ETV Bharat / state

ਸੰਗਰੂਰ: ਕਾਲਜ ਸਟਾਫ਼ ਨੂੰ ਨਹੀਂ ਮਿਲੀ ਪਿਛਲੇ 21 ਮਹੀਨਿਆਂ ਤੋਂ ਤਨਖ਼ਾਹ

ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਟਾਫ਼ ਨੂੰ ਕਾਲਜ਼ ਪ੍ਰਸ਼ਾਸਨ ਨੇ ਬੀਤੇ 21 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਹੈ। ਮੁਲਾਜ਼ਮਾਂ ਨੇ ਪ੍ਰਿੰਸੀਪਲ ਦਫ਼ਤਰ ਸਮੇਤ ਵੱਖ-ਵੱਖ ਬਰਾਂਚਾਂ ਸਣੇ ਮੁੱਖ ਗੇਟ ਨੂੰ ਤਾਲਾ ਮਾਰ ਕੇ ਅਣਮਿੱਥੇ ਸਮੇਂ ਦਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ ।

ਸੰਗਰੂਰ: ਕਾਲਜ ਸਟਾਫ਼ ਨੂੰ ਨਹੀਂ ਮਿਲੀ ਪਿਛਲੇ 21 ਮਹੀਨਿਆਂ ਤੋਂ ਤਨਖ਼ਾਹ
ਸੰਗਰੂਰ: ਕਾਲਜ ਸਟਾਫ਼ ਨੂੰ ਨਹੀਂ ਮਿਲੀ ਪਿਛਲੇ 21 ਮਹੀਨਿਆਂ ਤੋਂ ਤਨਖ਼ਾਹ
author img

By

Published : Jan 22, 2021, 8:34 PM IST

ਲਹਿਰਾਗਾਗਾ: ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਟਾਫ਼ ਵੱਲੋਂ ਪਿਛਲੇ 21 ਮਹੀਨੇ ਤੋਂ ਤਨਖ਼ਾਹ ਨਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਚਲਦਿਆ ਮੁਲਾਜ਼ਮਾਂ ਨੇ ਕਾਲਜ ਦੇ ਮੁੱਖ ਬਲਾਕ ਜਿਸ ਵਿੱਚ ਪ੍ਰਿੰਸੀਪਲ ਦਫ਼ਤਰ ਸਮੇਤ ਵੱਖ-ਵੱਖ ਬਰਾਂਚਾਂ ਸਣੇ ਮੁੱਖ ਗੇਟ ਨੂੰ ਤਾਲਾ ਮਾਰ ਕੇ ਅਣਮਿੱਥੇ ਸਮੇਂ ਦਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਕਾਲਜ ਦੇ ਪ੍ਰਿੰਸੀਪਲ ਵੱਲੋਂ ਪਿਛਲੇ 21 ਮਹੀਨਿਆਂ ਤੋਂ ਸਟਾਫ਼ ਨੂੰ ਹਨੇਰ੍ਹੇ ’ਚ ਰੱਖਿਆ ਜਾ ਰਿਹਾ ਹੈ: ਅਧਿਆਪਕ ਜਥੇਬੰਦੀ

ਕਾਲਜ ਦਾ ਪ੍ਰਿੰਸੀਪਲ ਸਮੂਹ ਸਟਾਫ ਨੂੰ ਹਨ੍ਹੇਰੇ 'ਚ ਰੱਖ ਰਿਹੇੈ,ਪਿਛਲੇ 21 ਮਹੀਨਿਆਂ ਤੋਂ ਸਿਰਫ਼ ਲਾਰੇ ਤੇ ਲੌਲੀਪੋਪ ਦਿੱਤੇ ਜਾ ਰਹੇ ਹਨ, ਪ੍ਰਿੰਸੀਪਲ ਵੱਲੋਂ ਤਨਖ਼ਾਹ ਮਿਲਣ ਜਾਂ ਕਾਲਜ ਦੇ ਸਥਾਈ ਹੱਲ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ, ਇਸ ਦੇ ਕਾਰਨ ਉਹ ਮਜਬੂਰ ਹੋ ਕੇ ਧਰਨਾ ਲਗਾ ਰਹੇ ਹਨ। ਮੁਲਾਜ਼ਮ ਜੱਥੇਬੰਦੀ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਬੈਂਕ ਤੋਂ ਕਰਜ਼ਾ ਲੈ ਕੇ ਗੁਜ਼ਾਰਾ ਕਰ ਰਹੇ ਸਨ ਪਰ ਉੱਥੇ ਹੀ ਬੈਂਕ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਬੈਂਕਾਂ ਵੱਲੋਂ ਨੋਟਿਸ ਜਾਰੀ ਕਰਕੇ ਡਿਫਾਲਟਰ ਕਰ ਦਿੱਤਾ ਗਿਆ ਹੈ।

ਆਪਣੇ ਹੱਕਾਂ ਲਈ ਕਾਲਜ ਪ੍ਰਸ਼ਾਸ਼ਨ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਾਂਗੇ

ਉਨ੍ਹਾਂ ਕਿਹਾ ਕਿ ਸਾਡਾ ਅੰਤ ਆ ਚੁੱਕਿਆ ਹੈ ਅਸੀਂ ਆਰ-ਪਾਰ ਦੀ ਲੜਾਈ ਲੜਾਂਗੇ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ। ਮੁਲਾਜ਼ਮਾਂ ਨੇ ਕਿਹਾ ਕਿ ਪ੍ਰਿੰਸੀਪਲ ਨੂੰ ਬਾਰ ਬਾਰ ਪੁੱਛੇ ਜਾਣ ’ਤੇ ਕੁੱਝ ਨਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਾਲਜ ਦੇ ਕਰਮਚਾਰੀ ਹਨ ਵੀ ਜਾ ਕਾਲਜ ਦੇ ਪ੍ਰਬੰਧਕਾ ਦੁਆਰਾ ਉਨ੍ਹਾਂ ਗੈਰ-ਕਾਨੂੰਨੀ ਢੰਗ ਨਾਲ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ 21 ਮਹੀਨਿਆਂ ਦੀ ਤਨਖਾਹ ਜਾਰੀ ਨਹੀਂ ਕੀਤੀ ਜਾਂਦੀ ਮੁੱਖ ਬਲਾਕ ਨੂੰ ਜਿੰਦਰਾ ਨਹੀਂ ਖੋਲ੍ਹਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.