ETV Bharat / state

ਸੰਗਰੂਰ ਨੂੰ ਮੁੜ ਮਿਲੇਗਾ ਗਵਾਚਿਆ ਹੋਇਆ ਦਿਲ, ਬਨਾਰਸ ਬਾਗ ਦੀ ਬਦਲੇਗੀ ਨੁਹਾਰ - ਬਨਾਸਰ ਬਾਗ

15 ਦਿਨ ਪਹਿਲਾਂ ਬਣੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਨੇ ਅਹੁਦਾ ਸੰਭਾਲ ਦੇ ਹੀ ਬਨਾਸਰ ਬਾਗ ਦੀ ਨੁਹਾਰ ਬਦਲਣ ਦਾ ਬੀੜ੍ਹਾ ਚੁੱਕਿਆ ਹੈ। ਉਨ੍ਹਾਂ ਵੱਲੋਂ ਖੁਦ ਇਸ ਬਾਗ ਦੀ ਸਾਫ਼-ਸਫ਼ਾਈ ਕੀਤੀ ਜਾ ਰਹੀ ਹੈ।

ਸੰਗਰੂਰ ਨੂੰ ਮੁੜ ਮਿਲੇਗਾ ਗਵਾਚਿਆ ਹੋਇਆ ਦਿਲ
ਸੰਗਰੂਰ ਨੂੰ ਮੁੜ ਮਿਲੇਗਾ ਗਵਾਚਿਆ ਹੋਇਆ ਦਿਲ
author img

By

Published : Jun 4, 2023, 5:07 PM IST

ਸੰਗਰੂਰ ਨੂੰ ਮੁੜ ਮਿਲੇਗਾ ਗਵਾਚਿਆ ਹੋਇਆ ਦਿਲ

ਸੰਗਰੂਰ: ਅਕਸਰ ਕਿਹਾ ਜਾਂਦਾ 'ਦੇਰ ਆਏ ਦਰੁਸਤ ਆਏ' ਹੁਣ ਇਹ ਗੱਲ ਸੰਗਰੂਰ ਦੇ ਬਨਾਸਰ ਬਾਗ ਲਈ ਵਰਤੀ ਜਾ ਰਹੀ ਹੈ।ਕਿਉਂ ਕਿ ਕਈ ਸਾਲਾਂ ਤੋਂ ਚਲਦੀ ਆ ਰਹੀ ਬਨਾਸਰ ਬਾਗ ਦੀ ਸਮੱਸਿਆ ਨੂੰ ਹੱਲ ਕਰਨ ਦਾ ਬੀੜ੍ਹਾ ਹੁਣ ਨਵੇਂ ਬਣੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਨੇ ਚੁੱਕਿਆ ਹੈ। ਸੰਗਰੂਰ ਦਾ ਦਿਲ ਆਖੇ ਜਾਣ ਵਾਲੇ ਇਸ ਬਾਗ ਵੱਲੋਂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ।

ਨਵੇਂ ਚੇਅਰਮੈਨ ਬਿਆਨ: 15 ਦਿਨ ਪਹਿਲਾਂ ਬਣੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਨੇ ਅਹੁਦਾ ਸੰਭਾਲ ਦੇ ਹੀ ਬਨਾਸਰ ਬਾਗ ਦੀ ਨੁਹਾਰ ਬਦਲਣ ਦਾ ਬੀੜ੍ਹਾ ਚੁੱਕਿਆ ਹੈ। ਉਨ੍ਹਾਂ ਵੱਲੋਂ ਖੁਦ ਇਸ ਬਾਗ ਦੀ ਸਾਫ਼-ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਦਿਲ ਵੱਲ ਹੀ ਧਿਆਨ ਨਾ ਦਿੱਤਾ ਜਾਵੇ ਤਾਂ ਬਾਕੀ ਬਿਮਾਰੀਆਂ ਤਾਂ ਆਪਣੇ-ਆਪ ਹੀ ਲੱਗ ਜਾਂਦੀਆਂ ਹਨ। ਇਸ ਲਈ ਦਿਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪ੍ਰੀਤਮ ਸਿੰਘ ਨੇ ਆਖਿਆ ਕਿ ਸਭ ਤੋਂ ਪਹਿਲਾਂ ਦਿਲ ਨੂੰ ਸੰੁਦਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਬਾਕੀ ਕੰਮ ਵੀ ਹੌਲੀ-ਹੌਲੀ ਮੁਕੰਮਲ ਕਰ ਲਏ ਜਾਣਗੇ।

ਮੁੜ ਤੋਂ ਬਨਾਸਰ ਬਾਗ ਬਣੇਗਾ ਸ਼ਾਹੀ: ਚੇਅਰਮੈਨ ਨੇ ਆਖਿਆ ਕਿ ਅਸੀਂ ਬਚਪਨ 'ਚ ਇੱਥੇ ਸਕੂਲ ਵੱਲੋਂ ਆਉਂਦੇ ਸੀ, ਇੱਥੇ ਬੱਚਿਆਂ ਲਈ ਹੀ ਇੱਕ ਚੀਜ਼ ਉਪਲੱਬਧ ਹੈ। ਇਸੇ ਕਾਰਨ ਮੁੜ ਇਸ ਬਾਗ ਦੀ ਸੰਗਰੂਰ ਦੀ ਸ਼ਾਨ ਬਣਾਉਣ ਦਾ ਸੁਪਨਾ ਦੇਖਿਆ ਹੈ ਤਾਂ ਜੋ ਸਕੂਲਾਂ ਦੇ ਬੱਚੇ ਇਸ ਸ਼ਾਹੀ ਬਾਗ ਨੂੰ ਦੇਖਣ ਲਈ ਆ ਸਕਣ। ਇਸੇ ਕਾਰਨ ਮੁੜ ਤੋਂ ਇਸ ਦੀ ਸੁੰਦਰਤਾ ਨੂੰ ਸੁਰਜੀਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।ਇਸ ਬਾਗ 'ਚ ਮੁੜ ਤੋਂ ਰੌਣਕ ਲਿਆਉਣ ਲਈ ਘੱਟੋ-ਘੱਟ ਛੇ ਮਹੀਨੇ ਦਾ ਸਮਾਂ ਲੱਗੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.