ETV Bharat / state

ਦਿੱਲੀ ਧਰਨਿਆਂ 'ਚ ਬੈਠੇ ਬਜ਼ੁਰਗਾਂ ਪਿੱਛੋਂ ਪੰਜਾਬ ਦੇ ਨੌਜਵਾਨਾਂ ਸੰਭਾਲੀ ਖੇਤੀ ਦੀ ਕਮਾਨ - ਖੇਤੀ

ਬੀਤੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਕਿਸਾਨ ਧਰਨਿਆਂ 'ਤੇ ਹਨ ਤੇ ਹੁਣ ਕਿਸਾਨਾਂ ਨੇ ਕਈ ਦਿਨਾਂ ਤੋਂ ਦਿੱਲੀ ਜਾ ਕੇ ਬਾਰਡਰ ਮੱਲ ਲਏ ਨੇ। ਇਨ੍ਹਾਂ ਧਰਨਿਆਂ ਵਿੱਚ ਪਹੁੰਚੇ ਬਜ਼ੁਰਗਾਂ ਪਿੱਛੋਂ ਕਹੀ ਨੌਜਵਾਨ ਦੇ ਮੌਢੇ 'ਤੇ ਆ ਗਈ ਹੈ। ਜਿਸ ਦੇ ਚੱਲਦਿਆਂ 'ਬਾਪੂਆਂ' ਦੀ ਚਿੰਤਾ ਦੂਰ ਕਰਨ ਲਈ ਪੜ੍ਹਾਈ ਕਰਨ ਵਾਲੇ ਜਾਂ ਹੋਰ ਕੰਮਾਂ 'ਚ ਰੁੱਝੇ ਨੌਜਵਾਨਾਂ ਨੇ ਖੇਤੀ ਦੀ ਕਮਾਨ ਸੰਭਾਲੀ ਹੈ।

ਤਸਵੀਰ
ਤਸਵੀਰ
author img

By

Published : Dec 4, 2020, 7:22 PM IST

ਸੰਗਰੂਰ: ਦਿੱਲੀ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਬਜ਼ੁਰਗਾਂ ਮਗਰੋਂ ਪੰਜਾਬ ਦੇ ਪਿੰਡਾਂ 'ਚ ਖੇਤੀ ਤੇ ਘਰ ਦੇ ਕੰਮਕਾਜ ਹੁਣ ਨੌਜਵਾਨਾਂ ਨੇ ਸੰਭਾਲ ਲਏ ਹਨ। ਚਾਹੇ ਉਹ ਖੇਤ ਦਾ ਕੰਮ ਹੋਵੇ ਚਾਹੇ ਡੰਗਰ-ਬੱਛੇ ਦਾ ਪਿੰਡਾਂ ਦੇ ਨੌਜਵਾਨ ਆਪਣੇ ਘਰ ਦਾ ਕੰਮ ਹੀ ਨਹੀਂ ਬਲਕਿ ਗੁਆਂਢੀਆਂ ਨਾਲ ਵੀ ਖੇਤਾਂ ਦੇ ਕੰਮਾਂ ਵਿੱਚ ਹੱਥ ਵਟਾ ਰਹੇ ਹਨ। ਜਿਸ 'ਚੋਂ ਪੁਰਾਣੇ ਪੰਜਾਬ ਦੀ ਤਸਵੀਰ ਝਲਕ ਰਹੀ ਹੈ।

ਦਿੱਲੀ ਧਰਨਿਆਂ 'ਚ ਬੈਠੇ ਬਜ਼ੁਰਗਾਂ ਪਿੱਛੋਂ ਪੰਜਾਬ ਦੇ ਨੌਜਵਾਨਾਂ ਸੰਭਾਲੀ ਖੇਤੀ ਦੀ ਕਮਾਨ

ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਗੁਰਜੰਟ ਸਿੰਘ ਨੇ ਕਿਹਾ ਕਿ ਉਹ ਗ੍ਰੈਜੂਏਸ਼ਨ ਪਾਸ ਹੈ ਤੇ ਇਸ ਤੋਂ ਪਹਿਲਾਂ ਉਹ ਖੇਤੀ ਦਾ ਕੰਮ ਨਹੀਂ ਕਰਦਾ ਸੀ ਪਰ ਜਦੋਂ ਤੋਂ ਉਨ੍ਹਾਂ ਪਿਤਾ ਜੀ ਖੇਤੀ ਕਾਨੂੰਨਾਂ ਖਿਲਾਫ਼ ਧਰਨਿਆਂ ਉੱਤੇ ਹਨ ਉਦੋਂ ਤੋਂ ਹੀ ਉਹ ਉਨ੍ਹਾਂ ਪਿੱਛੋਂ ਖੇਤੀ ਦਾ ਕੰਮ ਸੰਭਾਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਕੰਮ ਦੀ ਚਿੰਤਾ ਕਰੇ ਬਗੈਰ ਹੱਕਾਂ ਲਈ ਲੜਦੇ ਰਹਿਣ ਲਹੀ ਕਿਹਾ ਹੈ।

ਦੂਜੇ ਨੌਜਵਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਗ੍ਰੈਜੂਏਟ ਹੈ ਤੇ ਵਿਦੇਸ਼ ਜਾਣ ਲਈ ਆਈਲੈੱਟਸ ਦੀ ਤਿਆਰੀ ਕਰ ਰਿਹਾ ਸੀ, ਪਰ ਜਦੋਂ ਤੋਂ ਬਜ਼ੁਰਗ ਖੇਤੀ ਕਾਨੂੰਨਾਂ ਲਈ ਲੜਾਈ ਲੜ ਰਹੇ ਹਨ ਮੈਂ ਖ਼ੁਦ ਖੇਤੀ ਦਾ ਕੰਮ ਕਰ ਰਿਹਾ ਹਾਂ ਤਾਂ ਜੋ ਦਿੱਲੀ ਵਿੱਚ ਚੱਲ ਰਿਹਾ ਕਿਸਾਨਾਂ ਦਾ ਸੰਘਰਸ਼ ਬੰਦ ਨਾ ਹੋਵੇ।

ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਹੁਤ ਸਾਰੇ ਕਿਸਾਨ ਦਿੱਲੀ ਧਰਨ ਉੱਤੇ ਹਨ ਤੇ ਬਜ਼ੁਰਗਾਂ ਪਿੱਛੋਂ ਪਿੰਡ ਦੇ ਨੌਜਵਾਨ ਆਪਣੀ ਖੇਤੀ ਸੰਭਾਲ ਰਹੇ ਹਨ ਤੇ ਜੇਕਰ ਉਨ੍ਹਾਂ ਨੂੰ ਖੇਤਾਂ 'ਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਨ੍ਹਾਂ ਦਾ ਸਾਥ ਦੇ ਰਹੇ ਹਨ ਅਤੇ ਪਿੰਡ ਦੇ ਵਿੱਚ ਅਸੀਂ ਮਿਲਜੁਲ ਕੇ ਕੰਮ ਕਰ ਰਹੇ ਹਾਂ ਚਾਹੇ ਉਹ ਖੇਤਾਂ ਦੇ ਵਿੱਚ ਰੇਹ-ਸਪਰੇਅ ਕਰਨਾ ਹੋਵੇ ਚਾਹੇ ਡੰਗਰਾਂ ਦੀ ਦੇਖ ਰੇਖ ਕਰਨੀ ਹੋਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.