ਮੋਹਾਲੀ: ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਦਾ ਸੰਘਰਸ਼ ਹਾਲੀ ਵੀ ਜਾਰੀ ਹੈ। ਮੋਹਾਲੀ ਵਿੱਚ ਸਿੱਖਿਆ ਦਫ਼ਤਰ ਬਾਹਰ ਵੱਡੀ ਗਿਣਤੀ ਵਿੱਚ ਪਹੁੰਚੇ ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਕਈ ਅਧਿਆਪਕ ਆਪਣੇ ਛੋਟੇ-ਛੋਟੇ ਬੱਚੇ ਲੈਕੇ ਇਸ ਪ੍ਰਦਰਸ਼ਨ ਵਿੱਚ ਪਹੁੰਚੇ ਹਨ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ, ਕਿ ਪੰਜਾਬ ਸਰਕਾਰ ਨੂੰ ਸਿਰਫ਼ ਆਪਣੇ ਚਿਹਤੇ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਕਿਹਾ, ਕਿ ਸਾਡੇ ਘਰਾਂ ਵਿੱਚ ਕੋਈ ਨਹੀਂ ਹੈ। ਇਸ ਲਈ ਸਾਨੂੰ ਬੱਚਿਆਂ ਨੂੰ ਨਾਲ ਲੈਕੇ ਆਉਣ ਪੈਂਦਾ ਹੈ। ਜੋ ਹੁਣ ਗਰਮੀ ਤੇ ਕੋਰੋਨਾ ਕਾਲ ਹੋਣ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ:ਸਿੱਖਿਆ ਦੇ ਮੰਦਿਰ ਦੇ ਪੁਜਾਰੀਆਂ ‘ਤੇ ਪੁਲਿਸ ਨੇ ਵਰਾਈਆਂ ਲਾਠੀਆਂ