ਮੋਹਾਲੀ: ਪੰਜਾਬ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਸ ਦੌਰਾਨ ਮੋਹਾਲੀ ਦਾ ਪਿੰਡ ਕੁਰੜੀ ਵਿਖੇ ਕੋਰੋਨਾ ਮਹਾਂਮਾਰੀ ਦੀ ਕਹਿਰ ਵੱਧਦਾ ਜਾ ਰਿਹਾ ਹੈ।ਇਸ ਪਿੰਡ ਵਿਚ 58 ਕੇਸ ਪੌਜ਼ੀਟਿਵ ਆਏ ਹਨ।ਇਸ ਪਿੰਡ ਵਿਚ ਕੋਵਿਡ ਦੇ ਜ਼ਿਆਦਾ ਕੇਸ ਹੋਣ ਕਰਕੇ ਪਿੰਡ ਨੂੰ ਕੰਨਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਹੈ।ਇਸ ਪਿੰਡ ਵਿਚ ਨਾਕਾਬੰਦੀ ਕਰਕੇ ਬਾਹਰੋ ਆਉਣ ਵਾਲਿਆ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੋਹਾਲੀ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਇਸ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਜਾਣਕਾਰੀ ਦਿੱਤੀ ਹੈ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 732 ਮਰੀਜ਼ ਠੀਕ ਹੋਏ ਹਨ ਅਤੇ 555 ਨਵੇਂ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 16 ਮਰੀਜਾਂ ਦੀ ਮੌਤ ਹੋਈ।ਉਨ੍ਹਾਂ ਦੱਸਿਆ ਹੈ ਕਿ ਸ਼ਨਾਖਤ ਹੋਏ ਨਵੇਂ ਪੌਜ਼ੀਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 45 ਕੇਸ, ਢਕੌਲੀ ਤੋਂ 138 ਕੇਸ ਸ਼ਾਮਲ ਹਨ।
ਇਹ ਵੀ ਪੜੋ:ਨਿਰਮਾਣ ਅਧੀਨ ਬਿਲਡਿੰਗ ਦਾ ਲੈਂਟਰ ਡਿੱਗਾ, 3 ਦੀ ਮੌਤ ਕਈ ਜ਼ਖ਼ਮੀ