ਮੋਹਾਲੀ:ਖਰੜ ਦੇ ਸਿਵਲ ਹਸਪਤਾਲ ਅੰਦਰ ਸਥਿਤ ਡਰੱਗ ਫੂਡ ਐਂਡ ਕੈਮੀਕਲ ਟੈਸਟਿੰਗ ਲੈਬੋਰੇਟਰੀ'ਚ ਇੱਕ ਅਣਪਛਾਤੇ ਵਿਅਕਤੀ ਵਲੋਂ ਮਹਿਲਾ ਡਰੱਗ ਇੰਸਪੈਕਟਰ ਡਾ.ਨੇਹਾ ਨੂੰ ਗੋਲੀ ਮਾਰਨ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਮਲਾਵਰਸ਼ੁੱਕਰਵਾਰਸਵੇਰੇ ਲਗਭਗ 11:30 ਵਜੇ ਲੈਬੋਰੇਟਰੀ ਦੀ ਪਹਿਲੀ ਮੰਜਿਲ 'ਤੇ ਸਥਿਤ ਡਾ. ਨੇਹਾ ਦੇ ਦਫ਼ਤਰ ਅੰਦਰ ਦਾਖਲ ਹੋਇਆ ਅਤੇ ਡਾ. ਨੇਹਾ 'ਤੇ ਪਿਸਤੌਲ ਨਾਲ 3-4 ਗੋਲੀਆਂ ਮਾਰ ਉੱਥੋਂ ਭੱਜਗਿਆ।ਡਾਕਟਰ ਨੇਹਾਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਜਦੋਂ ਹਮਲਾਵਰਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਉਥੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਤਾਂ ਲੈਬ ਦੇ ਸਟਾਫ਼ ਮੈਂਬਰਾਂ ਅਤੇ ਹੋਰ ਲੋਕਾਂ ਨੇ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਉਸ ਨੇ ਪਹਿਲਾਂ ਤਾਂ ਪਿਸਤੌਲ ਦਿਖ਼ਾ ਕੇ ਸਭ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਉਸਨੂੰ ਦਬੋਚ ਲਿਆ ਤੇ ਹਮਲਾਵਰ ਨੇ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ। ਹਮਲਾਵਰ ਨੂੰ ਵੀ ਇਲਾਜ ਲਈਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਤੇਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।