ETV Bharat / state

ਸੰਗਰੂਰ: ਪਰਾਲੀ ਅੱਗ ਲਾਉਣ ਨੂੰ ਲੈ ਕੇ 1296 ਕਿਸਾਨਾਂ 'ਤੇ ਕਾਰਵਾਈ - pollution control board

ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਪੰਜਾਬ ਵਿੱਚ ਵੱਧ ਰਹੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 1296 ਕਿਸਾਨਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ 2 ਕਿਸਾਨਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ।

1296 ਕਿਸਾਨਾਂ 'ਤੇ ਪਰਾਲੀ ਜਲਾਉਣ ਨੂੰ ਲੈ ਕੇ ਕੀਤੀ ਕਾਰਵਾਈ

author img

By

Published : Nov 10, 2020, 12:34 PM IST

ਸੰਗਰੂਰ: ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਪੰਜਾਬ ਵਿੱਚ ਵੱਧ ਰਹੇ ਹਨ। ਜਿਸ ਨੂੰ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 1296 ਕਿਸਾਨਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ 2 ਕਿਸਾਨਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਸੈਟੇਲਾਈਟ ਵਿੱਚ ਕਰੀਬ 8120 ਮਾਮਲੇ ਅੱਗ ਲੱਗਣ ਦੇ ਸਾਹਮਣੇ ਆਏ ਹਨ। ਜਿਸ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 1296 ਕਿਸਾਨਾਂ' ਤੇ ਕਾਰਵਾਈ ਕੀਤੀ ਗਈ ਹੈ।

1296 ਕਿਸਾਨਾਂ 'ਤੇ ਪਰਾਲੀ ਜਲਾਉਣ ਨੂੰ ਲੈ ਕੇ ਕੀਤੀ ਕਾਰਵਾਈ
ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਸਰਕਾਰੀ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਕੀਤੀ ਗਈ ਹੈ ਉਨ੍ਹਾਂ 'ਤੇ 38 ਲੱਖ ਦੇ ਜੁਰਮਾਨੇ ਕੀਤੇ ਜਾ ਚੁੱਕੇ ਹਨ ਅਤੇ 2 ਕਿਸਾਨਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਕਿਸਾਨ ਇਹ ਸਾਫ਼ ਕਹਿ ਰਹੇ ਹਨ ਕਿ ਅਸੀਂ ਕੋਈ ਵੀ ਜੁਰਮਾਨੇ ਨਹੀਂ ਭਰਾਂਗੇ, ਕਿਉਂਕਿ ਅੱਗ ਲਾਉਣਾ ਸਾਡੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸਰਕਾਰ ਨੂੰ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਪਰ ਸਰਕਾਰ ਨੇ ਸਾਡੀ ਇਹ ਮੰਗ ਨਹੀਂ ਸੁਣੀ। ਜਿਸ ਕਾਰਨ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤੇ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਤੇ ਉਹ ਮਹਿੰਗੇ ਸਾਜ਼ੋ-ਸਮਾਨ 'ਤੇ ਖਰਚਾ ਨਹੀਂ ਕਰ ਸਕਦੇ।ਸੰਗਰੂਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਦਾ ਕਹਿਣਾ ਹੈ ਕਿ ਸੰਗਰੂਰ ਵਿੱਚ ਹੁਣ ਤੱਕ 8120 ਕੇਸ ਸੈਟੇਲਾਈਟ ਰਾਹੀਂ ਅੱਗ ਲੱਗਣ ਬਾਰੇ ਪਤਾ ਲਗਾਇਆ ਗਿਆ, ਜਿਸ ਦੇ ਅਧਾਰ 'ਤੇ 1296 ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.