ETV Bharat / state

ਮੋਹਾਲੀ ’ਚ ਬਿਨਾਂ ਫੁੱਟਪਾਥ ਤੋਂ ਪੈਦਲ ਯਾਤਰੀ ਖੱਜ਼ਲ - ਕੋਈ ਹਾਦਸਾ ਨਾ ਵਾਪਰ ਜਾਵੇ

ਮੋਹਾਲੀ ’ਚ ਫੁੱਟਪਾਥ ਨਾ ਹੋਣ ਕਾਰਨ ਪੈਦਲ ਚਲਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਪੈਦਲ ਚੱਲਦੇ ਸਮੇਂ ਉਨ੍ਹਾਂ ਨੂੰ ਇਹੀ ਡਰ ਰਹਿੰਦਾ ਹੈ ਕਿ ਕਿਧਰੇ ਉਨ੍ਹਾਂ ਨਾਲ ਕੋਈ ਹਾਦਸਾ ਨਾ ਵਾਪਰ ਜਾਵੇ।

ਮੋਹਾਲੀ ’ਚ ਬਿਨਾਂ ਫੁੱਟਪਾਥ ਤੋਂ ਪੈਦਲ ਯਾਤਰੀ ਖੱਜ਼ਲ

author img

By

Published : May 13, 2021, 11:48 AM IST

Updated : May 13, 2021, 12:07 PM IST

ਮੋਹਾਲੀ: ਚੰਡੀਗੜ੍ਹ ਦੇ ਨਾਲ ਲਗਦੇ ਮੋਹਾਲੀ ਵਿੱਚ ਵਿਕਾਸ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਪਰ ਪੈਦਲ ਚੱਲਣ ਵਾਲੀਆਂ ਨੂੰ ਸੁਵਿਧਾ ਦੇਣ ਲਈ ਲੱਗਦਾ ਪ੍ਰਸ਼ਾਸਨ ਅਤੇ ਨਿਗਮ ਦਫਤਰ ਕੁੰਬਕਾਰਨੀ ਨੀਂਦ ਸੁੱਤਾ ਪਿਆ। ਇਸ ਸਬੰਧ ’ਚ ਈਟੀਵੀ ਭਾਰਤ ਦੀ ਟੀਮ ਨੇ ਮੋਹਾਲੀ ਦਾ ਦੌਰਾ ਕੀਤਾ ਤਾਂ ਪਤਾ ਚੱਲਿਆ ਕਿ ਕਈ ਥਾਵਾਂ ’ਤੇ ਪੈਦਲ ਚੱਲਣ ਵਾਲੀਆਂ ਲਈ ਫੁੱਟਪਾਥ ਨਹੀਂ ਹਨ ਅਤੇ ਜਿੱਥੇ ਫੁੱਟਪਾਥ ਹਨ ਉੱਥੇ ਜਾਂ ਤਾਂ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਹਨ ਜਾਂ ਆਪਣੇ ਵਾਹਨ ਖੜੇ ਕੀਤੇ ਹਨ। ਇਸ ਮਾਹੌਲ ਵਿਚ ਪੈਦਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੋਹਾਲੀ ’ਚ ਬਿਨਾਂ ਫੁੱਟਪਾਥ ਤੋਂ ਪੈਦਲ ਯਾਤਰੀ ਖੱਜ਼ਲ

ਪੈਦਲ ਚੱਲਦੇ ਸਮੇਂ ਰਹਿੰਦਾ ਕਿਸੇ ਹਾਦਸੇ ਦਾ ਡਰ

ਇਸ ਸਬੰਧ ਚ ਪੈਦਲਯਾਤਰੀਆਂ ਦਾ ਕਹਿਣਾ ਹੈ ਕਿ ਮੋਹਾਲੀ ਚ ਫੁੱਟਪਾਥ ਨਾ ਹੋਣ ਕਾਰਨ ਉਨ੍ਹਾਂ ਨੂੰ ਘਰ ਤੋਂ ਬਾਜਾਰ ਜਾਂਦੇ ਹੋਏ ਇਹੀ ਡਰ ਲਗਦਾ ਰਹਿੰਦਾ ਹੈ ਕਿ ਉਨ੍ਹਾਂ ਨਾਲ ਕੋਈ ਹਾਦਸਾ ਨਾ ਵਾਪਰ ਜਾਵੇ ਜਾਂ ਫਿਰ ਬੱਚਿਆ ਨੂੰ ਸੱਟ ਨਾ ਲੱਗ ਜਾਵੇ। ਇਨ੍ਹਾਂ ਹੀ ਨਹੀਂ ਫੁੱਟਪਾਥ ਨਾ ਹੋਣ ਕਾਰਨ ਪਹਿਲਾਂ ਹੀ ਪੈਦਲ ਚੱਲਣ ਚ ਪਰੇਸ਼ਾਨੀ ਆਉਂਦੀ ਹੈ ਦੂਜੇ ਪਾਸੇ ਲੋਕ ਵਾਹਨਾਂ ਨੂੰ ਬਾਜਾਰ ਚ ਹੀ ਪਾਰਕ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਲੰਘਣਾ ਔਖਾ ਹੋ ਜਾਂਦਾ ਹੈ।

ਜਲਦ ਕੀਤੇ ਜਾਣਗੇ ਫੁੱਟਪਾਥ ਨੂੰ ਠੀਕ-ਐਮਸੀ

ਮੋਹਾਲੀ ਟ੍ਰੈਫਿਕ ਇੰਚਾਰਜ ਜੌਨ 3 ਦੇ ਨਰਿੰਦਰ ਸੂਦ ਵੀ ਮੰਨਦੇ ਹਨ ਕਿ ਜੇ ਫੁੱਟਪਾਸ਼ ਠੀਕ ਹੋਣਗੇ ਤਾਂ ਪੈਦਲ ਚੱਲਣ ਵਾਲੇ ਫੁਟਪਾਥ ’ਤੇ ਚੱਲਣਗੇ ਅਤੇ ਸੜਕੀ ਹਾਦਸੇ ਘੱਟ ਹੋਣ ਜਾਣਗੇ। ਦੂਜੇ ਪਾਸੇ ਮੋਹਾਲੀ ਤੋਂ ਐਮਸੀ ਵਨਿਤ ਮਲਿਕ ਦਾ ਦਾਅਵਾ ਹੈ ਕਿ ਜਲਦ ਹੀ ਫੁੱਟਪਾਥ ਠੀਕ ਕਰ ਦਿੱਤੇ ਜਾਣਗੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਗਰ ਕੌਂਸਲਰ ਨੂੰ 10 ਲੱਖ ਰੁਪਏ ਆਪਣੇ ਵਾਰਡ ਚ ਖਰਚ ਕਰਨ ਦੀ ਪਾਵਰ ਦਿੱਤੀ ਗਈ ਹੈ। ਜਿਸ ਨਾਲ ਫੁੱਟਪਾਥ ਬਣਾਉਣ ਵਰਗੇ ਅਧੁਰੇ ਕੰਮ ਪੂਰੇ ਹੋ ਸਕਣਗੇ।

ਇਹ ਵੀ ਪੜੋ: ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼

ਮੋਹਾਲੀ ਚ ਫੁੱਟਪਾਥ ਨਾ ਹੋਣ ਤੋਂ ਪਰੇਸ਼ਾਨ ਲੋਕ ਚੰਡੀਗੜ੍ਹ ’ਚ ਪੈਦਲ ਯਾਤਰੀਆਂ ਲਈ ਬਣੇ ਵਧੀਆ ਫੁੱਟਪਾਥ ਦੀ ਮੋਹਾਲੀ ਚ ਰਹਿਣ ਵਾਲੇ ਲੋਕ ਤਰੀਫਾ ਕਰਦੇ ਨਹੀਂ ਥੱਕਦੇ। ਖੈਰ ਮੋਹਾਲੀ ਨਿਗਮ ਨੂੰ ਚਾਹੀਦਾ ਹੈ ਕਿ ਉਹ ਮੋਹਾਲੀ ’ਚ ਪੈਦਲ ਯਾਤਰੀਆਂ ਨੂੰ ਸੁਵਿਧਾ ਦੇਣ ਤਾਂ ਜੋ ਉਹ ਸੜਕਾਂ ਤੇ ਬਿਨਾਂ ਕਿਸੇ ਖੌਫ ਤੋਂ ਆਰਾਮ ਨਾਲ ਚਲ ਸਕਣ।

Last Updated : May 13, 2021, 12:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.