ਮੁਹਾਲੀ:ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ(manisha gulati) ਨੇ ਦੱਸਿਆ ਕਿ ਹੁਸੈਨਪੁਰੀ ਦੀ ਪਤਨੀ ਨੂੰ ਵੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਅਤੇ ਨਾ ਹੀ ਕੋਈ ਆਪਣਾ ਲਿਖਤੀ ਬਿਆਨ ਭੇਜਿਆ ਹੈ।
ਉਨ੍ਹਾਂ ਦੱਸਿਆ ਕਿ ਹੁਸੈਨਪੁਰੀ ਦੀ ਪਤਨੀ ਵਲੋਂ ਕਿਹਾ ਗਿਆ ਕਿ ਉਸਦੀ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਹੈ ਅਤੇ ਉਨ੍ਹਾਂ ਦਾ ਸ਼ੂਗਰ ਵਧਿਆ ਹੋਇਆ ਹੈ ਜਿਸ ਕਰਕੇ ਉਹ ਪੇਸ਼ ਨਹੀਂ ਹੋ ਸਕਦੀ। ਪਤਨੀ ਵਲੋਂ ਪੁਲਿਸ ਕਮਿਸ਼ਨ ਨੂੰ ਕਿਸੇ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ।
ਮਨੀਸ਼ਾ ਗੁਲਾਟੀ(manisha gulati) ਨੇ ਕਿਹਾ ਕਿ ਹੁਸੈਨਪੁਰੀ ਨੇ ਦੱਸਿਆ ਕਿ ਪ੍ਰਾਪਰਟੀ ਨੂੰ ਲੈ ਕੇ ਜ਼ਿਆਦਾਤਰ ਸਾਰੀਆਂ ਚੀਜਾਂ ਪਤਨੀ ਦੇ ਨਾਮ ਉੱਤੇ ਹਨ ਤੇ ਉਸਦੀ ਦੀ ਪਤਨੀ ਸਿਰਫ ਸਾਲੀ ਦੇ ਬਹਿਕਾਵੇ ਵਿੱਚ ਆਕੇ ਇਹ ਸਭ ਕਰ ਰਹੀ ਹਨ । ਗੁਲਾਟੀ ਨੇ ਕਿਹਾ ਕਿ ਜੇਕਰ ਮਾਮਲੇ ਵਿੱਚ ਸਾਲੀ ਦਾ ਦੋਸ਼ ਪਾਇਆ ਜਾਂਦਾ ਹੈ ਤਾਂ ਉਸ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਫਿਲਹਾਲ ਜਲੰਧਰ ਪੁਲਿਸ(police) ਨੂੰ ਕਿਹਾ ਗਿਆ ਹੈ ਕਿ ਹੁਸੈਨਪੁਰੀ ਨੂੰ ਉਨ੍ਹਾਂ ਦੀਆਂ ਬੱਚੀਆਂ ਨਾਲ ਮਿਲਣ ਤੋਂ ਨਾ ਰੋਕਿਆ ਜਾਵੇ । ਕਮਿਸ਼ਨ ਦੁਆਰਾ ਹੁਸੈਨਪੁਰੀ ਦੇ ਬੱਚੀਆਂ ਦੀ ਵੀ ਸਟੇਟਮੈਂਟ ਲਈ ਜਾਵੇਗੀ ਜੇਕਰ ਜਾਂਚ ਵਿੱਚ ਇਹ ਪਾਇਆ ਗਿਆ ਕਿ ਹੁਸੈਨਪੁਰੀ ਦੀ ਪਤਨੀ ਅਤੇ ਸਾਲੀ ਗਲਤ ਹਨ ਤਾਂ ਕਮਿਸ਼ਨ ਉਨ੍ਹਾਂ ਦੇ ਖਿਲਾਫ ਐਕਸ਼ਨ ਲਵੇਗਾ । ਮਨੀਸ਼ਾ ਗੁਲਾਟੀ ਨਨੇ ਕਿਹਾ ਕਿ ਮਹਿਲਾ ਕਮਿਸ਼ਨ ਦਾ ਇਹ ਮਤਲਬ ਨਹੀਂ ਕਿ ਜੇਕਰ ਮਹਿਲਾ ਗਲਤ ਹੈ ਤਾਂ ਵੀ ਉਸਨੂੰ ਪ੍ਰੋਟੇਕਟ ਕੀਤਾ ਜਾਵੇ ।
ਇੱਥੇ ਦੱਸ ਦਈਏ ਕਿ ਲਹਿਬਰ ਹੁਸੈਨਪੁਰੀ ਉੱਤੇ ਉਨ੍ਹਾਂ ਦੀ ਪਤਨੀ , ਬੱਚੀਆਂ ਅਤੇ ਸਾਲੀ ਨੇ ਮਾਰ ਕੁੱਟ ਦਾ ਇਲਜ਼ਾਮ ਲਗਾਇਆ ਹੈ। ਇਸ ਦੌਰਾਨ ਗਾਇਕ ਦੇ ਘਰ ਦੇ ਬਾਹਰ ਕਰੀਬ ਦੋ ਘੰਟੇ ਤੱਕ ਹੰਗਾਮਾ ਹੋਇਆ ਸੀ । ਲੇਹੰਬਰ ਹੁਸੈਨਪੁਰੀ ਨੇ ਕਮਿਸ਼ਨ ਦੇ ਸਾਹਮਣੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸਾਲੀ ਦੀਆਂ ਗੱਲਾਂ ਵਿੱਚ ਆਕੇ ਪਤਨੀ ਵਿਵਾਦ ਕਰਦੀ ਹੈ ।
ਇਹ ਵੀ ਪੜ੍ਹੋ:Digital Baba:ਦੇਵਭੂਮੀ ਵਿੱਚ ਡਿਜੀਟਲ ਬਾਬੇ ਨੇ ਲਗਾਇਆ ਡੇਰਾ