱਗ ਰਿਹਾ ਹੈ ਜਿਹੇ ਲੋਕਾਂ ਤੋਂ ਭਗਵੰਤ ਮਾਨ ਨੇ ਵੀ ਦੂਰੀ ਬਣਾ ਲਈ ਹੋਵੇ ਇਸੇ ਕਾਰਨ ਪ੍ਰਸ਼ਾਸਨ ਭਗਵੰਤ ਮਾਨ ਨਾਲ ਮਿਲਣ ਨਹੀਂ ਦੇ ਰਿਹਾ।