ETV Bharat / state

ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਦੇਹਾਂਤ - freedom fighter gurdial singh passes away

ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਰਹੇ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਗੁਰਦਿਆਲ ਸਿੰਘ
author img

By

Published : Aug 30, 2019, 11:54 PM IST

ਸੰਗਰੂਰ : ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਆਜ਼ਾਦ ਹਿੰਦ ਫੌਜ਼ ਦੇ ਮੁਖੀ ਨੇਤਾ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਸਨ।

ਉਹ ਰੇਡੀਓ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀਆਂ ਦਲੀਲਾਂ ਤੋਂ ਇੰਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਆਰਮੀ ‘ਚ ਭਰਤੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਭਾਸ਼ ਚੰਦਰ ਬੋਸ ਦੀ ਡਰਾਈਵਰੀ ਕਰਨ ਦਾ ਵੀ ਮੌਕਾ ਮਿਲਿਆ ਸੀ।ਉਨ੍ਹਾਂ ਦੀ ਉਮਰ 97ਵੇਂ ਸਾਲ ਸੀ ਅਤੇ ਆਜ਼ਾਦੀ ਤੋਂ ਪਿੱਛੋਂ ਉਨ੍ਹਾਂ ਨੇ ਪਰਿਵਾਰ ਨੂੰ ਪਾਲਣ-ਪੋਸ਼ਣ ਲਈ 1960 ਤੋਂ 1993 ਤੱਕ ਇੱਕ ਪ੍ਰਾਈਵੇਟ ਬੱਸ ਦੀ ਡਰਾਇਵਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਬੱਸ ਅੱਡੇ ‘ਤੇ ਹਾਕਾਰ ਦਾ ਕੰਮ ਵੀ ਕੀਤਾ।

ਉਨ੍ਹਾਂ ਦਾ ਜੱਦੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਸੀ ਤੇ ਅੱਜ ਕੱਲ੍ਹ ਉਹ ਸ਼ਹਿਰ ਸੰਗਰੂਰ ਵਿਖੇ ਰਹਿ ਰਹੇ ਸਨ। ਪਰਿਵਾਰ ਦੇ ਦੱਸਣ ਮੁਤਾਬਕ ਉਸ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ। ਜ਼ਿਕਰਯੋਗ ਹੈ ਕਿ ਬੀਤੀ 9 ਅਗਸਤ ਨੂੰ ਰਾਸ਼ਟਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਨੇ ਗੁਰਦਿਆਲ ਸਿੰਘ ਦਾ ਵਿਸ਼ੇਸ ਸਨਮਾਨ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਕੀਤਾ ਸੀ।

Intro:ਨਹੀਂ ਰਹੇ ਸੁਬਾਸ਼ ਚੰਦਰ ਬੋਸ ਦੇ ਡਰਾਈਵਰ ਗੁਰਦਿਆਲ ਸਿੰਘ,੨੦ ਸਾਲ ਦੀ ਉਮਰ ਦੇ ਵਿਚ ਹੀ ਅਜਾਦ ਹਿੰਦ ਫੌਜ ਦੇ ਬਣ ਗਏ ਸਨ ਭਰਤੀ.Body:
VO : ਅੱਜ ਸਂਗਰੂਰ ਦੇ ਵਿਚ ਰਹਿ ਰਹੇ ਅਜਾਦ ਹਿੰਦ ਫੌਜ ਦੇ ਵਿਚ ਆਪਣਾ ਇਕ ਅਹਮ ਰੋਲ ਅਦਾ ਕਰਨ ਵਾਲੇ ਅਤੇ ਦੇਸ਼ ਦੀ ਅਜਾਦੀ ਲਈ ਲੜਨ ਵਾਲੇ ਗੁਰਦਿਆਲ ਸਿੰਘ ਸਵਰਗਵਾਸ ਹੋ ਗਏ,ਗੁਰਦਿਆਲ ਸਿੰਘ ਅਜਾਦ ਹਿੰਦ ਫੌਜ ਵਿਚ ਸੁਬਾਸ਼ ਚੰਦਰ ਬੋਸੇ ਦੇ ਡਰਾਈਵਰ ਸਨ.੯ ਅਗਸਤ ਨੂੰ ਗੁਰਦਿਆਲ ਸਿੰਘ ਭਾਰਤ ਛੱਡੋ ਅੰਦੋਲਨ ਦੀ 77 ਵੀ ਵਰੇਗੰਢ ਵਿਚ ਸ਼ਾਮਿਲ ਹੋਏ ਸਨ ਜਿਥੇ ਓਹਨਾ ਨੂੰ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ ਗਿਆ ਜਿਸ ਵਿਚ ਭਾਰਤ ਦੇ ਪ੍ਰਧਾਨਮੰਤਰੀ ਵੀ ਗੁਰਦਿਆਲ ਸਿੰਘ ਦੀ ਵੀਰਤਾ ਨੂੰ ਸਲਾਮ ਕਰਨ ਲਈ ਮਿਲੇ ਸਨ.ਗੁਰਦਿਆਲ ਸਿੰਘ ਬਿਮਾਰ ਹੋਣ ਦੇ ਚਲਦੇ ਆਖਿਰ ਸਾਹ ਆਪਣੇ ਘਰ ਹੀ ਪੂਰੇ ਕਰਕੇ ਗਏ.ਅੱਜ ਗੁਰਦਿਆਲ ਸਿੰਘ ੯੭ ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਏ.
VO : ਗੁਰਦਿਆਲ ਸਿੰਘ ਦਾ ਜਨਮ ਬਰਨਾਲਾ ਦੇ ਮਹਿਲਕਲਾਂ ਵਿਚ ਹੋਇਆ ਸੀ,ਓਹਨਾ ਦੇ ਪਿਤਾ 1927 ਵਿਚ ਮਲੇਸ਼ੀਆ ਦੇ ਵਿਚ PWD ਦੀ ਨੌਕਰੀ ਕਰ ਰਹੇ ਸਨ.ਉਸਤੋਂ ਬਾਅਦ ਗੁਰਦਿਆਲ ਸਿੰਘ ਵੀ ਆਪਣੇ ਪਿਤਾ ਕੋਲ ਚਲੇ ਗਏ ਅਤੇ ਓਹਨਾ ਨੇ ਮਲੇਸ਼ੀਆ ਦੇ ਵਿਚ ਡਰਾਈਵਰ ਦੀ ਨੌਕਰੀ ਕਰਨੀ ਸ਼ੁਰੂ ਕੀਤੀ,ਇਕ ਦਿਨ ਰੇਡੀਓ ਸੁਨਣ ਦੇ ਸ਼ੋਕੀਨ ਗੁਰਦਿਆਲ ਸਿੰਘ ਨੇ ਰੇਡੀਓ ਵਿਚ ਸੁਬਾਸ਼ ਚੰਦਰ ਬੋਸ ਦੀ ਅਜਾਦੀ ਅੰਦੋਲਨ ਦਾ ਭਾਸ਼ਣ ਸੁਨ ਗੁਰਦਿਆਲ ਵੀ ਓਹਨਾ ਨਾਲ ਜੁੜਣ ਦੇ ਇੱਛੁਕ ਹੋ ਗਏ ਅਤੇ ਓਹਨਾ ਨੇ ਮਲੇਸ਼ੀਆ ਛੱਡ ਅਜਾਦ ਹਿੰਦ ਫੌਜ ਵਿਚ ਜਾਣ ਦਾ ਮਨ ਬਣਾ ਲਿਆ ਅਤੇ ਉਹ ਸੁਬਾਸ਼ ਚੰਦਰ ਬੋਸੇ ਦੀ ਕਰ ਦੇ ਡਰਾਈਵਰ ਬਣ ਗਏ ਅਤੇ ਓਹਨਾ ਨੇ ਬੋਸ ਦੇ ਲਈ 1945 ਤਕ ਓਹਨਾ ਦੀ ਗੱਡੀ ਚਲਾਈ.ਉਸਤੋਂ ਬਾਅਦ ਭਾਗਵਤ ਦੇ ਦੋਸ਼ ਲਗਾਉਂਦੇ ਹੋਏ ਅੰਗਰੇਜ ਪੁਲਿਸ ਨੇ ਗੁਰਦਿਆਲ ਸਿੰਘ ਅਤੇ ਓਹਨਾ ਦੇ ਸਾਥੀਆਂ ਨੂੰ ਬੰਦੀ ਬਣਾ ਲਿਆ.ਸਬ ਨੂੰ ਪਹਿਲਾ ਸਿੰਗਾਪੁਰ ਅਤੇ ਉਸਤੋਂ ਬਾਅਦ ਦਿੱਲੀ ਦੇ ਲਾਲ ਕਿਲੇ ਦੇ ਵਿਚ ਬੰਦੀ ਬਣਾ ਕੇ ਰੱਖਿਆ.ਲੰਬਾ ਕੇਸ ਚਲਣ ਤੋਂ ਬਾਅਦ ਗੁਰਦਿਆਲ ਅਤੇ ਓਹਨਾ ਦੇ ਸਾਥੀਆਂ ਨੂੰ ਰਿਹਾ ਕਰ ਦਿੱਤਾ ਗਿਆ.
BYTE : ਹਰਿੰਦਰਪਾਲ ਸਿੰਘ ਫ੍ਰੀਡਮ ਫਾਈਟਰ ਸੰਸਥਾ ਪ੍ਰਧਾਨ
BYTE : ਬਲਰਾਜ ਬਾਜੀ
BYTE : ਫ੍ਰੀਡਮ ਫਾਈਟਰ
VO : ਓਥੇ ਹੀ ਅੱਜ ਗੁਰਦਿਆਲ ਸਿੰਘ ਦਾ ਸਰਕਾਰੀ ਸਨਮਾਨ ਦੇ ਨਾਲ ਸੰਸਕਾਰ ਕੀਤਾ ਗਿਆ
BYTE : SDM ਸਂਗਰੂਰ Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.