ਸੰਗਰੂਰ: ਵਿਕਾਸ ਕਾਰਜਾਂ ਨੂੰ ਲੈ ਕੇ ਭਵਾਨੀਗੜ੍ਹ ਦਾ ਪਿੰਡ ਬਲਿਆਲ (Balial village of Bhawanigarh) ਇਹਨਾਂ ਦਿਨਾਂ ਵਿੱਚ ਇੱਕ ਵੱਡੀ ਮਿਸਾਲ ਬਣਿਆ ਹੋਇਆ ਹੈ। ਪਿੰਡ ਦੇ ਲੋਕ ਸਰਪੰਚ ਦੇ ਕੰਮਾਂ ਤੋਂ ਖੁਸ਼ ਨਜ਼ਰ ਆ ਰਹੇ ਹਨ। ਪਿੰਡ ਦੇ ਸਰਪੰਚ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਇਹ ਵਿਕਾਸ ਕਾਰਜ ਕਰਵਾਉਣੇ ਸੰਭਵ ਨਹੀਂ ਸਨ।
ਇਹ ਵੀ ਪੜੋ: Chhath Puja 2022: ਕਦੋਂ ਸ਼ੁਰੂ ਹੋ ਰਹੀ ਹੈ ਛਠ ਪੂਜਾ? ਮਹੂਰਤ, ਪੂਜਾ ਦਾ ਸਮਾਂ ਤੇ ਮਹੱਤਤਾ
ਦੱਸ ਦਈਏ ਕਿ ਪਿੰਡ ਵਿੱਚ 16 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਟੇਡੀਅਮ ਬਣਾਇਆ ਗਿਆ ਹੈ, ਜਿੱਥੇ 400 ਮੀਟਰ ਦਾ ਟਰੈਕ ਬਣਿਆ ਹੋਇਆ ਹੈ। ਇਸ ਸਟੇਡੀਅਮ ਵਿੱਚ ਪਿੰਡ ਵਾਸੀਆਂ ਦੇ ਨਾਲ ਨਾਲ 3 ਸਕੂਲਾਂ ਦੇ ਵਿਦਿਆਰਥੀ ਵੀ ਇੱਥੇ ਖੇਡਣ ਆਉਂਦੇ ਹਨ, ਕਿਉਂਕਿ ਉਨ੍ਹਾਂ ਦੇ ਸਕੂਲ ਦਾ ਗਰਾਊਂਡ ਇਸ ਪਿੰਡ ਦੇ ਸਟੇਡੀਅਮ ਦੇ ਮੁਕਾਬਲੇ ਬਹੁਤ ਛੋਟਾ ਹੈ। ਉਥੇ ਹੀ ਹੁਣ ਪਿੰਡ ਵਿੱਚ ਕ੍ਰਿਕਟ ਗਰਾਊਂਡ ,ਜ਼ਿੰਮ ਦਾ ਸਮਾਨ, ਇਕ ਬਾਸਕਟਬਾਲ ਅਤੇ ਇੱਕ ਵਾਲੀਬਾਲ ਦਾ ਗਰਾਊਂਡ ਦਾ ਨਿਰਮਾਣ ਵੀ ਸ਼ੁਰੂ ਹੋ ਚੁੱਕਿਆ ਹੈ।
ਇਸ ਦੇ ਨਾਲ ਹੀ ਪਿੰਡ ਦੀਆਂ 3 ਸੱਥਾਂ ਨੂੰ ਪਾਰਕ ਵਿੱਚ ਤਬਦੀਲ ਕੀਤਾ ਗਿਆ, ਜਿਸ ਦੇ ਵਿੱਚ ਇੱਕ ਪਾਸੇ ਲਾਇਬਰੇਰੀ ਬਣਾਈ ਗਈ ਹੈ। ਲਾਇਬਰੇਰੀ ਬਣਨ ਕਾਰਨ ਜਿਹੜੀਆਂ ਪਿੰਡਾਂ ਦੀਆਂ ਸੱਥਾਂ ਉੱਤੇ ਬਜ਼ੁਰਗ ਤਾਸ਼ ਖੇਡਦੇ ਸਨ, ਹੁਣ ਓਸੇ ਸੱਥਾਂ ਉੱਤੇ ਬਣੇ ਪਾਰਕ ਦੇ ਵਿੱਚ ਬਜ਼ੁਰਗ ਕਿਤਾਬਾਂ ਪੜ੍ਹ ਰਹੇ ਹਨ।
ਇਸ ਪਿੰਡ ਦਾ ਛੱਪੜ 12 ਕਿਲ੍ਹੇ ਵਿੱਚ ਬਣਿਆ ਹੈ ਜੋ ਕਿ ਭਵਾਨੀਗੜ੍ਹ ਦੇ ਸਾਰੇ ਪਿੰਡਾਂ ਨਾਲੋਂ ਵਿਸ਼ਾਲ ਛੱਪੜ ਹੈ ਅਤੇ ਇਸ ਟੋਭੇ ਦਾ ਪਾਣੀ ਖੇਤਾਂ ਦੀ ਸਿੰਚਾਈ ਵਾਸਤੇ ਵਰਤਿਆ ਜਾਂਦਾ ਹੈ। ਭਵਾਨੀਗੜ੍ਹ ਵਿੱਚ ਕੁੱਲ 67 ਪਿੰਡ ਹਨ ਅਤੇ ਬਲਿਆਲ ਪਿੰਡ ਨੇ ਵਿਕਾਸ ਸੰਬੰਧੀ ਅਪਣੀ ਨੁਹਾਰ ਬਦਲ ਕੇ ਬਾਕੀ ਦੇ 66 ਪਿੰਡਾਂ ਨੂੰ ਪਛਾੜ ਗਿਆ ਹੈ।
ਇਹ ਵੀ ਪੜੋ: 2035 ਤੋਂ ਨਵੀਆਂ ਪੈਟਰੋਲ ਅਤੇ ਡੀਜ਼ਲ ਕਾਰਾਂ ਉੱਤੇ ਪਾਬੰਦੀ ਨੂੰ ਮਨਜ਼ੂਰੀ