ETV Bharat / state

ਜ਼ੀਰਕਪੁਰ 'ਚ ਜਾਅਲੀ ਸਟੈਂਪ ਅਤੇ ਅਸ਼ਟਾਮ ਪੇਪਰ ਵੇਚਣ ਵਾਲਾ ਗਿਰੋਹ ਪੁਲਿਸ ਅੜਿੱਕੇ

ਜ਼ੀਰਕਪੁਰ ਪੁਲਿਸ ਵੱਲੋਂ ਜਾਅਲੀ ਸਟੈਂਪ ਅਤੇ ਪਿਛਲੀਆਂ ਤਰੀਕਾਂ ’ਚ ਅਸ਼ਟਾਮ ਪੇਪਰ ਵੇਚਣ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

author img

By

Published : Feb 23, 2021, 4:37 PM IST

ਤਸਵੀਰ
ਤਸਵੀਰ

ਮੋਹਾਲੀ: ਜ਼ੀਰਕਪੁਰ ਪੁਲਿਸ ਵੱਲੋਂ ਜਾਅਲੀ ਸਟੈਂਪ ਅਤੇ ਪਿਛਲੀਆਂ ਤਰੀਕਾਂ ’ਚ ਅਸ਼ਟਾਮ ਪੇਪਰ ਵੇਚਣ ਵਾਲੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਕੋਲੋਂ ਪੁਰਾਣੇ ਬੰਦ ਹੋ ਚੁੱਕੇ ਸਟੈਂਪ ਪੇਪਰ ਅਤੇ ਸਟੈਂਪ ਟਿਕਟਾਂ ਅਤੇ ਹੋਰ ਜਾਅਲੀ ਅਸ਼ਟਾਮ ਪੇਪਰ ਬਰਾਮਦ ਕੀਤੇ ਗਏ ਹਨ।

ਗਿਰੋਹ ਦੇ ਮੁਖੀ ਹਰੀਸ਼ ਕੁਮਾਰ ਤੋਂ ਇਲਾਵਾ ਹੋਰ ਚਾਰ ਸਟੈਂਪ ਵੈਂਡਰ ਵੀ ਚੜ੍ਹੇ ਪੁਲਿਸ ਅੜਿੱਕੇ

ਜ਼ੀਰਕਪੁਰ 'ਚ ਜਾਅਲੀ ਸਟੈਂਪ ਅਤੇ ਅਸ਼ਟਾਮ ਪੇਪਰ ਵੇਚਣ ਵਾਲਾ ਗਿਰੋਹ ਪੁਲਿਸ ਅੜਿੱਕੇ

ਇਸ ਮੌਕੇ ਐਸਪੀ ਡਾ. ਹਰਜੋਤ ਕੌਰ ਗਰੇਵਾਲ ਨੇ ਜ਼ੀਰਕਪੁਰ ਵਿੱਚ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਮੁਖਬਰੀ ਦੇ ਆਧਾਰ ’ਤੇ ਇਸ ਗਰੋਹ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਵਿਚ ਹਰੀਸ਼ ਕੁਮਾਰ ਜਿਹੜਾ ਬਿਨਾਂ ਲਾਈਸੈਂਸ ਤੋਂ ਸਟੈਂਪ ਭੇਜਦਾ ਸੀ ਉਹ ਗਿਰੋਹ ਦਾ ਮੁਖੀ ਹੈ, ਉਸ ਦੇ ਨਾਲ ਚਾਰ ਹੋਰ ਸਟੈਂਪ ਵੈਂਡਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਹਰੀਸ਼ ਕੁਮਾਰ ਅਸ਼ਟਾਮ ਲੈ ਕੇ ਅੱਗੇ ਲੋਕਾਂ ਨੂੰ ਵੱਧ ਪੈਸਿਆਂ ਵਿੱਚ ਪਿਛਲੀਆਂ ਡੇਟਾ ਵਿੱਚ ਵੇਚਦਾ ਸੀ।

ਗਿਰੋਹ ਕੋਲੋਂ ਬਿਨਾਂ ਐਂਟਰੀ ਕੀਤੇ ਖਾਲੀ ਅਸ਼ਟਾਮ ਭਾਰੀ ਮਾਤਰਾ ਵਿੱਚ ਹੋਏ ਬਰਾਮਦ

ਐਸਪੀ ਨੇ ਦੱਸਿਆ ਕਿ ਹਰੀਸ਼ ਕੁਮਾਰ ਦੇ ਨਾਲ ਨਾਲ ਅਸੀਂ ਇਸ਼ਾਨ ਠਾਕੁਰ, ਅਸ਼ੋਕ ਕੁਮਾਰ ਸਚਿਨ ਜਿੰਦਲ ਅਤੇ ਸੱਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਨ੍ਹਾਂ ਕੋਲੋਂ ਬਿਨਾਂ ਐਂਟਰੀ ਕੀਤੇ ਖਾਲੀ ਅਸ਼ਟਾਮ ਭਾਰੀ ਮਾਤਰਾ ਵਿੱਚ ਬਰਾਮਦ ਕੀਤੇ ਗਏ ਹਨ। ਹਰੀਸ਼ ਕੁਮਾਰ ਇਨ੍ਹਾਂ ਲੋਕਾਂ ਤੋਂ ਸ਼ਰਾਬ ਲਿਆ ਕੇ ਆਪਣੇ ਕੋਲ ਰੱਖਦਾ ਸੀ, ਜਿਸਨੂੰ ਨਿੱਜੀ ਫ਼ਾਇਦੇ ਜਾ ਹੋਰ ਹੇਰਾ-ਫੇਰੀ ਦੇ ਕੰਮ ਲਈ ਵਰਤਦਾ ਸੀ। ਇਸ ਗੋਰਖਧੰਦੇ ਦਾ ਮੁੱਖ ਸਰਗਨਾ ਹਰੀਸ਼ ਕੁਮਾਰ ਜਿਹੜਾ ਕਿ ਇਸ ਧੰਦੇ ਨੂੰ ਕਰੀਬ ਪਿਛਲੇ ਅੱਠ ਸਾਲਾਂ ਤੋਂ ਬਿਨਾਂ ਲਾਇਸੈਂਸ ਤੋਂ ਚਲਾ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.