ETV Bharat / state

Ancient heirlooms: ਵਕੀਲ ਨੇ ਸੰਭਾਲੀ ਪੁਰਾਣੀ ਵਿਰਾਸਤ, ਪ੍ਰੀ ਵੈਡਿੰਗ ਸ਼ੂਟ ਵੇਲ੍ਹੇ ਵੀ ਆਉਂਦੀ ਵਰਤੋਂ 'ਚ, ਵੇਖੋ ਤਸਵੀਰਾਂ - ਪੁਰਾਣੀ ਵਿਰਾਸਤ

ਹਰ ਇਨਸਾਨ ਨੂੰ ਕੁੱਝ ਵੱਖਰਾ ਕਰਨ ਦਾ ਸ਼ੌਂਕ ਹੁੰਦਾ ਹੈ। ਕਈਆਂ ਦਾ ਇਸ ਸ਼ੌਂਕ ਪਿੱਛੇ ਆਪਣਾ ਇੱਚ ਟੀਚਾ ਜਾਂ ਉਦੇਸ਼ ਵੀ ਹੁੰਦਾ ਹੈ। ਅਜਿਹਾ ਹੀ ਇਕ ਸ਼ੌਂਕ ਰੱਖਣ ਵਾਲੇ ਪੇਸ਼ੇ ਵਜੋਂ ਵਕੀਲ ਨਾਲ ਅੱਜ ਗੱਲ ਕਰਾਂਗੇ, ਜੋ ਕਿ ਪੁਰਾਤਨ ਵਿਰਾਸਤੀ ਚੀਜ਼ਾਂ ਨੂੰ ਸੰਜੋਈ ਬੈਠੇ ਹਨ। ਵੇਖੋ ਇਹ ਰਿਪੋਰਟ।

Ancient heirlooms
Ancient heirlooms
author img

By

Published : Mar 26, 2023, 1:18 PM IST

Ancient heirlooms: ਵਕੀਲ ਨੇ ਸੰਭਾਲੀ ਪੁਰਾਣੀ ਵਿਰਾਸਤ, ਪ੍ਰੀ ਵੈਡਿੰਗ ਸ਼ੂਟ ਵੇਲ੍ਹੇ ਵੀ ਆਉਂਦੀ ਵਰਤੋਂ 'ਚ, ਵੇਖੋ ਤਸਵੀਰਾਂ

ਸੰਗਰੂਰ: ਐਡਵੋਕੇਟ ਅਸ਼ਵਨੀ ਚੌਧਰੀ, ਜੋ ਕਿ ਪੇਸ਼ੇਵਰ ਵਕੀਲ ਹਨ, ਪਰ ਸ਼ੌਂਕ ਹੈ, ਪੁਰਾਣੀ ਚੀਜ਼ਾਂ ਨੂੰ ਸੰਜੋ ਕੇ ਰੱਖਣਾ ਅਤੇ ਇਸ ਪਿੱਛੇ ਉਦੇਸ਼ ਹੈ, ਆਉਣ ਵਾਲੀ ਪੀੜੀ ਨੂੰ ਇਸ ਨਾਲ ਜੋੜ ਕੇ ਰੱਖਣਾ। ਜਦੋਂ ਸਾਡੀ ਈਟੀਵੀ ਭਾਰਤ ਦੀ ਟੀਮ ਸੰਗਰੂਰ ਵਿਖੇ ਐਡਵੋਕੇਟ ਅਸ਼ਵਨੀ ਚੌਧਰੀ ਦੇ ਘਰ ਪਹੁੰਚੀ ਤਾਂ, ਵੇਖਿਆ ਗਿਆ ਕਿ ਉਨ੍ਹਾਂ ਨੇ ਪੁਰਾਤਨ ਵਿਰਾਸਤੀ ਚੀਜ਼ਾਂ ਦਾ ਖ਼ਜ਼ਾਨਾ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਵਿਰਾਸਤੀ ਵਸਤਾਂ 100-150 ਸਾਲ ਪੁਰਾਣੀਆਂ ਹਨ।

ਕਿਵੇਂ ਪਿਆ ਸ਼ੌਂਕ: ਗੱਲ ਕਰਦੇ ਹੋਏ ਐਡਵੋਕੇਟ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਬਚਪਨ ਤੋਂ ਹੀ ਇਹ ਚੀਜ਼ਾਂ ਮੈਂ ਅਪਣੇ ਘਰ ਵਿੱਚ ਵੇਖਦਾ ਆਇਆ ਹਾਂ। ਉਨ੍ਹਾਂ ਦੱਸਿਆ ਕਿ ਸਾਡੇ ਘਰ ਵਿੱਚ ਪੁਰਾਣੀਆਂ ਵਸਤਾਂ ਹੁੰਦੀਆਂ ਸਨ। ਫਿਰ ਜਦੋਂ ਸਮਾਂ ਬਦਲਣ ਲੱਗਾ, ਤਾਂ ਨਵੀਂ ਚੀਜ਼ਾਂ ਆਉਣ ਲੱਗੀਆਂ। ਉਦੋਂ ਹੀ ਸਮਝ ਆ ਗਈ ਸੀ ਕਿ ਇਨ੍ਹਾਂ ਪੁਰਾਣੀਆਂ ਵਸਤਾਂ ਨੂੰ ਸੰਭਾਲਣਾ ਜ਼ਰੂਰੀ ਹੈ, ਕਿਉਂਕਿ ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਅਲੋਪ ਹੋ ਜਾਣਗੀਆਂ। ਬਸ, ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਨੇ ਵਿਰਾਸਤੀ ਚੀਜ਼ਾਂ ਨੂੰ ਸੰਭਾਲਣਾ ਸ਼ੁਰੂ ਕੀਤਾ, ਤਾਂ ਜੋ ਆਉਣ ਵਾਲੀ ਪੀੜ੍ਹੀ ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਤੋਂ ਵਾਂਝੀ ਨਾ ਰਹਿ ਸਕੇ।

100 ਸਾਲ ਤੋਂ ਪੁਰਾਣੀਆਂ ਵਸਤਾਂ ਮੌਜੂਦ: ਐਡਵੋਕੇਟ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਕੋਲ 100-15 ਸਾਲ ਪੁਰਾਣੀਆਂ ਵਸਤਾਂ ਮੌਜੂਦ ਹਨ। ਉਨ੍ਹਾਂ ਨੇ ਪੁਰਾਣੇ ਸਿੱਕਿਆਂ, ਪੁਰਾਣੀ ਕਰੰਸੀ, ਪੁਰਾਣੀਆਂ ਘੜੀਆਂ, ਪੁਰਾਣੀਆਂ ਕਾਰਾਂ ਤੇ ਹੋਰ ਵੀ ਪੁਰਾਣੀਆਂ ਵਿਰਾਸਤੀ ਪੈਂਟਿੰਗਾਂ ਦੀ ਕਲੈਕਸ਼ਨ ਸੰਭਾਲ ਕੇ ਰੱਖੀ ਹੈ। ਇੰਗਲੈਂਡ ਤੋਂ ਬਣ ਕੇ ਆਈਆਂ ਗੱਡੀਆਂ ਵੀ ਉਨ੍ਹਾਂ ਨੇ ਸੰਭਾਲ ਕੇ ਰੱਖੀ ਹੈ। ਇਹ ਅੱਜ ਵੀ ਚੱਲਦੀ ਹੈ। ਉਸ ਗੱਡੀ ਦਾ ਇੰਜਣ ਤੋਂ ਲੈ ਕੇ ਸਭ ਕੁਝ ਆਰਜੀਨਲ ਹੈ। ਇਸ ਵਿੱਚ ਕੁਝ ਵੀ ਮੋਡੀਫਾਈਡ ਨਹੀਂ ਕੀਤਾ ਗਿਆ।

ਪਿਤਾ ਦੇ ਨਾਮ ਉੱਤੇ ਬਣਾਇਆ ਮਿਊਜ਼ੀਅਮ: ਅਸ਼ਵਨੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਮ ਉੱਤੇ ਸੰਗਰੂਰ ਵਿੱਚ ਹੀ ਚੌਧਰੀ ਮੰਗਤ ਰਾਏ ਮੈਮੋਰੀਅਲ ਮਿਊਜ਼ੀਅਮ ਬਣਾਇਆ, ਜਿੱਥੇ ਪੁਰਾਣੀਆਂ ਵਿਰਾਸਤੀ ਵਸਤਾਂ ਦੀ ਕਲੈਕਸ਼ਨਾਂ ਦੀ ਪ੍ਰਦਰਸ਼ਨੀ ਕੀਤੀ ਗਈ ਹੈ। ਅੱਜ ਵੀ ਲੋਕ ਦੂਰੋ-ਦੂਰੋਂ ਆ ਕੇ ਇਸ ਮਿਊਜ਼ੀਅਮ ਰਾਹੀਂ ਪੁਰਾਣੀਆਂ ਵਸਤਾਂ ਤੋਂ ਜਾਣੂ ਹੁੰਦੇ ਹਨ। ਉਨ੍ਹਾਂ ਦੱਸਿਆ ਅਸੀਂ ਆਪਣੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਇਹ ਵਸਤਾਂ ਹਿੰਦੂਸਤਾਨ ਤੋਂ ਬਾਹਰ ਨਾ ਜਾਣ।

ਇਸ ਤੋਂ ਇਲਾਵਾਂ, ਉਨ੍ਹਾਂ ਨੇ ਲੱਖਾਂ ਦੀ ਕੀਮਤ ਵਾਲੀਆਂ ਪੈਟਿੰਗਾਂ ਨੂੰ ਸੰਭਾਲਿਆ ਹੋਇਆ ਹੈ। ਪੈਟਿੰਗ ਦੇ ਸਬਜੈਕਟ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪੁਰਾਣੀਆਂ ਵਸਤਾਂ ਲੋਕ ਆਪਣੇ ਪ੍ਰੀ ਵੈਡਿੰਗ ਸ਼ੂਟ ਲਈ ਵੀ ਵਰਤੋਂ ਵਿੱਚ ਲਿਆ ਰਹੇ ਹਨ। ਇਕ ਦਾ ਕਾਰਨ ਇਹ ਹੈ ਕਿ ਇਹ ਵਿਰਾਸਤੀ ਚੀਜ਼ਾਂ ਆਪਣੇ ਆਪ ਵਿੱਚ ਮਾਸਟਰਪੀਸ ਹਨ।

ਇਹ ਵੀ ਪੜ੍ਹੋ: Threat Mail to Balkaur Singh: ਮੂਸੇਵਾਲਾ ਦੇ ਪਿਤਾ ਨੂੰ ਮੁੜ ਧਮਕੀ, "ਲਾਰੈਂਸ ਦਾ ਨਾਂ ਨਾ ਲਓ ਨਹੀਂ ਤਾਂ ਜਲਦ ਹੀ ਮਾਰ ਦਿਆਂਗੇ"

ETV Bharat Logo

Copyright © 2024 Ushodaya Enterprises Pvt. Ltd., All Rights Reserved.