ਸੰਗਰੂਰ: ਮੂਨਕ ਦੇ ਤਰਤਾਈ ਪਿੰਡਾਂ ਦੀਆਂ ਫਸਲਾਂ 5300 ਏਕੜ ਫਸਲ (Crops) ਬਰਸਾਤ ਦੇ ਪਾਣੀ ਵਿਚ ਡੁੱਬ ਗਈ ਹੈ।ਇਸ ਦੌਰਾਨ ਸਾਰੇ ਘਰਾਂ ਦਾ ਸੰਪਰਕ (Contact) ਇੱਕ ਦੂਜੇ ਨਾਲੋਂ ਟੁੱਟ ਗਿਆ ਹੈ।ਜਿਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੱਕ ਕੋਈ ਵੀ ਮਦਦ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚੀ ਗਈ। ਝੋਨੇ ਦੀ ਫ਼ਸਲ ਅਤੇ ਪਸ਼ੂਆਂ ਲਈ ਹਰਾ ਚਾਰਾ ਤੇ ਬਹੁਤ ਸਾਰੇ ਘਰ ਜਿੱਥੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸੁੱਤਾ ਪਿਆ ਅਤੇ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਉਧਰ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲੜਕਿਆਂ ਦੇ ਵਿਆਹ ਵੀ ਨਹੀਂ ਹੋ ਰਹੇ ਹੈ ਕਿਉਂਕਿ ਹਰ ਸਾਲ ਜ਼ਮੀਨਾਂ ਦੇ ਵਿੱਚ ਫਸਲਾਂ ਤਬਾਹ ਹੋ ਜਾਂਦੀ ਹੈ।
ਮਨਰੇਗਾ ਮਜ਼ਦੂਰਾਂ ਨੇ ਵੀ ਕਿਹਾ ਕਿ ਉਹ ਕਿੰਨਾ ਕੁ ਸਮਾਂ ਖਤਰੇ ਦੇ ਮੂੰਹ ਵਿੱਚ ਰਹਿ ਕੇ ਕੰਮ ਕਰ ਸਕਣਗੇ।ਇਸ ਕਰਕੇ ਉਨ੍ਹਾਂ ਦੀ ਜ਼ਮੀਨ ਤਾਂ ਉਹ ਵੀ ਪੂਰੀ ਨਹੀਂ ਮਿਲਦੀ। ਜਿਸ ਕਰਕੇ ਉਨ੍ਹਾਂ ਨੂੰ ਵੀ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਸਾਰੀ ਫਸਲ ਤਬਾਹ ਹੋ ਗਈ ਹੈ ਅਤੇ ਸਰਕਾਰ ਸਾਨੂੰ ਮੁਆਵਜਾ ਦੇਵੇ ਤਾਂ ਕਿ ਸਾਡੇ ਘਰਾਂ ਦਾ ਗੁਜ਼ਾਰਾ ਹੁੰਦਾ ਰਹੇ।