ਸੰਗਰੂਰ: ਸੁਨਾਮ ਵਿੱਚ ਰੇਲ ਗੱਡੀ ਨਾਲ ਟਕਰਾਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀਆਂ ਵਿੱਚੋਂ 2 ਨੌਜਵਾਨ ਚੀਮਾ ਕਸਬੇ ਵਿੱਚ ਵਾਹਨ ਧੋਣ ਵਾਲੇ ਸੈਂਟਰ 'ਤੇ ਕੰਮ ਕਰਦੇ ਸਨ ਅਤੇ ਤੀਜਾ ਵਿਅਕਤੀ ਹੋਮਗਾਰਡ ਦਾ ਮੁਲਾਜ਼ਮ ਸੀ ਜੋ ਕਿ ਆਪਣੀ ਡਿਊਟੀ ਦੌਰਾਨ ਰੇਲ ਕਰਾਸਿੰਗ ਕਰਦਿਆਂ ਰੇਲ ਗੱਡੀ ਥੱਲੇ ਆ ਗਿਆ। ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ।
ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਿਤਾ ਮੇਲਾ ਸਿੰਘ ਅਤੇ ਸੰਦੀਪ ਸਿੰਘ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਦੋਵੇਂ ਰਾਤ ਨੂੰ ਕਾਲੀ ਦੇਵੀ ਮੰਦਰ ਜਾਣ ਦੀ ਗੱਲ ਕਹਿਨ ਕੇ ਗਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਸਨ।
ਇਸ ਸਬੰਧੀ ਏ.ਐੱਸ.ਆਈ. ਨਰਦੇਵ ਸਿੰਘ ਨੇ ਦੱਸਿਆ ਕੇ ਦਿਲਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਦੀ ਰੇਲ ਹਾਦਸੇ ਵਿੱਚ ਮੌਤ ਹੋਈ ਅਤੇ ਇਸ ਤੋਂ ਇਲਾਵਾ ਹੋਮਗਾਰਡ ਕਰਮਚਾਰੀ ਗੁਰਮੀਤ ਸਿੰਘ ਡਿਊਟੀ ਦੌਰਾਨ ਰੇਲ ਟ੍ਰੈਕ ਪਾਰ ਕਰਦੇ ਹੋਏ ਅਚਾਨਕ ਰੇਲ ਗੱਡੀ ਦੀ ਲਪੇਟ ਵਿੱਚ ਆ ਗਿਆ। ਪੁਲਿਸ ਵੱਲੋਂ ਇਸ ਸਬੰਧੀ ਸਬੰਧੀ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਕੀਤੀ ਜਾ ਰਹੀ ਹੈ।